ਮੋਗਾ, 30 ਅਪ੍ਰੈਲ (ਸੁਰਿੰਦਰਪਾਲ ਸਿੰਘ)-ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਦੀ ਸੂਬਾ ਪੱਧਰੀ ਚੋਣ ਬਹਾਦਰ ਸਿੰਘ ਹੁਸ਼ਿਆਰਪੁਰ ਤੇ ਗੁਰਦੇਵ ਸਿੰਘ ਕਿਰਤੀ ਮੋਗਾ ਦੀ ਦੇਖ-ਰੇਖ 'ਚ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ | ਸੁਰਿੰਦਰ ਰਾਮ ਕੁੱਸਾ ਨੇ ਪਿਛਲੇ ਤਿੰਨ ਸਾਲ ਦੀ ਰਿਪੋਰਟ ਪੜ੍ਹੀ ਅਤੇ ਉਸ 'ਤੇ ਵੱਖ-ਵੱਖ ਜ਼ਿਲ੍ਹਾ ਆਗੂਆਂ ਗੁਰਦੀਪ ਸਿੰਘ ਕਪੂਰਥਲਾ, ਹਰਦੇਵ ਸਿੰਘ ਜਵੰਧਾ ਪੂਰੀ, ਹਰਚੰਦ ਸਿੰਘ ਪੰਜੋਲੀ, ਸੁਖਮੰਦਰ ਸਿੰਘ ਮੋਗਾ, ਬੂਟਾ ਸਿੰਘ ਫ਼ਾਜ਼ਿਲਕਾ, ਰਤਨ ਚੰਦ ਪਠਾਨਕੋਟ, ਬਾਬੂ ਰਾਮ ਟਿੰਨਾ ਮੁਕਤਸਰ, ਜਸਵੰਤ ਸਿੰਘ ਜਗਰਾਉਂ, ਇੰਦਰਜੀਤ ਸਿੰਘ ਖੀਵਾ, ਸੁਭਾਸ਼ ਚੰਦਰ ਸ਼ਰਮਾ ਪ੍ਰਧਾਨ ਫ਼ਰੀਦਕੋਟ, ਹਰਜੀਤ ਸਿੰਘ ਤਰਖਾਣ ਮਾਜਰਾ ਪ੍ਰਧਾਨ ਫ਼ਤਿਹਗੜ੍ਹ ਸਾਹਿਬ, ਐਡਵੋਕੇਟ ਦਲਜੀਤ ਸਿੰਘ ਸਹੋਤਾ, ਅਜੀਤ ਸਿੰਘ ਸੋਢੀ, ਅਸ਼ੋਕ ਕੁਮਾਰ ਗਿੱਦੜ ਬਾਹਾ, ਰਣਜੀਤ ਸਿੰਘ ਪ੍ਰਧਾਨ ਮੁਕਤਸਰ, ਸੁੱਚਾ ਸਿੰਘ ਪ੍ਰਧਾਨ ਕਪੂਰਥਲਾ, ਦਰਸ਼ਨ ਸਿੰਘ ਉਟਾਲ, ਚਮਕੌਰ ਸਿੰਘ ਸਰਾਂ, ਬਹਾਦਰ ਸਿੰਘ, ਹਰਭਜਨ ਸਿੰਘ ਅਜਨੋਹਾ ਹੁਸ਼ਿਆਰਪੁਰ, ਆਤਮਤੇਜ਼ ਸ਼ਰਮਾ ਭਗਤਾ ਭਾਈ ਨੇ ਇਸ ਰਿਪੋਰਟ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ | ਭਜਨ ਸਿੰਘ ਗਿੱਲ ਨੇ ਆਏ ਹੋਏ ਡੈਲੀਗੇਟਾਂ ਨੂੰ ਜੀ ਆਇਆਂ ਕਹਿੰਦਿਆਂ ਰਿਪੋਰਟ ਸਬੰਧੀ ਆਏ ਸੁਝਾਵਾਂ, ਘਾਟਾਂ ਵਾਧਾ ਬਾਰੇ ਵਿਚਾਰ ਰੱਖੇ ਅਤੇ ਅੰਤ ਵਿਚ ਪ੍ਰਧਾਨ ਨੇ ਸੂਬਾ ਕਾਰਜਕਾਰਨੀ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਸੂਬਾ ਕਮੇਟੀ ਦੀ ਚੋਣ ਲਈ ਰਾਹ ਪੱਧਰਾ ਕਰ ਦਿੱਤਾ | ਚੋਣ ਇਜਲਾਸ ਲਈ ਨਿਯੁਕਤ ਪ੍ਰੀਜ਼ਾਈਡਿੰਗ ਅਫ਼ਸਰਾਂ ਬਹਾਦਰ ਸਿੰਘ ਅਤੇ ਗੁਰਦੇਵ ਸਿੰਘ ਕਿਰਤੀ ਨੇ ਚੋਣ ਪ੍ਰਕਿਰਿਆ ਸ਼ੁਰੂ ਕੀਤੀ | ਹਰਜੀਤ ਸਿੰਘ ਫ਼ਤਿਹਗੜ੍ਹ ਸਾਹਿਬ ਨੇ ਪ੍ਰਧਾਨ ਲਈ ਭਜਨ ਸਿੰਘ ਗਿੱਲ ਅਤੇ ਜਨਰਲ ਸਕੱਤਰ ਲਈ ਸੁਰਿੰਦਰ ਰਾਮ ਕੁੱਸਾ ਨੂੰ 2026-2029 ਦੇ ਤਿੰਨ ਸਾਲਾਂ ਲਈ ਦੁਬਾਰਾ ਚੁਣਨ ਲਈ ਨਾਂਅ ਪੇਸ਼ ਕੀਤੇ | ਸਮੁੱਚੇ ਹਾਊਸ ਨੇ ਭਜਨ ਸਿੰਘ ਗਿੱਲ ਅਤੇ ਸੁਰਿੰਦਰ ਰਾਮ ਕੁੱਸਾ ਦੀ ਪਿਛਲੇ ਤਿੰਨ ਸਾਲ ਦੀ ਕਾਰਜ ਕੁਸ਼ਲਤਾ ਅਤੇ ਜਥੇਬੰਦਕ ਸੂਝ ਬੂਝ ਦੀ ਤਾਰੀਫ਼ ਕਰਦਿਆਂ ਇਨ੍ਹਾਂ ਨੂੰ ਅਗਲੇ ਤਿੰਨ ਸਾਲ ਲਈ ਸੂਬਾ ਪ੍ਰਧਾਨ ਅਤੇ ਸੂਬਾ ਜਨਰਲ ਸਕੱਤਰ ਬਣਾਉਣ 'ਤੇ ਮੋਹਰ ਲਾ ਦਿੱਤੀ | ਭਜਨ ਸਿੰਘ ਗਿੱਲ ਅਤੇ ਸੁਰਿੰਦਰ ਰਾਮ ਕੁੱਸਾ ਨੇ ਅਗਲੇ ਤਿੰਨ ਸਾਲ ਲਈ ਜਥੇਬੰਦੀ ਦੀ ਜ਼ਿੰਮੇਵਾਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਦਾ ਪ੍ਰਣ ਲਿਆ | ਇਜਲਾਸ ਵਿਚ ਭੁਪਿੰਦਰ ਸਿੰਘ, ਪ੍ਰੀਤਮ ਸਿੰਘ ਨਾਗਰਾ, ਜੈ ਦੇਵ ਸੁਰਮਾ ਧੂਰੀ, ਅਮਰਜੀਤ ਸਿੰਘ ਮਾਣੂੰਕੇ, ਜੋਗਿੰਦਰਪਾਲ, ਧਰਮਪਾਲ ਆਜ਼ਾਦ, ਮੇਵਾ ਸਿੰਘ, ਮਨਜੀਤ ਸਿੰਘ, ਕੇਹਰ ਸਿੰਘ, ਕੁਲਵੰਤ ਸਿੰਘ ਢਿੱਲੋਂ ਫ਼ਤਿਹਗੜ੍ਹ, ਜਸਵਿੰਦਰ ਸਿੰਘ ਆਹਲੂਵਾਲੀਆ, ਨਾਹਰ ਸਿੰਘ, ਗੋਬਿੰਦ ਸਿੰਘ, ਰਛਪਾਲ ਸਿੰਘ, ਸੁੱਚਾ ਸਿੰਘ ਸੁਲਤਾਨਪੁਰ ਲੋਧੀ, ਹਰਬੰਸ ਲਾਲ, ਮੰਗਲ ਸਿੰਘ, ਨਿਰਭੈ ਸਿੰਘ, ਦਲਜੀਤ ਸਿੰਘ, ਰਾਮਵਰਨ, ਸੁਰਜਾ ਰਾਮ, ਬਚਿੱਤਰ ਸਿੰਘ, ਜਸਵਿੰਦਰ ਸਿੰਘ ਮੁੱਲੋਵਾਲ, ਕੁਲਵੰਤ ਸਿੰਘ, ਬਿੱਕਰ ਸਿੰਘ ਮਾਛੀਕੇ, ਜੋਰਾਵਰ ਸਿੰਘ, ਗੁਰਮੇਜ ਸਿੰਘ ਖੋਟੇ ਸਮੇਤ ਸਰਗਰਮ ਵਰਕਰ ਸ਼ਾਮਿਲ ਸਨ |