29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਸਾਬਕਾ ਕੌਂਸਲਰ ਤੇ ਆਪ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ ਨੂੰ ਸਦਮਾ, ਪਤਨੀ ਦਾ ਦਿਹਾਂਤ

ਅਜੀਤ ਡੈਸਕ 08-06-2026
ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ, ਗੁਰਤੇਜ ਸਿੰਘ)-ਸਮਾਜ ਸੇਵੀ, 6 ਵਾਰ ਰਹੇ ਸਾਬਕਾ ਕੌਂਸਲਰ ਤੇ ਆਪ ਪਾਰਟੀ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਪ੍ਰੇਮ ਚੰਦ ਚੱਕੀ ਵਾਲੇ ਨੂੰ ਉਸ ਵੇਲੇ ਗਹਿਰਾ ਸਦਮਾ ਲੱਗਾ ਜਦੋਂ ਉਨ੍ਹਾਂ ਦੀ ਧਰਮ-ਪਤਨੀ ਊਸ਼ਾ ਰਾਣੀ ਕੁਝ ਸਮਾਂ ਬਿਮਾਰ ਰਹਿਣ ਪਿੱਛੋਂ ਅੱਜ ਸਵੇਰੇ ਸਦੀਵੀ ਵਿਛੋੜਾ ਦੇ ਗਏ | ਉਹ 67 ਵਰਿ੍ਹਆਂ ਦੇ ਸਨ | ਇਹ ਦੁਖਦਾਈ ਖ਼ਬਰ ਸੁਣਦਿਆਂ ਪ੍ਰੇਮ ਚੰਦ ਨਾਲ ਦੁੱਖ ਸਾਂਝਾ ਕਰਨ ਲਈ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਸੀ, ਸਮਾਜ ਸੇਵੀ, ਧਾਰਮਿਕ ਸੰਸਥਾਵਾਂ ਦੇ ਨੁਮਾਇੰਦੇ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ | ਸ੍ਰੀਮਤੀ ਊਸ਼ਾ ਰਾਣੀ ਦਾ ਅੰਤਿਮ ਸੰਸਕਾਰ ਅੱਜ ਪੂਰੀਆਂ ਧਾਰਮਿਕ ਰਸਮਾਂ ਨਾਲ ਸਥਾਨਕ ਸ਼ਹਿਰ ਦੇ ਬੇਦੀ ਨਗਰ ਸਥਿਤ ਸ਼ਮਸ਼ਾਨਘਾਟ ਨੇੜੇ ਬੰਦ ਫਾਟਕ ਵਿਖੇ ਕੀਤਾ ਗਿਆ ਜਿੱਥੇ ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਤੇ ਭਤੀਜਿਆਂ ਨੇ ਵਿਖਾਈ | ਇਸ ਦੁੱਖ ਦੀ ਘੜੀ ਵਿਚ ਪ੍ਰੇਮ ਚੰਦ ਚੱਕੀ ਵਾਲਿਆਂ ਨਾਲ ਦੁੱਖ ਸਾਂਝਾ ਕਰਨ ਵਾਲਿਆਂ ਅਤੇ ਸ੍ਰੀਮਤੀ ਊਸ਼ਾ ਰਾਣੀ ਨੂੰ ਅੰਤਿਮ ਵਿਦਾਇਗੀ ਦੇਣ ਵਾਲਿਆਂ ਵਿਚ ਹੋਰਨਾਂ ਤੋਂ ਇਲਾਵਾ ਵਿਧਾਇਕ ਡਾ. ਅਮਨਦੀਪ ਕੌਰ ਅਰੋੜਾ, ਵਿਧਾਇਕ ਦਵਿੰਦਰ ਸਿੰਘ ਲਾਡੀ ਢੋਸ, ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਨਿਹਾਲ ਸਿੰਘ ਤਲਵੰਡੀ ਭੰਗੇਰੀਆ, ਤਰਸੇਮ ਸਿੰਘ ਮੱਲਾ ਸਾਬਕਾ ਪ੍ਰਧਾਨ ਨਗਰ ਕੌਂਸਲ ਤਲਵੰਡੀ ਭਾਈ, ਰਾਜਵੰਤ ਸਿੰਘ ਮਾਹਲਾ ਅਕਾਲੀ ਆਗੂ, ਬਲਜਿੰਦਰ ਸਿੰਘ ਕੁੱਕੂ ਅਕਾਲੀ ਆਗੂ, ਸੁਚਪਾਲ ਸਿੰਘ ਆੜ੍ਹਤੀ ਤਲਵੰਡੀ ਭਾਈ, ਸਾਬਕਾ ਚੇਅਰਮੈਨ ਦੀਪਕ ਅਰੋੜਾ, ਸਾਬਕਾ ਬਾਰ ਪ੍ਰਧਾਨ ਐਡਵੋਕੇਟ ਰਮੇਸ਼ ਗਰੋਵਰ, ਦਪਿੰਦਰਪਾਲ ਸਿੰਘ ਸੰਧੂ ਸਾਬਕਾ ਕੌਂਸਲਰ, ਬਲਕਰਨ ਸਿੰਘ ਢਿੱਲੋਂ ਨੈਸ਼ਨਲ ਲੈਬ, ਕੌਂਸਲਰ ਮਨਜੀਤ ਸਿੰਘ ਧੰਮੂ, ਤਜਿੰਦਰ ਸਿੰਘ ਗਿੱਲ, ਚੇਅਰਮੈਨ ਹਰਜਿੰਦਰ ਸਿੰਘ ਰੋਡੇ, ਡਾ. ਅਜੇ ਕਾਂਸਲ, ਕੌਂਸਲਰ ਵਿੱਕੀ ਸਿਤਾਰਾ, ਸਾਬਕਾ ਕੌਂਸਲਰ ਮਤਵਾਲ ਸਿੰਘ, ਪਿ੍ੰਸੀਪਲ ਜਸਵੰਤ ਸਿੰਘ, ਐਡਵੋਕੇਟ ਵਿਜੇ ਧੀਰ, ਸਾਬਕਾ ਕੌਂਸਲਰ ਕ੍ਰਿਸ਼ਨ ਸੂਦ, ਕੌਂਸਲਰ ਰਾਕੇਸ਼ ਕਾਲਾ ਬਜਾਜ, ਕੌਂਸਲਰ ਗਵਰਧਨ ਪੋਪਲੀ, ਕੌਂਸਲਰ ਵਿਜੇ ਭੂਸ਼ਨ ਟੀਟੂ, ਸਾਬਕਾ ਡਿਪਟੀ ਮੇਅਰ ਅਸ਼ੋਕ ਧਮੀਜਾ, ਸਾਬਕਾ ਚੇਅਰਮੈਨ ਜਗਦੀਸ਼ ਛਾਬੜਾ, ਸਾਬਕਾ ਕੌਂਸਲਰ ਅਮਰਜੀਤ ਅੰਬੀ, ਰਾਕੇਸ਼ ਜੈਸਵਾਲ ਐਮ.ਡੀ. ਜੈਸਵਾਲ ਹੋਟਲ, ਡਾ. ਪੰਕਜ ਬਾਂਸਲ, ਮਨਜੀਤ ਸਿੰਘ ਮਿੰਦੀ ਪ੍ਰਧਾਨ ਗੁਰੂ ਨਾਨਕ ਮੋਦੀਖ਼ਾਨਾ, ਰਵਿੰਦਰਪਾਲ ਸਿੰਘ ਬੱਬੂ, ਰਾਜਵੀਰ ਸਿੰਘ ਅਰੋੜਾ ਨੈਸਲੇ, ਸੰਜੀਵ ਅਰੋੜਾ, ਅਵਤਾਰ ਸਿੰਘ ਮੱਕੜ, ਸਤਵਿੰਦਰ ਸਿੰਘ ਸ਼ੰਕਰ ਬੈਟਰੀ ਵਾਲੇ, ਓਮ ਪ੍ਰਕਾਸ਼ ਸੋਸ਼ਲ ਵੈਲਫੇਅਰ ਕਲੱਬ, ਕੁਲਵੰਤ ਸਿੰਘ ਰਾਮਗੜ੍ਹੀਆ, ਨਿੰਮਾ ਬਰਾੜ ਲੰਢੇਕੇ, ਯੂਥ ਅਕਾਲੀ ਆਗੂ ਦੇਬਸੀਸ ਮਲਿਕ, ਹਰਕਿਸ਼ਨ ਸਿੰਘ ਪਟਨੇ ਵਾਲੇ, ਕੌਂਸਲਰ ਭਰਤ ਗੁਪਤਾ, ਜਸਵੰਤ ਸਿੰਘ ਦਾਨੀ ਚੇਅਰਮੈਨ ਨੈਸ਼ਨਲ ਕਾਨਵੈਂਟ ਸਕੂਲ, ਅਮਰਜੀਤ ਸਿੰਘ ਜੱਸਲ, ਮਿਹਰਬਾਨ ਸਿੰਘ ਬਿੱਟੂ, ਆਪ ਆਗੂ ਅਮਿਤ ਪੁਰੀ, ਰਾਜਕਮਲ ਕੁਮਾਰ, ਰਣਜੀਤ ਸਿੰਘ ਭਾਊ ਸਾਬਕਾ ਪ੍ਰਧਾਨ ਨੈਸਲੇ, ਕੈਂਪ ਯੂਨੀਅਨ ਦੇ ਮੈਂਬਰ, ਲਾਇਲਪੁਰ ਪਾਰਕ ਕਮੇਟੀ ਦੇ ਸਮੂਹ ਅਹੁਦੇਦਾਰ ਤੇ ਮੈਂਬਰਾਂ ਸਮੇਤ ਵੱਡੀ ਗਿਣਤੀ ਵਿਚ ਸ਼ਹਿਰ ਤੇ ਇਲਾਕੇ ਦੇ ਪਤਵੰਤੇ ਸ਼ਾਮਿਲ ਸਨ | ਸਵ: ਸ੍ਰੀਮਤੀ ਊਸ਼ਾ ਰਾਣੀ ਦਾ ਅੰਗੀਠਾ ਅੱਜ ਮਿਤੀ 8 ਜੂਨ ਸੋਮਵਾਰ ਨੂੰ ਸਵੇਰੇ 9 ਵਜੇ ਬੰਦ ਫਾਟਕ ਸ਼ਮਸ਼ਾਨਘਾਟ ਵਿਖੇ ਸੰਭਾਲਿਆ ਜਾਵੇਗਾ |
ਪਿਛਲੀ ਖ਼ਬਰ ਮਨਜੀਤ ਮਾਨ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਮਿਲ ਕੇ ਕੀਤੀ ਖ਼ੁਸ਼ੀ ਸਾਂਝੀ ਅਗਲੀ ਖ਼ਬਰ ਜੀ ਐਜੂਕੇਸ਼ਨ ਧਰਮਕੋਟ ਨੇ ਬਲਵਿੰਦਰ ਕੌਰ ਦਾ ਲਗਵਾਇਆ ਯੂ.ਕੇ. ਦਾ ਵਿਜ਼ਟਰ ਵੀਜ਼ਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।