13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਸ੍ਰੀ ਰਾਮ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਕਰਾਟੇ ਮੁਕਾਬਲਾ 'ਚ ਮੱਲਾਂ ਮਾਰੀਆਂ <br/>

ਅਜੀਤ ਡੈਸਕ 15-05-2026
ਧੂਰੀ, 14 ਮਈ (ਲਖਵੀਰ ਸਿੰਘ ਧਾਂਦਰਾ) - ਸ੍ਰੀ ਰਾਮ ਇੰਟਰਨੈਸ਼ਨਲ ਸਕੂਲ ਦੀਆਂ ਵਿਦਿਆਰਥਣਾਂ ਨੇ ਐਗਜੀਲੀਅਮ ਸਕੂਲ, ਬੱਗੂਆਣਾ ਵਿਖੇ ਹੋਈ ਕਰਾਟੇ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ | ਸੁਰਭੀ ਅਤੇ ਜਸਵੀਰ ਕੌਰ ਨੇ ਆਪਣੀ ਕਾਬਲੀਅਤ ਅਤੇ ਮਿਹਨਤ ਦੇ ਬਲਬੂਤੇ 'ਤੇ ਗੋਲਡ ਮੈਡਲ ਜਿੱਤ ਕੇ ਵੱਡੀ ਉਪਲੱਬਧੀ ਹਾਸਲ ਕੀਤੀ | ਇਸ ਦੇ ਨਾਲ ਹੀ ਅੰਸ਼ੁਮਨ ਗਰਗ ਨੇ ਸਿਲਵਰ ਮੈਡਲ ਜਿੱਤ ਕੇ ਹਾਸਿਲ ਕੀਤਾ ਅਤੇ ਕਰਨਵੀਰ ਕੌਰ, ਸੁਮਨਦੀਪ ਕੌਰ ਅਤੇ ਅਨੂਪਜੋਤ ਕੌਰ ਨੇ ਵੀ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਬਰੋਨਜ਼ ਮੈਡਲ ਆਪਣੇ ਨਾਮ ਕੀਤੇ | ਇਸ ਖ਼ੁਸ਼ੀ ਦੇ ਮੌਕੇ ਸਕੂਲ ਮੈਨੇਜਿੰਗ ਡਾਇਰੈਕਟਰ ਅਭੀਨਵ ਗੋਇਲ ਨਵੀ ਤੇ ਮਨੋਜ ਕੁਮਾਰ ਗਰਗ ਅਤੇ ਸਕੂਲ ਦੀ ਪਿ੍ੰਸੀਪਲ ਡਾ. ਰੂਹੀ ਕੌਸ਼ਲ ਜੋਸ਼ੀ ਦੇ ਨਾਲ ਮਿਲ ਕੇ ਵਿਦਿਆਰਥਣਾਂ ਨੂੰ ਸਕੂਲ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਪਿ੍ੰਸੀਪਲ ਡਾ. ਰੂਹੀ ਕੌਸ਼ਲ ਜੋਸ਼ੀ ਨੇ ਵਿਦਿਆਰਥਣਾਂ ਦੀ ਇਸ ਉਪਲਬਧੀ 'ਤੇ ਖ਼ੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਕੂਲ ਹੋਰ ਵੱਡੀਆਂ ਕਾਮਯਾਬੀਆਂ ਵੱਲ ਵਧ ਰਿਹਾ ਹੈ, ਕਿਉਂਕਿ ਸਕੂਲ ਦੇ ਕੋਚ ਹਰਮਨ ਭੁਲਰ ਬਹੁਤ ਵਧੀਆ ਟਰੇਨਿੰਗ ਦੇ ਰਹੇ ਹਨ | ਉਨ੍ਹਾਂ ਕਿਹਾ ਕਿ ਇਨ੍ਹਾਂ ਬੇਟੀਆਂ ਨੇ ਆਪਣੀ ਜਿੱਤ ਨਾਲ ਹੋਰ ਲੜਕੀਆਂ ਲਈ ਪੇ੍ਰਰਨਾ ਦਾ ਸਰੋਤ ਬਣ ਕੇ ਉੱਚੇ ਮਿਆਰ ਕਾਇਮ ਕੀਤੇ ਹਨ |

ਪਿਛਲੀ ਖ਼ਬਰ ਵਿਦਿਆਰਥਣ ਹਰਲੀਨ ਨੇ ਗਣਿਤ ਵਿਸ਼ੇ 'ਚੋਂ ਲਏ 100 'ਚੋਂ 100 ਅੰਕ - ਸਕੂਲ ਮੁਖੀ <br/> ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।