10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਸ਼ੇਰਪੁਰ ਦੀ ਚੋਣ ਮੌਕੇ ਸੱਤਾਧਾਰੀ ਧਿਰ ਦੀ ਧੜੇਬੰਦੀ ਹੋਈ ਜੱਗ ਜ਼ਾਹਿਰ <br/>

ਅਜੀਤ ਡੈਸਕ 06-03-2026
ਸ਼ੇਰਪੁਰ, 5 ਮਾਰਚ (ਦਰਸ਼ਨ ਸਿੰਘ ਖੇੜੀ, ਮੇਘ ਰਾਜ ਜੋਸ਼ੀ)-ਬਲਾਕ ਸੰਮਤੀ ਸ਼ੇਰਪੁਰ ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਦੀ ਚੋਣ ਐੱਸ.ਡੀ.ਐੱਮ ਦਫ਼ਤਰ ਧੂਰੀ ਵਿਖੇ ਉਪ ਮੰਡਲ ਮੈਜਿਸਟਰੇਟ ਸ਼੍ਰੀਮਤੀ ਇਸਮਤ ਵਿਜੇ ਸਿੰਘ ਦੀ ਅਗਵਾਈ ਹੇਠ ਬਲਾਕ ਸੰਮਤੀ ਮੈਂਬਰਾਂ ਦੀ ਮੌਜੂਦਗੀ ਵਿੱਚ ਕਰਵਾਈ ਗਈ | ਚੋਣ ਪ੍ਰਕਿਰਿਆ ਦੌਰਾਨ ਸੰਮਤੀ ਮੈਂਬਰਾਂ ਵੱਲੋਂ ਵੋਟਿੰਗ ਰਾਹੀਂ ਚਰਨ ਸਿੰਘ ਨੂੰ ਬਲਾਕ ਸੰਮਤੀ ਸ਼ੇਰਪੁਰ ਦਾ ਚੇਅਰਮੈਨ ਅਤੇ ਰਮਨਦੀਪ ਕੌਰ ਨੂੰ ਵਾਈਸ ਚੇਅਰਪਰਸਨ ਚੁਣਿਆ ਗਿਆ | ਬਲਾਕ ਸੰਮਤੀ ਸ਼ੇਰਪੁਰ ਦੇ ਚੇਅਰਮੈਨ ਦੀ ਚੋਣ ਸਮੇਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਵਿਚਲੀ ਅੰਦਰੂਨੀ ਧੜੇ੍ਹਬੰਦੀ ਵੀ ਉਸ ਸਮੇਂ ਜੱਗ ਜ਼ਾਹਿਰ ਹੋਈ ਜਦੋਂ ਚੇਅਰਮੈਨ ਦੀ ਚੋਣ ਲਈ ਚੋਣ ਪ੍ਰਕਿਰਿਆ ਦੌਰਾਨ ਆਪ ਦੇ ਹੀ ਦੋ ਉਮੀਦਵਾਰਾਂ ਚਰਨ ਸਿੰਘ ਅਤੇ ਹਰਜਿੰਦਰ ਸਿੰਘ ਬਿੱਲੂ ਦਾ ਨਾਮ ਪੇਸ਼ ਕੀਤਾ ਗਿਆ | ਜਿਸ ਉਪਰੰਤ ਚੋਣ ਅਧਿਕਾਰੀ ਨੂੰ ਵੋਟਿੰਗ ਕਰਵਾਉਣੀ ਪਈ ਜਿਸ ਦੌਰਾਨ ਚਰਨ ਸਿੰਘ ਨੂੰ 10 ਅਤੇ ਹਰਜਿੰਦਰ ਸਿੰਘ ਬਿੱਲੂ ਨੂੰ 5 ਵੋਟਾਂ ਹਾਸਲ ਹੋਈਆਂ | ਮੰਨਿਆਂ ਜਾ ਰਿਹਾ ਹੈ ਕਿ ਆਪ ਦੇ ਜੇਤੂ ਚਰਨ ਸਿੰਘ ਨੂੰ ਅਕਾਲੀ ਦਲ ਅਤੇ ਕਾਂਗਰਸ ਦੇ ਜੇਤੂ ਸੰਮਤੀ ਮੈਂਬਰਾਂ ਦਾ ਵੀ ਸਾਥ ਮਿਲਿਆ ਹੈ | ਹੁਣ ਰਾਜਨੀਤਿਕ ਗਲਿਆਰਿਆਂ ਅੰਦਰ ਚਰਚਾ ਹੈ ਕਿ ਆਪ ਦੇ ਹੀ ਦੋ ਉਮੀਦਵਾਰ ਹੋਣ ਕਾਰਨ ਇਸ ਫੁੱਟ ਨੂੰ ਮੁੱਖ ਮੰਤਰੀ ਦਫ਼ਤਰ ਅਤੇ ਸਥਾਨਕ ਵਿਧਾਇਕ ਵਿਚਕਾਰ ਆਪਸੀ ਖਿੱਚੋਤਾਣ ਦਾ ਕਾਰਨ ਦੱਸਿਆ ਜਾ ਰਿਹਾ ਹੈ | ਜ਼ਿਕਰਯੋਗ ਹੈ ਕਿ ਬਲਾਕ ਸੰਮਤੀ ਸ਼ੇਰਪੁਰ ਅਧੀਨ ਵਿਧਾਨ ਸਭਾ ਹਲਕਾ ਧੂਰੀ ਅਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਪੈਂਦੇ ਹਨ | ਇਸ ਮੌਕੇ ਸਾਬਕਾ ਸਰਪੰਚ ਗੁਰਦੀਪ ਸਿੰਘ ਅਲੀਪੁਰ ਖ਼ਾਲਸਾ, ਬਲਵਿੰਦਰ ਸਿੰਘ ਬਿੰਦਾ ਖੇੜੀ, ਹਰਮੇਲ ਸਿੰਘ ਹੇਲੀ ਪੰਚ, ਪਰਮਿੰਦਰ ਸਿੰਘ ਟਿੰਕਾ ਖੇੜੀ, ਸਰਪੰਚ ਜਸਵਿੰਦਰ ਸਿੰਘ ਘਨੌਰ, ਰਾਜ ਸਿੰਘ ਬਾਗੜੀ, ਬਹਾਦਰ ਸਿੰਘ, ਹਾਕਮ ਸਿੰਘ ਖੇੜੀ, ਗੁਰਮੇਲ ਸਿੰਘ ਘਨੌਰੀ, ਬੋਬੀ ਚੀਮਾ, ਸਵਰਨ ਸਿੰਘ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਦਿੱਲੀ ਦੇ ਰਾਮ-ਲੀਲ੍ਹਾ ਗਰਾੳਾੂਡ ਵਿਚ ਸੀ.ਪੀ.ਆਈ.ਐੱਮ. 24 ਨੂੰ ਕਰੇਗੀ ਦੇਸ਼ ਵਿਆਪੀ ਰੈਲੀ-ਕਾਮਰੇਡ ਸੇਖੋਂ ਅਗਲੀ ਖ਼ਬਰ ਬਲਾਕ ਸੰਮਤੀ ਮੈਂਬਰਾਂ ਵਲੋਂ ਹਾਜ਼ਰ ਨਾ ਹੋਣ ਕਾਰਨ ਚੇਅਰਮੈਨ ਦੀ ਹੋਣ ਵਾਲੀ ਚੋਣ ਮੀਟਿੰਗ ਕੀਤੀ ਮੁਲਤਵੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।