ਡਰਾਈਵਰਾਂ ਨੇ ਵਾਪਸ ਕੀਤਾ ਲੱਭਿਆ ਆਈ ਫੋਨ
ਧਰਮਕੋਟ, 11 ਅਗਸਤ (ਪਰਮਜੀਤ ਸਿੰਘ)-ਏਂਜਲ ਹਾਰਟ ਕਾਨਵੈਂਟ ਸਕੂਲ ਧਰਮਕੋਟ ਦੇ ਡਰਾਈਵਰਾਂ ਗੁਰਦੇਵ ਸਿੰਘ (ਬੰਟੀ) ਅਤੇ ਕੁਲਵਿੰਦਰ ਸਿੰਘ (ਸ਼ਿੰਦਾ) ਜੋ ਬੱਡੂਵਾਲ ਦੇ ਰਹਿਣ ਵਾਲੇ ਹਨ ਨੂੰ ਬਹਾਦਰ ਕੇ ਪਿੰਡ ਕੋਲੋਂ ਆਈ ਫੋਨ ਮਿਲਿਆ ਜੋ ਉਨ੍ਹਾਂ ਨੇ ਇਮਾਨਦਾਰੀ ਦਿਖਾਉਂਦਿਆਂ ਅਸਲ ਮਾਲਕ ਨੂੰ ਦੇ ਦਿੱਤਾ| ਆਈ ਫੋਨ ਦੇ ਮਾਲਕ ਹਰਜਿੰਦਰ ਸਿੰਘ ਜੋ ਕਣੀਆਂ ਪਿੰਡ ਦੇ ਹਨ ਨੇ ਆਪਣਾ ਕੀਮਤੀ ਫੋਨ ਮਿਲਣ ’ਤੇ ਦੋਵੇਂ ਡਰਾਈਵਰਾਂ ਦਾ ਧੰਨਵਾਦ ਕਰਦਿਆਂ 2000 ਦਾ ਇਨਾਮ ਦੇ ਕੇ ਸਨਮਾਨ ਕੀਤਾ| ਸਕੂਲ ਪ੍ਰਬੰਧਕਾਂ ਨੇ ਦੋਵੇਂ ਡਰਾਇਵਰਾਂ ਦੀ ਸਰਾਹਨਾ ਕੀਤੀ|
ਅਜੀਤ ਡੈਸਕ
12-08-2026