ਮੋਗਾ, 30 ਅਪ੍ਰੈਲ (ਸੁਰਿੰਦਰਪਾਲ ਸਿੰਘ)-ਰਾਜ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਆਈ.ਐਸ.ਐਫ. ਕਾਲਜ ਆਫ਼ ਫਾਰਮੇਸੀ ਤੋਂ ਐਮ.ਫਾਰਮ ਤੇ ਬੀ.ਫਾਰਮ ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ 10 ਵਿਦਿਆਰਥੀਆਂ ਨੇ ਸਫਲਤਾ ਪੂਰਵਕ ਨੌਕਰੀਆਂ ਦੀ ਪਲੇਸਮੈਂਟ ਪ੍ਰਾਪਤ ਕੀਤੀ ਹੈ | ਇਸ ਪ੍ਰਾਪਤੀ ਬਾਰੇ ਵੇਰਵੇ ਦਿੰਦੇ ਹੋਏ ਸੰਸਥਾ ਦੇ ਪਲੇਸਮੈਂਟ ਅਫ਼ਸਰ ਡਾ. ਅਮਨਦੀਪ ਸਿੰਘ ਨੇ ਕਿਹਾ ਕਿ ਐਮ.ਫਾਰਮ ਦੀਆਂ ਵਿਦਿਆਰਥਣਾਂ ਸ਼੍ਰੀਮਈ ਮਿੱਤਰਾ ਤੇ ਸਿਮਰਨ ਕੌਰ, ਬੀ.ਫਾਰਮ ਦੇ ਵਿਦਿਆਰਥੀਆਂ ਪ੍ਰਕਾਸ਼ ਕੁਮਾਰ, ਸੋਹਿਲ, ਅਨਮੋਲਪ੍ਰੀਤ ਸਿੰਘ, ਗੁਰੀਸ਼ ਬਹਿਲ, ਆਂਚਲ, ਖ਼ੁਸ਼ੀ, ਨਲਿਨ ਕੁਮਾਰ ਅਤੇ ਰਿੰਪੀ ਸ਼ਰਮਾ ਨੂੰ ਮੈਨਕਾਈਾਡ ਪ੍ਰਾਈਵੇਟ ਲਿਮਟਿਡ ਵਿਚ ਰੁਜ਼ਗਾਰ ਲਈ ਚੁਣਿਆ ਗਿਆ ਹੈ | ਉਨ੍ਹਾਂ ਕਿਹਾ ਕਿ ਸੰਸਥਾ ਵਿਚ ਪੜ੍ਹ ਰਹੇ ਅੰਤਿਮ ਸਾਲ ਦੇ ਵਿਦਿਆਰਥੀਆਂ ਨੂੰ ਅਕਸਰ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਕੰਪਨੀਆਂ ਦੇ ਨਾਲ-ਨਾਲ ਹਸਪਤਾਲਾਂ ਵਿਚ ਅਹੁਦਿਆਂ ਲਈ ਚੁਣਿਆ ਜਾਂਦਾ ਹੈ, ਜਦੋਂ ਕਿ ਉਹ ਅਜੇ ਵੀ ਆਪਣੀ ਅਕਾਦਮਿਕ ਸਿਖਲਾਈ ਲੈ ਰਹੇ ਹੁੰਦੇ ਹਨ | ਇਸ ਮੌਕੇ ਸੰਸਥਾ ਦੇ ਚੇਅਰਮੈਨ ਪ੍ਰਵੀਨ ਗਰਗ, ਸਕੱਤਰ ਇੰਜੀਨੀਅਰ ਜਨੇਸ਼ ਗਰਗ, ਡਾ. ਮੁਸਕਾਨ ਗਰਗ, ਡਾਇਰੈਕਟਰ ਡਾ. ਜੀ.ਡੀ. ਗੁਪਤਾ, ਪਿ੍ੰਸੀਪਲ ਡਾ. ਆਰ.ਕੇ. ਨਾਰੰਗ, ਡੀਨ ਇੰਜੀਨੀਅਰ ਜਸਪ੍ਰੀਤ ਇੰਦਰ ਸਿੰਘ, ਡੀਨ ਡਾ. ਜੀ.ਐਸ. ਸ਼ਰਮਾ, ਕੋਆਰਡੀਨੇਟਰ ਡਾ. ਸਿਧਾਰਥ ਮੇਹਨ, ਡਾ. ਗੁਰਪ੍ਰੀਤ ਸਿੰਘ ਅਤੇ ਸਮੁੱਚੀ ਫੈਕਲਟੀ ਨੇ ਚੁਣੇ ਗਏ ਵਿਦਿਆਰਥੀਆਂ ਅਤੇ ਪਲੇਸਮੈਂਟ ਅਫ਼ਸਰ ਡਾ. ਅਮਨਦੀਪ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ, ਵਿਦਿਆਰਥੀਆਂ ਦੇ ਉੱਜਲ ਤੇ ਸਫਲ ਭਵਿੱਖ ਦੀ ਕਾਮਨਾ ਕੀਤੀ |