ਵਾਸ਼ਿੰਗਟਨ/ਨਵੀਂ ਦਿੱਲੀ, 3 ਜੂਨ (ਪੀ. ਟੀ. ਆਈ.)-ਅਮਰੀਕਾ ਦੇ ਵਪਾਰ ਪ੍ਰਤੀਨਿਧ (ਯੂ.ਐਸ.ਟੀ.ਆਰ.) ਨੇ ਭਾਰਤ ਸਮੇਤ 60 ਦੇਸ਼ਾਂ 'ਤੇ 10 ਤੋਂ 12.5 ਫ਼ੀਸਦੀ ਤੱਕ ਵਾਧੂ ਟੈਰਿਫ਼ ਲਗਾਉਣ ਦਾ ਪ੍ਰਤਸਾਵ ਰੱਖਿਆ ਹੈ | ਯੂ.ਐਸ.ਟੀ.ਆਰ. ਦਫ਼ਤਰ ਨੇ ਧਾਰਾ 301 ਤਹਿਤ ਕੀਤੀ ਗਈ ਜਾਂਚ ਦੀ ਰਿਪੋਰਟ ਜਾਰੀ ਕੀਤੀ ਹੈ | ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਦੇਸ਼ ਵਸਤੂਆਂ ਦੇ ਉਤਪਾਦਨ 'ਚ ਜ਼ਬਰਨ ਮਜ਼ਦੂਰੀ ਨੂੰ ਸਮਾਪਤ ਕਰਨ 'ਚ ਅਸਫ਼ਲ ਰਹੇ ਹਨ, ਜਿਸ ਕਾਰਨ ਅਮਰੀਕਾ ਨੇ ਜਬਰੀ ਮਜ਼ਦੂਰੀ ਨਾਲ ਪੈਦਾ ਹੋਣ ਵਾਲੀਆਂ ਵਸਤਾਂ ਦੀ ਦਰਾਮਦ 'ਤੇ ਪਾਬੰਦੀ ਲਗਾਉਣ 'ਚ ਕਥਿਤ ਤੌਰ 'ਤੇ ਅਸਫ਼ਲ ਰਹਿਣ ਕਾਰਨ ਭਾਰਤ ਸਮੇਤ 60 ਦੇਸ਼ਾਂ 'ਤੇ 12.5 ਫ਼ੀਸਦੀ ਟੈਰਿਫ ਲਗਾਉਣ ਦਾ ਪ੍ਰਸਤਾਵ ਰੱਖਿਆ ਹੈ | ਭਾਵੇਂਕਿ, ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਅਧਿਕਾਰੀ ਇਸ ਸਮੇਂ ਦੁਵੱਲੇ ਵਪਾਰ ਸਮਝੌਤੇ ਦੀ ਪਹਿਲੀ ਕਿਸ਼ਤ ਨੂੰ ਅੰਤਿਮ ਰੂਪ ਦੇਣ ਲਈ ਤਿੰਨ ਦਿਨਾਂ ਗੱਲਬਾਤ ਨਵੀਂ ਦਿੱਲੀ ਮੰਗਲਵਾਰ ਤੋਂ ਗੱਲਬਾਤ ਕਰ ਰਹੇ ਹਨ¢ ਭਾਰਤੀ ਵਣਜ ਮੰਤਰਾਲੇ ਨੇ ਪ੍ਰਸਤਾਵਿਤ 12.5 ਫ਼ੀਸਦੀ ਵਾਧੂ ਟੈਰਿਫ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਭਾਰਤ ਧਾਰਾ 301 ਦੀ ਪ੍ਰਕਿਰਿਆ ਨੂੰ ਲੈ ਕੇ ਅਮਰੀਕਾ ਦੇ ਨਾਲ ਲਗਾਤਾਰ ਸੰਪਰਕ 'ਚ ਹੈ | ਮੰਤਰਾਲੇ ਅਨੁਸਾਰ ਧਾਰਾ 232 ਤਹਿਤ ਪਹਿਲਾਂ ਤੋਂ ਟੈ੍ਰਫਿਕ ਦੇ ਦਾਇਰੇ 'ਚ ਆਉਣ ਵਾਲੇ ਉਤਪਾਦਾਂ ਅਤੇ ਕੁਝ ਹੋਰਨਾਂ ਵਸਤੂਆਂ ਨੂੰ ਇਸ ਪ੍ਰਸਤਾਵਿਤ ਟੈਰਿਫ਼ ਤੋਂ ਬਾਹਰ ਰੱਖਿਆ ਗਿਆ ਹੈ |
ਅਮਰੀਕਾ ਵਲੋਂ ਭਾਰਤ ਸਮੇਤ 60 ਦੇਸ਼ਾਂ 'ਤੇ 12.5 ਫ਼ੀਸਦੀ ਵਾਧੂ ਟੈਰਿਫ਼ ਲਗਾਉਣ ਦਾ ਪ੍ਰਸਤਾਵ <br/>
ਅਜੀਤ ਡੈਸਕ
04-06-2026