03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਸਰਬਜੀਤ ਸਿੰਘ ਮਿੱਠੂ ਮਾਨ ਨਹੀਂ ਰਹੇ <br/>

ਅਜੀਤ ਡੈਸਕ 22-02-2026
ਕਿਸ਼ਨਪੁਰਾ ਕਲਾਂ, 21 ਫਰਵਰੀ (ਅਮੋਲਕ ਸਿੰਘ ਕਲਸੀ ਪਰਮਿੰਦਰ ਸਿੰਘ ਗਿੱਲ)-ਕਸਬਾ ਕਿਸ਼ਨਪੁਰਾ ਕਲਾਂ ਦੇ ਮਾਨ ਪਰਿਵਾਰ ਦੇ ਮੁਖੀ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਮਿੱਠੂ ਮਾਨ ਪੁੱਤਰ ਸਵਰਗੀ ਮਾਸਟਰ ਹਰਬੰਸ ਸਿੰਘ ਬਾਬਾ ਮਾਸਟਰ ਦਾ ਸੰਖੇਪ ਬਿਮਾਰੀ ਦੌਰਾਨ ਦਿਹਾਂਤ ਹੋ ਗਿਆ | ਉਹ ਕਰੀਬ 70 ਵਰਿ੍ਹਆਂ ਦੇ ਸਨ | ਗੁਰਪ੍ਰੀਤ ਸਿੰਘ ਭੁੱਲਰ ਕੋਟ ਈਸੇ ਖਾਂ ਨੇ ਦੱਸਿਆ ਕਿ ਮੇਰੇ ਸਤਿਕਾਰਯੋਗ ਮਾਮਾ ਉੱਘੇ ਸਮਾਜ ਸੇਵੀ ਸਰਬਜੀਤ ਸਿੰਘ ਮਿੱਠੂ ਮਾਨ 19 ਫਰਵਰੀ ਨੂੰ ਸਦੀਵੀ ਵਿਛੋੜਾ ਦੇ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਜ਼ਿਕਰਯੋਗ ਹੈ ਕਿ ਇਸ ਮਾਨ ਪਰਿਵਾਰ ਵਲੋਂ ਟੂਰਨਾਮੈਂਟ ਵਿਚ ਪਹਿਲਾ ਵੱਡਾ ਇਨਾਮ ਦਿੱਤਾ ਜਾਂਦਾ ਹੈ ਅਤੇ ਨਗਰ ਲਈ ਵੀ ਵੱਡੇ ਸਹਿਯੋਗ ਅਤੇ ਵਿਕਾਸ ਕਾਰਜਾਂ ਵਿਚ ਅਹਿਮ ਰੋਲ ਅਦਾ ਕਰਦੇ ਸਨ | ਉਨ੍ਹਾਂ ਦੱਸਿਆ ਕਿ ਉੱਘੇ ਸਮਾਜ ਸੇਵੀ, ਨਾਮੀ ਮਾਨ ਪਰਿਵਾਰ ਦੇ ਮੁਖੀ ਸਰਬਜੀਤ ਸਿੰਘ ਮਿੱਠੂ ਮਾਨ ਦਾ ਅੰਤਿਮ ਸੰਸਕਾਰ 23 ਫਰਵਰੀ ਦਿਨ ਸੋਮਵਾਰ ਨੂੰ 12 ਵਜੇ ਦੇ ਕਰੀਬ ਪੱਤੀ ਰਾਮੰੂਵਾਲਾ ਦੀ ਸ਼ਮਸ਼ਾਨਘਾਟ ਕਿਸ਼ਨਪੁਰਾ ਕਲਾਂ ਵਿਖੇ ਕੀਤਾ ਜਾਵੇਗਾ |

ਪਿਛਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ 'ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/> ਅਗਲੀ ਖ਼ਬਰ ਕਰੀਅਰ ਜੋਨ ਮੋਗਾ ਦੇ ਵਿਦਿਆਰਥੀ ਨੇ ਆਈਲਟਸ 'ਚੋਂ ਹਾਸਿਲ ਕੀਤੇ ਮਨ ਚਾਹੇ ਬੈਂਡ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।