15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਵਿਸ਼ਾਲ ਕਲਸ਼ ਯਾਤਰਾ ਨੂੰ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਦਿੱਤੀ ਝੰਡੀ <br/>

ਅਜੀਤ ਡੈਸਕ 26-01-2026
ਲਹਿਰਾਗਾਗਾ, 25 ਜਨਵਰੀ (ਅਸ਼ੋਕ ਗਰਗ) - ਸ੍ਰੀ ਸ਼ਿਵਪੁਰੀ ਸਵਰਗਧਾਮ ਸੋਸਾਇਟੀ ਲਹਿਰਾਗਾਗਾ ਵਲੋਂ ਸਥਾਨਕ ਸਨਾਤਨ ਧਰਮ ਮੰਦਰ ਵਿਖੇ ਸ਼ਹਿਰ ਅਤੇ ਇਲਾਕੇ ਦੀ ਸੁੱਖ ਸ਼ਾਂਤੀ ਲਈ 30 ਜਨਵਰੀ ਤੱਕ ਸ੍ਰੀ ਮਦ ਭਾਗਵਤ ਸਪਤਾਹ ਗਿਆਨ ਯੱਗ ਕਰਵਾਇਆ ਜਾ ਰਿਹਾ ਹੈ | ਇਸ ਧਰਨ ਸਮਾਗਮ ਨੂੰ ਲੈ ਕੇ ਅੱਜ ਵਿਸ਼ਾਲ ਕਲਸ਼ ਯਾਤਰਾ ਕੱਢੀ ਗਈ, ਜਿਸ ਨੂੰ ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਝੰਡੀ ਦੇ ਕੇ ਰਵਾਨਾ ਕੀਤਾ | ਸਮਾਗਮ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਜਗਨ ਨਾਥ ਜੱਗਾ, ਜੀਵਨ ਕੁਮਾਰ ਗੋਰਖਾ ਅਤੇ ਸੰਦੀਪ ਦੀਪੂ ਨੇ ਦੱਸਿਆ ਕਿ ਸਪਤਾਹ ਗਿਆਨ ਯੱਗ ਦੌਰਾਨ ਪੰਡਤ ਪਰਸ਼ੋਤਮ ਸ਼ਾਸਤਰੀ ਭੁਟਾਲ ਵਾਲੇ ਦੁਪਹਿਰ 2 ਵਜੇ ਤੋਂ 5.30 ਵਜੇ ਤੱਕ ਰੋਜ਼ਾਨਾ ਸ਼ਰਧਾਲੂਆਂ ਨੂੰ ਕਥਾ ਪ੍ਰਵਚਨਾਂ ਰਾਹੀਂ ਨਿਹਾਲ ਕਰਨਗੇ | ਨਗਰ ਕੌਂਸਲ ਪ੍ਰਧਾਨ ਕਾਂਤਾ ਗੋਇਲ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸ਼ੰਸਾ ਕਰਦਿਆ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਾਨੂੰ ਪ੍ਰਮਾਤਮਾ ਨਾਲ ਜੋੜ ਕੇ ਰੱਖਦੇ ਹਨ | ਜ਼ਿਕਰਯੋਗ ਹੈ ਕਿ ਇਸ ਸਮਾਗਮ ਦੌਰਾਨ ਇਕੱਠਾ ਹੋਣ ਵਾਲੇ ਦਾਨ ਨਾਲ ਸ਼ਹਿਰ ਵਿਚ ਐਂਬੂਲੈਂਸ ਸੇਵਾ ਮੁਹੱਈਆ ਕਰਵਾਈ ਜਾਵੇਗੀ | ਇਸ ਮੌਕੇ ਸੰਸਥਾ ਦੇ ਖ਼ਜ਼ਾਨਚੀ ਅਸ਼ੋਕ ਬਾਂਸਲ ਸ਼ੈਲਰ ਵਾਲੇ, ਸ਼ੁਸੀਲ ਲੋਹਟੀਆ, ਆੜ੍ਹਤੀ ਐਸੋਸੀਏਸ਼ਨ ਦੇ ਆਗੂ ਸੰਜੇ ਸਿੰਗਲਾ, ਸ਼੍ਰੀ ਸਨਾਤਨ ਧਰਮ ਮੰਦਰ ਕਮੇਟੀ ਦੇ ਰਾਮਪਾਲ ਭੁਟਾਲ, ਰਵਿੰਦਰ ਬੱਬੂ, ਗਰੀਬ ਪਰਿਵਾਰ ਫ਼ੰਡ ਦੇ ਪ੍ਰਧਾਨ ਸੰਜੀਵ ਰੋਡਾ, ਅਗਰਵਾਲ ਸਭਾ ਦੇ ਆਗੂ ਰਕੇਸ਼ ਸਿੰਗਲਾ, ਆਪ ਆਗੂ ਅਜੇ ਕੁਮਾਰ ਠੋਲੀ, ਭਾਜਪਾ ਸੇ ਸੂਬਾ ਆਗੂ ਕੇਵਲ ਸਿੰਗਲਾ, ਭਾਜਪਾ ਮੰਡਲ ਪ੍ਰਧਾਨ ਸੋਹਣ ਲਾਲ ਗੁਰਨੇ ਤੋਂ ਇਲਾਵਾ ਹੋਰ ਹਾਜ਼ਰ ਸਨ |

ਪਿਛਲੀ ਖ਼ਬਰ ਮਲੇਰਕੋਟਲਾ ਦੀ ਆਪਸੀ ਭਾਈਚਾਰਕ ਸਾਂਝ ਨੂੰ ਖ਼ਰਾਬ ਕਰਨ ਵਾਲੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸ਼ਿਆ ਨਹੀਂ ਜਾਵੇਗਾ- ਐਸ.... ਅਗਲੀ ਖ਼ਬਰ 118ਵਾਂ ਰਾਸ਼ਨ ਵੰਡ ਸਮਾਰੋਹ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।