26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਭਾਸ਼ਾ ਵਿਭਾਗ ਦਾ ਮਾਮਲਾ ਬੈਂਸ ਦੇ ਧਿਆਨ ਵਿਚ ਲਿਆਂਦਾ-ਚੀਮਾ

ਅਜੀਤ ਡੈਸਕ 29-06-2026

ਸੰਗਰੂਰ, 28 ਜੂਨ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਹੈ ਕਿ ਅੱਜ ‘ਅਜੀਤ’ ਵਿਚ ਪ੍ਰਕਾਸ਼ਿਤ ਹੋਇਆ ਭਾਸ਼ਾ ਵਿਭਾਗ ਪੰਜਾਬ ਦਾ ਮਾਮਲਾ ਉਨ੍ਹਾਂ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਧਿਆਨ ਵਿਚ ਲਿਆ ਦਿੱਤਾ ਹੈ ਤੇ ਇਹ ਮਸਲਾ ਜਲਦੀ ਹੱਲ ਹੋ ਜਾਵੇਗਾ। ਵਰਨਣਯੋਗ ਹੈ ਕਿ ਭਾਸ਼ਾ ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫਰ ਨੇ ਦੋਸ਼ ਲਗਾਇਆ ਸੀ ਕਿ ਚੰਡੀਗੜ੍ਹ ਬੈਠੀ ਨੌਕਰਸ਼ਾਹੀ ਇੱਕ ਸਾਜਿਸ਼ ਤਹਿਤ ਭਾਸ਼ਾ ਵਿਭਾਗ ਨੂੰ ਖਤਮ ਕਰਨਾ ਚਾਹੁੰਦੀ ਹੈ । ਚੀਮਾ ਨੇ ਕਿਹਾ ਕਿ ਵਿਭਾਗ ਨੂੰ ਖਤਮ ਨਹੀਂ ਹੋਣ ਦਿੱਤਾ ਜਾਵੇਗਾ ਸਗੋਂ ਇਸ ਨੂੰ ਸਰਗਰਮ ਰੱਖਣ ਲਈ ਲੋੜੀਂਦੇ ਕਦਮ ਪੁੱਟੇ ਜਾਣਗੇ।

ਪਿਛਲੀ ਖ਼ਬਰ ਅੱਜ ਤੋਂ ਬੀ. ਕੇ. ਯੂ. ਰਾਜੇਵਾਲ ਬਿਜਲੀ ਦਫ਼ਤਰਾਂ ਤੇ ਗਰਿਡਾਂ ਅੱਗੇ ਦੇਵੇਗੀ ਧਰਨਾ ਅਗਲੀ ਖ਼ਬਰ ਖਾੜੀ ਦੇਸ਼ਾਂ ਦੇ ਯੁੱਧ ਦਾ ਸੇਕ ਲੀਚੀ ਤੱਕ ਵੀ ਪਹੁੰਚਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।