ਮੋਗਾ, 7 ਜੂਨ (ਸੁਰਿੰਦਰਪਾਲ ਸਿੰਘ)-ਮੋਗਾ ਵਿਧਾਨ ਸਭਾ ਹਲਕੇ ਦੇ ਸੇਵਾਦਾਰ ਮਨਜੀਤ ਸਿੰਘ ਮਾਨ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ | ਮਾਨ ਨੇ ਵਾਰਡ ਨੰਬਰ 3 ਤੋਂ 1135 ਵੋਟਾਂ ਦੀ ਵੱਡੀ ਲੀਡ ਨਾਲ ਹੋਈ ਜਿੱਤ ਦੀ ਖ਼ੁਸ਼ੀ ਪ੍ਰਧਾਨ ਰਾਜਾ ਵੜਿੰਗ ਨਾਲ ਸਾਂਝੀ ਕੀਤੀ | ਮਾਨ ਨੇ ਜਿੱਤ ਦੇ ਵੇਰਵੇ ਰਾਜਾ ਵੜਿੰਗ ਨਾਲ ਸਾਂਝੇ ਕੀਤੇ | ਇਸ ਮੌਕੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਮਨਜੀਤ ਮਾਨ 'ਤੇ ਮਾਣ ਹੈ ਤੇ ਉਨ੍ਹਾਂ ਨੂੰ ਤੇ ਸਮੁੱਚੀ ਕਾਂਗਰਸ ਨੂੰ ਬੇਹੱਦ ਖ਼ੁਸ਼ੀ ਹੈ ਕਿ ਮਨਜੀਤ ਮਾਨ ਨੇ ਲਗਾਤਾਰ ਪੰਜ ਵਾਰ ਕਾਂਗਰਸ ਟਿਕਟ 'ਤੇ ਚੋਣਾਂ ਲੜੀਆਂ ਹਨ ਤੇ 2003 ਤੋਂ ਉਹ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਕੌਂਸਲਰ ਬਣਦੇ ਆ ਰਹੇ ਹਨ | ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮਾਨ ਦੀ ਹੋਈ 1135 ਵੋਟਾਂ ਦੀ ਲੀਡ ਨਾਲ ਹੋਈ ਜਿੱਤ 'ਤੇ ਮਾਨ ਦੀ ਪਿੱਠ ਥਪਥਪਾਈ ਤੇ ਕਿਹਾ ਕਿ ਮਾਨ ਨੇ 2015 ਵਿਚ ਇਕੱਲੇ ਜਿੱਤ ਕੇ 50 ਵਾਰਡਾਂ ਵਿਚ ਕਾਂਗਰਸ ਦਾ ਝੰਡਾ ਬੁਲੰਦ ਕੀਤਾ ਸੀ | 2021 ਵਿਚ ਮੋਗਾ ਵਿਚ ਸਭ ਤੋਂ ਵੱਧ ਇਕ ਹਜ਼ਾਰ ਵੋਟਾਂ ਨਾਲ ਲੀਡ ਨਾਲ ਅਮਨਪ੍ਰੀਤ ਕੌਰ ਮਾਨ ਪਤਨੀ ਮਨਜੀਤ ਸਿੰਘ ਮਾਨ ਨੇ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤਾ |