ਮੋਗਾ, 16 ਜੂਨ (ਗੁਰਤੇਜ ਸਿੰਘ ਬੱਬੀ)-ਪਿੰਡ ਸਿੰਘਾਂ ਵਾਲਾ ਸਥਿਤ ਡੇਰਾ ਬਾਬਾ ਸਾਈਂ ਤਕੀਆ ਵਿਖੇ ਬਾਬਾ ਹਜ਼ਰਤ ਰੇਲੇ ਸ਼ਾਹ ਜੀ ਅਤੇ ਬਾਬਾ ਸ਼ੇਰ ਸ਼ਾਹ ਵਲੀ ਦੀ ਯਾਦ ਨੂੰ ਸਮਰਪਿਤ ਸਾਲਾਨਾ ਰੌਸ਼ਨੀ ਅਤੇ ਸੱਭਿਆਚਾਰਕ ਮੇਲਾ 18 ਅਤੇ 19 ਜੂਨ ਨੂੰ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਕਰਵਾਇਆ ਜਾ ਰਿਹਾ ਹੈ। ਇਹ ਮੇਲਾ ਡੇਰਾ ਬਾਬਾ ਸਾਈਂ ਤਕੀਆ ਦੇ ਮੁੱਖ ਸੇਵਾਦਾਰ ਸਾਈਂ ਕੁਲਵਿੰਦਰ ਸਾਬਰੀ ਸੰਸਥਾ ਡੇਰਾ ਬਾਬਾ ਸਾਈਂ ਤਕੀਆ ਪ੍ਰਬੰਧਕ ਕਮੇਟੀ, ਸਮੂਹ ਗਰਾਮ ਪੰਚਾਇਤ, ਨਗਰ ਨਿਵਾਸੀਆਂ ਅਤੇ ਐਨ. ਆਰ. ਆਈ. ਭਰਾਵਾਂ ਦੇ ਸਹਿਯੋਗ ਨਾਲ ਵੱਡੇ ਪੱਧਰ ‘ਤੇ ਕਰਵਾਇਆ ਜਾਵੇਗਾ। ਮੇਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਾਈਂ ਕੁਲਵਿੰਦਰ ਸਾਬਰੀ ਨੇ ਦੱਸਿਆ ਕਿ 18 ਜੂਨ ਨੂੰ ਝੰਡੇ ਅਤੇ ਚਾਦਰ ਚੜ੍ਹਾਉਣ ਦੀ ਰਸਮ ਪੰਜਾਬ ਦੇ ਕੋਨੇ-ਕੋਨੇ ਤੋਂ ਪੁੱਜਣ ਵਾਲੇ ਫਕੀਰਾਂ ਅਤੇ ਡੇਰਾ ਪ੍ਰਬੰਧਕ ਕਮੇਟੀ ਵਲੋਂ ਅਦਾ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਸੂਫੀਆਨਾ ਕੱਵਾਲੀ ਪ੍ਰੋਗਰਾਮ ਕਰਵਾਇਆ ਜਾਵੇਗਾ ਅਤੇ 19 ਜੂਨ ਨੂੰ ਸੱਭਿਆਚਾਰਕ ਮੇਲਾ ਕਰਵਾਇਆ ਜਾਵੇਗਾ| ਜਿਸ ਵਿਚ ਪੰਜਾਬ ਦੇ ਨਾਮਵਰ ਗਾਇਕ ਅਤੇ ਕਲਾਕਾਰ ਦੀਪ ਢਿੱਲੋਂ, ਜੈਸਮੀਨ ਜੱਸੀ, ਮੀਤ ਗੁਰਨਾਮ, ਨੀਸਾ ਖਹਿਰਾ, ਰੇਸ਼ਮ ਸਿਕੰਦਰ, ਬੇਅੰਤ ਕੌਰ, ਬੱਬਲ ਬਰਾੜ, ਸਨਾਜਦੀਪ ਕੌਰ ਤੋਂ ਇਲਾਵਾ ਕਮਲ ਭਿੰਡਰ-ਨੀਲਮ ਭਿੰਡਰ ਦੀ ਦੁਗਾਣਾ ਜੋੜੀ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਮੌਕੇ ਡੇਰਾ ਬਾਬਾ ਸਾਈਂ ਤਕੀਆ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਲਾ ਸਿੰਘ, ਗਗਨ ਸੰਧੂ, ਸੁਖਦੀਪ ਸਿੰਘ, ਚਰਨਜੀਤ ਸਿੰਘ ਚੰਨਾ ਅਤੇ ਗੋਲੂ ਗਿੱਲ ਆਦਿ ਹਾਜ਼ਰ ਸਨ।
ਪਿੰਡ ਸਿੰਘਾਂ ਵਾਲਾ ਦਾ ਰੌਸ਼ਨੀ ਦਾ ਮੇਲਾ ਤੇ ਸੱਭਿਆਚਾਰਕ ਪ੍ਰੋਗਰਾਮ 18 ਤੇ 19 ਨੂੰ
ਅਜੀਤ ਡੈਸਕ
17-06-2026