ਚੀਮਾ ਮੰਡੀ, 29 ਮਾਰਚ (ਜਗਰਾਜ ਮਾਨ)-16ਵੇਂ ਸ੍ਰੀ ਰਾਮ-ਨੌਮੀ ਉਤਸਵ ਨੂੰ ਸਮਰਪਿਤ ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੋਸਾਇਟੀ ਚੀਮਾ ਮੰਡੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਦੁਰਗਾ ਸ਼ਕਤੀ ਮੰਦਰ ਚੀਮਾ ਮੰਡੀ ਵਿਖੇ 16ਵੇਂ ਸ੍ਰੀ ਰਾਮ ਨੌਮੀ ਉਤਸਵ ਨੂੰ ਸਮਰਪਿਤ ਤਿੰਨ ਦਿਨਾਂ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਪ੍ਰਕਾਸ਼ ਕਰਵਾਏ ਗਏ ਸ੍ਰੀ ਰਮਾਇਣ ਜੀ ਦੇ ਪਾਠ ਦੇ ਭੋਗ ਤੋਂ ਪਹਿਲਾਂ ਵਿਸ਼ਾਲ ਹਵਨ ਯੱਗ ਕਰਵਾਇਆ ਗਿਆ | ਸਮਾਗਮ ਦੌਰਾਨ ਪਹੰੁਚੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਤੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ, ਕਲਗੀਧਰ ਟਰੱਸਟ ਬੜੂ ਸਾਹਿਬ ਦੇ ਉਪ ਪ੍ਰਧਾਨ ਤੇ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ, ਨਿਰਮਲਾ ਆਸ਼ਰਮ ਪੱਕਾ ਡੇਰਾ ਦੇ ਮਹੰਤ ਬਾਬਾ ਹਰਬੰਸ ਸਿੰਘ, ਬਾਬਾ ਭੋਲਾ ਗਿਰ ਸਮਾਧਾ ਵੱਲੋਂ ਗੁਰਸੇਵਕ ਸਿੰਘ, ਸ਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਦੇ ਇੰਚਾਰਜ ਵਿਨਰਜੀਤ ਸਿੰਘ ਗੋਲਡੀ, ਹਲਕਾ ਸੁਨਾਮ ਤੋਂ ਸੀਨੀਅਰ ਕਾਂਗਰਸੀ ਆਗੂ ਜਸਵਿੰਦਰ ਧੀਮਾਨ, ਰਜਿੰਦਰ ਦੀਪਾ, ਚੇਅਰਮੈਨ ਮਹਿੰਦਰ ਸਿੰਘ ਸਿੱਧੂ ਸੇਰੋਂ ਰਜਿੰਦਰ ਸਿੰਘ ਰਾਜਾ ਬੀਰ ਕਲਾਂ, ਪੀ.ਐੱਸ.ਪੀ.ਸੀ. ਐਲ ਦੇ ਸਾਬਕਾ ਐਕਸੀਅਨ ਤਰਸੇਮ ਜਿੰਦਲ ਚੀਮਾ ਆਦਿ ਧਰਮ ਮਿਸ਼ਨ ਪੰਜਾਬ ਦੇ ਆਗੂ ਬਾਬਾ ਧਰਮਾ ਸਿੰਘ, ਸ੍ਰੀ ਦੁਰਗਾ ਸ਼ਕਤੀ ਮੰਦਰ ਦੇ ਪੁਜਾਰੀ ਪੰਡਤ ਮਨੋਜ ਸ਼ਰਮਾ, ਪ੍ਰਾਚੀਨ ਸ਼ਿਵ ਮੰਦਰ ਦੇ ਪੁਜਾਰੀ ਪੰਡਤ ਮਨੋਹਰ ਲਾਲ, ਸ੍ਰੀ ਸ਼ਨੀ ਦੇਵ ਮੰਦਰ ਦੇ ਪੁਜਾਰੀ ਅਮਨੀਸ ਸ਼ਰਮਾ, ਕਾਂਗਰਸ ਕਮੇਟੀ ਬਲਾਕ ਚੀਮਾ ਦੇ ਪ੍ਰਧਾਨ ਡਿੰਪਲ ਦਿੜ੍ਹਬੇ ਵਾਲੇ, ਠੇਕੇਦਾਰ ਸੁਖਪਾਲ ਬਾਂਸਲ, ਆਸੂ ਮਿਸ਼ਰਾ ਸੁਨਾਮ, ਜਸਵਿੰਦਰ ਸ਼ਰਮਾ, ਸਮਾਜ ਸੇਵੀ ਮੱਖਣ ਸਿੰਘ ਸਾਹਪੁਰ, ਮਾਸਟਰ ਗੁਰਪ੍ਰੀਤ ਸਿੰਘ ਟੋਨੀ, ਕੰਵਰਪਾਲ ਸਿੰਘ ਮਾਨਸ਼ਾਹੀਆ ਨੇ ਆਪੋ-ਆਪਣੇ ਸੰਬੋਧਨ ਰਾਹੀਂ ਸ੍ਰੀ ਰਾਮ ਨੌਮੀ ਉਤਸਵ ਦੀਆਂ ਵਧਾਈਆਂ ਦਿੰਦੇ ਹੋਏ ਸੰਸਥਾ ਵੱਲੋਂ ਕੀਤੇ ਜਾ ਰਹੇ ਧਾਰਮਿਕ ਤੇ ਸਮਾਜ ਸੇਵੀ ਕਾਰਜਾਂ ਦੀ ਸ਼ਲਾਘਾ ਕੀਤੀ | ਸਮਾਗਮ ਦੌਰਾਨ ਬ੍ਰਾਹਮਣ ਸਭਾ ਚੀਮਾ, ਨਗਰ ਪੰਚਾਇਤ ਚੀਮਾ ਵੱਲੋਂ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਸਮੇਤ ਸਮੂਹ ਐਮ. ਸੀ., ਸਹਿਕਾਰੀ ਸਭਾ ਚੀਮਾ, ਬਲਰਾਮ ਕਿ੍ਸ਼ਨ ਗਊਸ਼ਾਲਾ ਕਮੇਟੀ ਚੀਮਾ, ਸ੍ਰੀ ਦੁਰਗਾ ਸ਼ਕਤੀ ਮੰਦਰ ਕਮੇਟੀ ਚੀਮਾ, ਸ੍ਰੀ ਸਨੀ ਦੇਵ ਮੰਦਰ ਧਰਮਸ਼ਾਲਾ ਕਮੇਟੀ, ਮਾਤਾ ਸ੍ਰੀ ਨੈਣਾ ਦੇਵੀ ਮੰਦਰ ਕਮੇਟੀ, ਪ੍ਰਾਚੀਨ ਸ਼ਿਵ ਮੰਦਰ ਕਮੇਟੀ, ਬਾਬਾ ਭੋਲਾ ਗਿਰ ਸਪੋਰਟਸ ਕਲੱਬ, ਸ੍ਰੀ ਹਨੂਮਾਨ ਮੰਦਰ ਕਮੇਟੀ, ਸ੍ਰੀ ਗੁਰੂ ਰਵਿਦਾਸ ਕਮੇਟੀ ਚੀਮਾ, ਸ੍ਰੀ ਦੁਰਗਾ ਸ਼ਕਤੀ ਰਾਮ ਲੀਲ੍ਹਾ ਕਲੱਬ, ਅਗਰਵਾਲ ਸਭਾ ਚੀਮਾ, ਪੀਰ ਬਾਬਾ ਲਾਲਾਂ ਵਾਲਾ ਪ੍ਰਬੰਧਕ ਕਮੇਟੀ, ਲੋਕ ਸੇਵਾ ਸਹਾਰਾ ਕਲੱਬ, ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ, ਸ੍ਰੀ ਸੁੰਦਰ ਕਾਂਡ ਸੰਕੀਰਤ ਮੰਡਲ, ਸ੍ਰੀ ਬਜਰੰਗ ਦਲ ਮਹਿਲਾ ਵਿੰਗ, ਜੋਤੀ ਮਹਿਲਾ ਮੰਡਲ, ਸ੍ਰੀ ਦੁਰਗਾ ਸ਼ਕਤੀ ਮੰਦਿਰ ਕਮੇਟੀ ਤੋਲਾਵਾਲ, ਮਾਤਾ ਸ੍ਰੀ ਨੈਣਾਂ ਦੇਵੀ ਲੰਗਰ ਕਮੇਟੀ ਚੀਮਾ, ਬਾਬਾ ਵਾਲਮੀਕੀ ਸਭਾ ਚੀਮਾ ਇਲਾਵਾ ਵੱਖ-ਵੱਖ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਸੇਵਾਦਾਰਾਂ ਨੇ ਹਾਜ਼ਰੀ ਭਰੀ | 51ਵਾਂ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਵੀ ਮਨਾਇਆ | ਸ੍ਰੀ ਰਾਮ ਨੌਮੀ ਉਤਸਵ ਅਤੇ ਸੋਸ਼ਲ ਵੈੱਲਫੇਅਰ ਸੁਸਾਇਟੀ ਚੀਮਾ ਮੰਡੀ ਵੱਲੋਂ ਸਮੂਹ ਨਗਰ ਵਾਸੀਆਂ ਦੇ ਸਹਿਯੋਗ ਨਾਲ ਸ਼ੁਰੂ ਕੀਤੇ ਹੋਏ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਮਨਾਉਣ ਦੇ ਸ਼ੁੱਭ ਕਾਰਜ ਤਹਿਤ ਸਮਾਗਮ ਦੌਰਾਨ ਲੜੀਵਾਰ 51 ਵਾਰ ਮਹੀਨਾਵਾਰ ਸ੍ਰੀ ਦੁਰਗਾ ਅਸ਼ਟਮੀ ਉਤਸਵ ਮਨਾਇਆ ਗਿਆ ਜਿਸ ਦੌਰਾਨ ਸੰਸਥਾ ਵੱਲੋਂ ਸ਼ਰਧਾਲੂ ਪਰਿਵਾਰਾਂ ਦੇ ਸਹਿਯੋਗ ਨਾਲ ਮਾਤਾ ਜੀ