15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬਨਾਸਰ ਬਾਗ਼ ਦੀਆਂ ਇਤਿਹਾਸਕ ਇਮਾਰਤਾਂ ਨੂੰ ਵਿਆਹ ਸਮਾਗਮ ਲਈ ਵਰਤਣ ਉੱਤੇ ਪ੍ਰਗਟਾਇਆ ਸਖਤ ਇਤਰਾਜ਼

ਅਜੀਤ ਡੈਸਕ 26-01-2026
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ) - ਸਮਾਜ ਸੇਵੀ ਐਡਵੋਕੇਟ ਰਵਨੀਤ ਜੋਤ ਸਿੰਘ ਨੇ ਕਿਹਾ ਕਿ ਸੰਗਰੂਰ ਦੇ ਬਨਾਸਰ ਬਾਗ ਸਥਿਤ ਇਤਿਹਾਸਕ ਇਮਾਰਤਾਂ ਨੂੰ ਵਿਆਹਾਂ ਲਈ ਵਰਤਣਾ ਵਿਰਾਸਤ ਨਾਲ ਬੇਇਨਸਾਫ਼ੀ ਹੈ | ਉਨ੍ਹਾਂ ਕਿਹਾ ਕਿ ਬਨਾਸਰ ਬਾਗ਼ ਦੀਆਂ ਇਮਾਰਤਾਂ ਸਾਡੇ ਇਲਾਕੇ ਦੀਆਂ ਅਮੁੱਲ ਧਰੋਹਰਾਂ ਹਨ ਇਸ ਲਈ ਇਸ ਤਰ੍ਹਾਂ ਦੀ ਵਿਰਾਸਤੀ ਇਮਾਰਤਾਂ ਨੂੰ ਵਿਆਹਾਂ ਜਾ ਨਿੱਜੀ ਸਮਾਰੋਹ ਲਈ ਵਰਤਣਾ ਸਿਰਫ਼ ਗ਼ਲਤ ਹੀ ਨਹੀਂ ਬਲਕਿ ਇਤਿਹਾਸ ਨਾਲ ਕੀਤਾ ਜਾਣ ਵਾਲਾ ਅਪਰਾਧ ਹੈ | ਐਡਵੋਕੇਟ ਰਵਨੀਤ ਜੋਤ ਸਿੰਘ ਨੇ ਤਰਕ ਦਿੰਦਿਆਂ ਕਿਹਾ ਕਿ ਵਿਆਹ ਸਮਾਰੋਹ ਦੌਰਾਨ ਭਾਰੀ ਸਾਊਾਡ ਸਿਸਟਮ, ਤੇਜ਼ ਲਾਈਟਾਂ, ਆਰਜ਼ੀ ਢਾਂਚਾ, ਖਾਣ ਪੀਣ ਦਾ ਕੂੜਾ ਬੇਹਿਸਾਬ ਭੀੜ ਇਤਿਹਾਸਕ ਇਮਾਰਤਾਂ ਦੀ ਮੂਲ ਬਣਤਰ ਨੂੰ ਨੁਕਸਾਨ ਪਹੁੰਚਾ ਰਹੇ ਹਨ | ਇੱਕ ਵਾਰ ਨਸ਼ਟ ਹੋਈ ਵਿਰਾਸਤ ਇਮਾਰਤ ਮੁੜ ਨਹੀਂ ਬਣਦੀ ਇਸ ਲਈ ਅਜਿਹਾ ਹੋਣ ਵਾਲਾ ਨੁਕਸਾਨ ਸਿੱਧਮ ਸਿੱਧਾ ਆਉਣ ਵਾਲੀਆਂ ਪੀੜ੍ਹੀਆਂ ਤੋਂ ਉਨ੍ਹਾਂ ਦੀ ਇਤਿਹਾਸ ਖੋਹਣ ਦੇ ਸਮਾਨ ਹੈ | ਉਨ੍ਹਾਂ ਕਿਹਾ ਕਿ ਇਹ ਇੱਕ ਗੰਭੀਰ ਗੱਲ ਹੈ ਇਤਿਹਾਸਕ ਇਮਾਰਤਾਂ ਨੂੰ ਸੰਭਾਲਣ ਲਈ ਕਾਨੂੰਨ ਅਤੇ ਨੀਤੀਆਂ ਬਣੀਆਂ ਹੋਈਆਂ ਹਨ ਪਰ ਇਨ੍ਹਾਂ ਇਮਾਰਤਾਂ ਨੂੰ ਵਪਾਰਕ ਮੰਚ ਬਣਾਇਆ ਜਾ ਰਿਹਾ ਹੈ | ਜ਼ਿਲ੍ਹਾ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਵਿਆਹ ਸਮਾਗਮ ਉੱਤੇ ਜੋ ਇਤਿਹਾਸਕ ਇਮਾਰਤਾਂ ਵਿਚ ਹੋ ਰਹੇ ਹਨ, ਉੱਪਰ ਮੁਕੰਮਲ ਪਾਬੰਦੀ ਲਗਾਈ ਜਾਵੇ | ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਇਸ ਸਬੰਧ ਵਿਚ ਅਧਿਕਾਰੀਆਂ, ਸਬੰਧਿਤ ਮੰਤਰੀ ਅਤੇ ਮੁੱਖ ਮੰਤਰੀ ਕੋਲ ਸ਼ਿਕਾਇਤ ਦਰਜ ਕਰਵਾ ਚੁੱਕੇ ਹਨ ਤਾਂ ਜੋ ਮਾਣ ਮੱਤੇ ਇਤਿਹਾਸ ਅਤੇ ਵਿਰਸੇ ਨੂੰ ਸੰਭਾਲਣ ਲਈ ਸਰਕਾਰ ਪ੍ਰਸ਼ਾਸਨ ਸੁਹਿਰਦ ਯਤਨ ਕਰੇ |
ਪਿਛਲੀ ਖ਼ਬਰ ਸ਼ੇਰੋ ਦੇ ਵੱਡੇ ਬੱਸ ਸਟੈਂਡ ਨੂੰ ਜਾਂਦਾ ਰਸਤਾ ਬਣਿਆ ਨਰਕ ਦਾ ਨਮੂਨਾ <br/> ਅਗਲੀ ਖ਼ਬਰ ਡਾ. ਜ਼ਾਕਿਰ ਹੁਸੈਨ ਸਟੇਡੀਅਮ ਅਤੇ ਬੱਸ ਸਟੈਂਡ ਮਲੇਰਕੋਟਲਾ ਵਾਲੀ ਸੜਕ ਹੋਈ ਖੇਰੂੰ-ਖੇਰੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।