12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਆਮ ਆਦਮੀ ਕਲੀਨਿਕ ਦਾ ਉਦਘਾਟਨ ਲੋਕ ਵੱਧ ਤੋਂ ਵੱਧ ਪੰਜਾਬ ਸਰਕਾਰ ਦੀਆਂ ਮੁਫ਼ਤ ਸਿਹਤ ਸਹੂਲਤਾਂ ਦਾ ਲਾਭ ਉਠਾਉਣ - ਵਿਧਾਇਕ ਪੰਡੋਰੀ <br/>

ਅਜੀਤ ਡੈਸਕ 29-03-2026
ਸ਼ੇਰਪੁਰ, 28 ਮਾਰਚ (ਦਰਸ਼ਨ ਸਿੰਘ ਖੇੜੀ) - ਪੰਜਾਬ ਸਰਕਾਰ ਵੱਲੋਂ ਮੁੱਢਲੀਆਂ ਸਿਹਤ ਸਹੂਲਤਾਂ ਨੂੰ ਘਰ-ਘਰ ਤੱਕ ਪਹੁੰਚਾਉਣ ਲਈ ਸ਼ੁਰੂ ਕੀਤੀ ਮੁਹਿੰਮ ਤਹਿਤ ਵਿਧਾਨ ਸਭਾ ਹਲਕਾ ਮਹਿਲ ਕਲਾਂ ਦੇ ਪਿੰਡ ਦੀਦਾਰਗੜ੍ਹ ਵਿਖੇ ਨਵੇਂ ਬਣੇ ਆਮ ਆਦਮੀ ਕਲੀਨਿਕ ਦਾ ਉਦਘਾਟਨ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵੱਲੋਂ ਕੀਤਾ ਗਿਆ | ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਸ਼ੇਰਪੁਰ ਜਸਦੀਪ ਸਿੰਘ ਤੇ ਆਮ ਆਦਮੀ ਕਲੀਨਿਕ ਦੀਦਾਰਗੜ੍ਹ ਦੀ ਮੈਡੀਕਲ ਅਫ਼ਸਰ ਡਾ. ਪਾਰੁਲ ਰਾਣੀ ਨੇ ਕਿਹਾ ਕਿ ਇੱਥੇ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਦੇ ਜਿੱਥੇ ਮੁਫ਼ਤ ਟੈੱਸਟ ਕਿਤੇ ਜਾਣਗੇ ਉੱਥੇ 107 ਪ੍ਰਕਾਰ ਦੀਆਂ ਦਵਾਈਆਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ | ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਸਰਪੰਚ ਰਾਜਵਿੰਦਰ ਸਿੰਘ ਰਾਜ, ਐਸਐਚਓ ਸ਼ੇਰਪੁਰ ਗੁਰਪਾਲ ਸਿੰਘ, ਸਰਪੰਚ ਕੁਲਦੀਪ ਸਿੰਘ ਦੀਦਾਰਗੜ, ਪੀਏ ਬਿੰਦਰ ਸਿੰਘ ਖਾਲਸਾ, ਤਰਸੇਮ ਸਿੰਘ ਬੀਈਈ, ਸਰਪੰਚ ਡਾ. ਰਣਜੀਤ ਸਿੰਘ ਕਾਲਾਬੂਲਾ, ਸਰਪੰਚ ਹਰਦੀਪ ਕੌਰ ਹੇੜੀਕੇ, ਡਾ. ਗੁਰਿੰਦਰ ਗੋਇਲ, ਬਿੱਲੂ ਬੜੀ, ਕਮਲਜੀਤ ਸਿੰਘ ਕਮਲੀ ਈਨਾਬਾਜਵਾ, ਸੁਖਜਿੰਦਰ ਸਿੰਘ ਸੁੱਖਾ, ਜਸਵੀਰ ਸਿੰਘ ਦੀਦਾਰਗੜ, ਜਗਜੀਤ ਸਿੰਘ ਸ਼ੀਤਲ, ਸੰਦੀਪ ਸਿੰਘ ਦੀਦਾਰਗੜ, ਪਵਿੱਤਰ ਸਿੰਘ, ਜਗਦੇਵ ਸਿੰਘ ਸ਼ੇਰਪੁਰ, ਮੇਲ ਮਾਹਮਦਪੁਰ, ਸੋਮਾ ਸਿੰਘ ਈਨਾਬਾਜਵਾ, ਜਥੇਦਾਰ ਰਾਜ ਸਿੰਘ ਦੀਦਾਰਗੜ ਆਦਿ ਆਗੂ ਮੌਜੂਦ ਸਨ |

ਪਿਛਲੀ ਖ਼ਬਰ ਮਲੇਰਕੋਟਲਾ ਦੀ ਬੇਟੀ ਸਾਇਮਾ ਸਿੱਦੀਕੀ ਨੇ ਹਿਜ਼ਾਬ ਪਹਿਨ ਕੇ ਆਪਣੇ ਅੰਦਰ ਡਾ. ਬਣਨ ਦੇ ਸੰਜੋਏ ਸੁਪਨੇ ਨੂੰ ਕੀਤਾ ਸਾਕਾਰ... ਅਗਲੀ ਖ਼ਬਰ ਮਲਟੀਪਰਪਜ਼ ਹੈਲਥ ਇੰਪਲਾਈਜ਼ ਪੰਜਾਬ ਨੇ ਸਿਹਤ ਮੰਤਰੀ ਨਾਲ ਕੀਤੀ ਪੈਨਲ ਮੀਟਿੰਗ ਫੀਮੇਲ ਨਵੀਂ ਭਰਤੀ ਦੇ ਹੁਕਮ ਜਲਦੀ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।