15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਬੀਬੀ ਸੈਣੀ ਨੇ ਸਮੂਹ ਪੰਜਾਬ ਹਿਤੈਸ਼ੀ ਲੋਕਾਂ ਨੂੰ ਕਾਂਗਰਸ ਦੇ ਝੰਡੇ ਹੇਠ ਇਕੱਤਰ ਹੋਣ ਦਾ ਦਿੱਤਾ ਸੱਦਾ <br/>

ਅਜੀਤ ਡੈਸਕ 26-01-2026
ਸੰਗਰੂਰ, 25 ਜਨਵਰੀ (ਅਮਨਦੀਪ ਸਿੰਘ ਬਿੱਟਾ) - ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਸੰਗਰੂਰ ਤੋਂ ਕੌਂਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਅੱਜ ਲੋੜ ਇਸ ਗੱਲ ਦੀ ਹੈ ਕਿ ਸਮੂਹ ਪੰਜਾਬ ਹਿਤੈਸ਼ੀ ਲੋਕ, ਜਥੇਬੰਦੀਆਂ ਕਾਂਗਰਸ ਪਾਰਟੀ ਦੇ ਝੰਡੇ ਹੇਠ ਇਕੱਤਰ ਹੋ ਕੇ 2027 ਵਿਚ ਕਾਂਗਰਸ ਦੀ ਸਰਕਾਰ ਬਣਾਉਣ | ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿਚ ਮੌਜੂਦਾ ਆਪ ਸਰਕਾਰ ਨੇ ਅਰਾਜਕਤਾ ਵਾਲੇ ਹਾਲਾਤ ਪੈਂਦਾ ਕਰ ਦਿੱਤੇ ਹਨ ਅਤੇ ਆਲਮ ਇਹ ਹੈ ਕਿ ਭਿ੍ਸ਼ਟਾਚਾਰ, ਗੈਂਗਸਟਰ ਦਾ ਬੋਲਬਾਲਾ ਜਿੱਥੇ ਚਰਮ ਸੀਮਾ ਉੱਤੇ ਹੈ ਉੱਥੇ ਬੇਰੁਜ਼ਗਾਰੀ, ਧਰਨੇ ਮੁਜ਼ਾਹਰਿਆਂ ਨੇ ਰਾਜ ਨੂੰ ਪੁਲਿਸ ਸਟੇਟ ਵਿਚ ਬਦਲ ਕੇ ਰੱਖ ਦਿੱਤਾ ਹੈ | ਬੀਬੀ ਸੈਣੀ ਨੇ ਕਿਹਾ ਕਿ ਜੇ ਇਹ ਸਰਕਾਰ ਮੁੜ 2027 ਵਿਚ ਸੱਤਾ ਵਿਚ ਆ ਗਈ ਤਾਂ ਦਿੱਲੀ ਵਾਲਿਆਂ ਦੇ ਪ੍ਰਭਾਵ ਹੇਠ ਚੱਲ ਰਹੀ ਆਪ ਦੀ ਪੰਜਾਬ ਲੀਡਰਸ਼ਿਪ ਨੇ ਆਮ ਲੋਕਾਂ ਦਾ ਘਰਾਂ ਵਿਚੋਂ ਨਿਕਲਣਾ ਵੀ ਦੁੱਭਰ ਕਰ ਦੇਣਾ ਹੈ | ਇਸ ਲਈ ਲੋੜ ਇਸ ਗੱਲ ਦੀ ਹੈ ਕਿ ਕੇਵਲ ਕਾਂਗਰਸ ਪਾਰਟੀ ਦੀ ਸਰਕਾਰ ਲਿਆਂਦੀ ਜਾਵੇ ਕਿਉਂਕਿ ਕਾਂਗਰਸ ਹੀ ਆਪ ਨੂੰ ਭਜਾਉਣ ਦੇ ਸਮਰੱਥ ਹੈ | ਜ਼ਿਲ੍ਹਾ ਸੰਗਰੂਰ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿਚ ਉਨ੍ਹਾਂ ਕਾਂਗਰਸ ਦੀ ਹੂੰਝਾ ਫੇਰ ਜਿੱਤ ਦਾ ਦਾਅਵਾ ਕੀਤਾ ਹੈ |

ਪਿਛਲੀ ਖ਼ਬਰ ਐਮ.ਐਂਡ.ਐਮ ਪਬਲਿਕ ਸਕੂਲ 'ਚ ਸੈਮੀਨਾਰ ਕਰਵਾਇਆ <br/> ਅਗਲੀ ਖ਼ਬਰ ਨਗਰ ਕੀਰਤਨ 1 ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।