15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਜੇਲ੍ਹ ਵਿਚ ਨਜ਼ਰਬੰਦ ਮਹਿਲਾ ਕੈਦੀ ਦੀ ਇਲਾਜ ਦੌਰਾਨ ਹੋਈ ਮੌਤ <br/>

ਅਜੀਤ ਡੈਸਕ 26-01-2026
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ, ਦਮਨਜੀਤ ਸਿੰਘ) -ਸਥਾਨਕ ਜ਼ਿਲ੍ਹਾ ਜੇਲ੍ਹ ਵਿਚ ਨਜ਼ਰਬੰਦ ਇੱਕ ਸਜ਼ਾ ਯਾਫ਼ਤਾ ਮਹਿਲਾ ਕੈਦੀ ਦੀ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਹੈ | ਜ਼ਿਲ੍ਹਾ ਜੇਲ੍ਹ ਸੰਗਰੂਰ ਦੇ ਡਾ. ਲਵਰਾਜ ਨੇ ਦੱਸਿਆ ਕਿ ਮਿ੍ਤਕ ਮਹਿਲਾ ਸਵਰਨ ਕੌਰ ਉਮਰ 72 ਸਾਲ ਪਿੰਡ ਨਕਟੇ ਭਵਾਨੀਗੜ੍ਹ ਸ਼ੂਗਰ ਅਤੇ ਹਾਰਟ ਦੀ ਬਿਮਾਰੀ ਤੋਂ ਪੀੜਤ ਸੀ | ਉਹ ਪਹਿਲਾਂ 6 ਜਨਵਰੀ ਤੋਂ 11 ਜਨਵਰੀ ਤੱਕ ਰਜਿੰਦਰਾ ਹਸਪਤਾਲ ਪਟਿਆਲਾ ਦਾਖਲ ਰਹੀ ਸੀ ਅਤੇ ਹੁਣ ਮੁੜ ਹਾਲਤ ਖ਼ਰਾਬ ਹੋਣ ਉੱਤੇ 19 ਜਨਵਰੀ ਤੋਂ ਪਟਿਆਲਾ ਵਿਖੇ ਹੀ ਜੇਰੇ ਇਲਾਜ ਸੀ | ਡਾ. ਲਵਰਾਜ ਅਨੁਸਾਰ ਅੱਜ ਰਜਿੰਦਰਾ ਹਸਪਤਾਲ ਤੋਂ ਵਾਪਸ ਸੰਗਰੂਰ ਆਉਂਦਿਆਂ ਰਸਤੇ ਵਿਚ ਸਵਰਨ ਕੌਰ ਦੀ ਮੌਤ ਹੋ ਗਈ | ਸਿਵਲ ਹਸਪਤਾਲ ਵਿਚ ਮਿ੍ਤਕਾ ਦਾ ਮਾਨਯੋਗ ਜੱਜ ਸਾਹਿਬਾਨ ਦੀ ਹਾਜ਼ਰੀ ਵਿਚ ਪੋਸਟ ਮਾਰਟਮ ਕਰਵਾਇਆ ਗਿਆ | ਮੌਕੇ ਉੱਤੇ ਮੌਜੂਦ ਥਾਣਾ ਸਿਟੀ-1 ਦੇ ਸਹਾਇਕ ਥਾਣੇਦਾਰ ਚਮਕੌਰ ਸਿੰਘ ਨੇ ਦੱਸਿਆ ਕਿ ਸਵਰਨ ਕੌਰ ਪਿੰਡ ਨਕਟੇ ਜ਼ਿਲ੍ਹਾ ਜੇਲ੍ਹ ਸੰਗਰੂਰ ਵਿਚ ਐਨ.ਡੀ.ਪੀ.ਐਸ. ਐਕਟ ਅਧੀਨ ਪੰਜ ਸਾਲ ਦੀ ਸਜ਼ਾ ਭੁਗਤ ਰਹੀ ਸੀ ਅਤੇ ਜੇਲ੍ਹ ਸਟਾਫ਼ ਅਨੁਸਾਰ ਸ਼ੂਗਰ ਅਤੇ ਹਾਰਟ ਦੀ ਬਿਮਾਰੀ ਤੋਂ ਪੀੜਤ ਸੀ | ਭਾਵੇਂ ਮੌਤ ਦਾ ਕਾਰਨ ਸ਼ੂਗਰ ਅਤੇ ਹਾਰਟ ਅਟੈਕ ਦੱਸਿਆ ਜਾ ਰਿਹਾ ਹੈ ਪਰ ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਉਪਰੰਤ ਸਾਹਮਣੇ ਆਏਗਾ |

ਪਿਛਲੀ ਖ਼ਬਰ ਡਾ. ਜ਼ਾਕਿਰ ਹੁਸੈਨ ਸਟੇਡੀਅਮ ਅਤੇ ਬੱਸ ਸਟੈਂਡ ਮਲੇਰਕੋਟਲਾ ਵਾਲੀ ਸੜਕ ਹੋਈ ਖੇਰੂੰ-ਖੇਰੂੰ <br/> ਅਗਲੀ ਖ਼ਬਰ ਚੈਕਿੰਗ ਦੌਰਾਨ 17. 10 ਲੱਖ ਰੁਪਏ ਦੀ ਸ਼ੱਕੀ ਰਾਸ਼ੀ ਬਰਾਮਦ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।