03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਫਾਲਗੁਣ ਤਿਉਹਾਰ ਪੂਜਾ ਅਤੇ ਨਿਸ਼ਾਨ ਪੂਜਨ ਨਾਲ ਸ਼ੁਰੂ ਹੋਇਆ <br/>

ਅਜੀਤ ਡੈਸਕ 22-02-2026
ਮੋਗਾ, 21 ਫਰਵਰੀ (ਅਸ਼ੋਕ ਬਾਂਸਲ)-ਸ਼ਿਆਮ ਸੇਵਾ ਸੁਸਾਇਟੀ ਨੇ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਦੇ ਸ਼ਿਆਮ ਪ੍ਰਭੂ ਖਾਟੂ ਵਾਲੇ ਮੰਦਰ ਵਿਖੇ ਸ਼ਿਆਮ ਬਾਬਾ ਦੇ ਸਿਰ ਪੂਜਾ ਅਤੇ ਨਿਸ਼ਾਨ ਪੂਜਨ ਨਾਲ ਆਯੋਜਿਤ ਕੀਤੇ ਜਾ ਰਹੇ 14ਵੇਂ ਫਾਲਗੁਨ ਤਿਉਹਾਰ ਦੀ ਸ਼ੁਰੂਆਤ ਕੀਤੀ | ਸਭ ਤੋਂ ਪਹਿਲਾਂ ਪੰਡਤ ਅਚਾਰੀਆ ਨੰਦ ਲਾਲ ਦੀ ਅਗਵਾਈ ਹੇਠ ਸਮਾਜ ਸੇਵੀ ਸੰਜੀਵ ਸੂਦ, ਸਤਦੇਵ ਸ਼ਰਮਾ, ਸ਼ੰਭੂ ਨਾਥ, ਅਨੂਪ ਸੂਦ ਨੇ ਆਪਣੇ ਪਰਿਵਾਰਾਂ ਸਮੇਤ ਨਵਗ੍ਰਹਿ ਪੂਜਨ, ਸ਼ੀਸ਼ ਸਨਾਨ ਅਤੇ ਸ਼ੀਸ਼ ਪੂਜਨ, ਨਿਸ਼ਾਨ ਪੂਜਨ, ਲੱਡੂ ਗੋਪਾਲ ਦੀ ਪੂਜਾ ਸ਼ਿਆਮ ਸੇਵਾ ਸੁਸਾਇਟੀ ਦੇ ਸੰਸਥਾਪਕ ਕਮਲ ਸ਼ਰਮਾ, ਚੇਅਰਮੈਨ ਭੂਸ਼ਨ, ਸਕੱਤਰ ਵੀ.ਪੀ. ਨੇ ਕੀਤੀ | ਇਸ ਮੌਕੇ ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ, ਵਿੱਤ ਸਕੱਤਰ ਚੰਦਰਮੋਹਨ ਸਹਿਗਲ, ਭੁਪੇਸ਼ ਸ਼ਰਮਾ, ਰਾਜੇਸ਼ ਸਿੰਗਲਾ, ਸੰਜੀਵ ਗਰਗ ਟੀਟੂ, ਰਾਜੇਸ਼ ਸਿੰਗਲਾ, ਸੁਦਾਮਾ ਪੁਰੀ, ਗਗਨ ਅਰੋੜਾ, ਅਮਨ ਅਰੋੜਾ, ਜਗਦੀਸ਼ ਬੱਤਰਾ, ਡਾ. ਰਾਮ ਗੋਪਾਲ, ਮਿਲਨ ਗਰਗ, ਸੋਨੂੰ ਜੈਸਵਾਲ, ਰਾਜੇਸ਼ ਸ਼ਰਮਾ ਰਾਜੂ, ਰਮਨੀਸ਼ ਮਿੱਤਲ, ਅਸ਼ੰਕ, ਵਿੱਕੀ, ਰਾਮਪਾਲ ਮਹਿੰਦੀਰੱਤਾ, ਯੋਗੇਸ਼ ਸ਼ਰਮਾ, ਰਾਜੀਵ ਉੱਪਲ, ਵੰਸ਼ ਸ਼ਰਮਾ, ਸ਼ੁਭਮ ਗਰਗ, ਨਰੇਸ਼ ਬਾਂਸਲ, ਪਰੁਸ਼ ਗਰਗ, ਪਿ੍ੰਸ ਗਾਬਾ, ਜੋਨੀ ਸ਼ਰਮਾ, ਇੰਦਰ ਮੋਹਨ ਸੂਦ ਤੋਂ ਇਲਾਵਾ ਵੱਡੀ ਗਿਣਤੀ 'ਚ ਸ਼ਿਆਮ ਪ੍ਰੇਮੀਆਂ ਨੇ ਹਾਜ਼ਰੀ ਲਗਵਾਈ | ਇਸ ਮੌਕੇ ਚੇਅਰਮੈਨ ਅਜੈ ਗਰਗ, ਸੰਸਥਾਪਕ ਕਮਲ ਸ਼ਰਮਾ, ਪ੍ਰਧਾਨ ਵਿਨੋਦ ਪੋਪਲੀ, ਸਕੱਤਰ ਸਾਬਕਾ ਕੌਂਸਲਰ ਭੂਸ਼ਨ ਗਰਗ ਰਾਜੂ, ਕੈਸ਼ੀਅਰ ਰਾਮ ਪ੍ਰਕਾਸ਼ ਮੰਗਲਾ ਅਤੇ ਸੰਜੀਵ ਗਰਗ ਟੀਟੂ ਨੇ ਦੱਸਿਆ ਕਿ ਸ਼ਿਆਮ ਬਾਬਾ ਦਾ 14ਵਾਂ ਫਾਲਗੁਨ ਮਹੋਤਸਵ ਸੁਸਾਇਟੀ ਵਲੋਂ 21 ਫਰਵਰੀ ਤੋਂ 1 ਮਾਰਚ ਤੱਕ ਜਲੰਧਰ ਕਾਲੋਨੀ ਸਥਿਤ ਸ਼ਿਆਮ ਮੰਦਰ ਵਿਖੇ ਸ਼ਾਮ 7:30 ਵਜੇ ਤੱਕ ਭਗਵਾਨ ਦੀ ਇੱਛਾ ਅਨੁਸਾਰ ਕਰਵਾਇਆ ਜਾਵੇਗਾ | ਇਸ ਮਹੋਤਸਵ ਵਿਚ ਵੱਖ-ਵੱਖ ਭਜਨ ਗਾਇਕ ਸ਼ਿਆਮ ਬਾਬਾ ਦੇ ਗੁਣ ਗਾਉਣਗੇ |

ਪਿਛਲੀ ਖ਼ਬਰ ਜੈਤੋ ਮੋਰਚਾ ਸ਼ਹੀਦਾਂ ਦੇ ਵਾਰਸਾਂ ਨੂੰ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਐਸ.ਡੀ. ਕਾਲਜ ਫ਼ਾਰ ਵੋਮੈਨ 'ਚ ਅੰਤਰਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।