08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਸਾਬਕਾ ਸੈਨਿਕਾਂ ਨੇ ਮਨਾਇਆ ਕਾਰਗਿੱਲ ਦਿਵਸ -ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

ਅਜੀਤ ਡੈਸਕ 27-07-2026

ਸੰਗਰੂਰ, 26 ਜੁਲਾਈ (ਅਮਨਦੀਪ ਸਿੰਘ ਬਿੱਟਾ)–ਇੰਡੀਅਨ ਐਕਸ ਸਰਵਿਸਜ ਲੀਗ ਪੰਜਾਬ, ਚੰਡੀਗੜ੍ਹ ਦੀ ਸੰਗਰੂਰ ਇਕਾਈ ਵੱਲੋਂ ਕਾਰਗਿੱਲ ਦਿਵਸ ਮਨਾਇਆ ਗਿਆ। ਕਾਰਗਿੱਲ ਦੀ ਲੜਾਈ ਦੇ ਕਾਰਨਾਂ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਲੀਗ ਦੇ ਪ੍ਰਧਾਨ ਅਨੋਕ ਸਿੰਘ ਵਿਰਕ ਨੇ ਕਿਹਾ ਕਿ ਉਸ ਲੜਾਈ ਵਿੱਚ 527 ਅਫਸਰ ਅਤੇ ਜਵਾਨ ਸ਼ਹੀਦ ਹੋਏ ਅਤੇ 1363 ਜਵਾਨ ਜਖਮੀ ਹੋਏ ਸਨ। 24 ਦਿਨ ਦੀ ਲੜਾਈ ਉਪਰੰਤ ਭਾਰਤੀ ਫੌਜ ਨੇ ਆਪਣਾ ਸਾਰਾ ਇਲਾਕਾ ਪਾਕਿਸਤਾਨ ਤੋਂ ਛੁਡਾਵਾਉਦਿਆ ਜਿੱਤ ਦਾ ਝੰਡਾ ਗੱਡਿਆ ਸੀ। ਇਸ ਕਾਰਣ 26 ਜੁਲਾਈ ਨੂੰ ਕਾਰਗਿੱਲ ਦਿਵਸ ਮਨਾਇਆ ਜਾਂਦਾ ਹੈ। ਇਸ ਸਮਾਗਮ ਦੌਰਾਨ ਵੀਰ ਨਾਰੀਆ, ਸ਼ਹੀਦ ਪਰਿਵਾਰਾ, ਸੈਨਿਕ ਵਿਧਵਾਵਾ ਨੂੰ ਅਤੇ 80 ਸਾਲ ਤੋਂ ਵੱਧ ਉਮਰ ਦੇ ਸਾਬਕਾ ਸੈਨਿਕਾਂ ਨੂੰ ਸਨਮਾਨਤ ਕੀਤਾ ਗਿਆ। ਸ਼ਹੀਦਾ ਨੂੰ ਦੋ ਮਿੰਟ ਦਾ ਮੋਨ ਰੱਖ ਕੇ ਸ਼ਰਧਜਾਲੀ ਵੀ ਦਿੱਤੀ ਗਈ। ਇਸ ਮੌਕੇ ਕਰਨਲ ਚੀਮਾ, ਕੈਪਟਨ ਹਰਕੇਸ਼ ਸਿੰਘ, ਕੈਪਟਨ ਸਰੂਪ ਸਿੰਘ, ਸੂਬੇਦਾਰ ਮੇਜਰ ਗੁਰਮੇਲ ਸਿੰਘ, ਰਾਜਾ ਸਿੰਘ, ਸੁਖਦੇਵ ਸਿੰਘ, ਪਾਲ ਸਿੰਘ, ਹੋਲਦਾਰ ਤਾਰਾ ਸਿੰਘ, ਫਕੀਰ ਸਿੰਘ, ਹਰਜਿੰਦਰ ਸਿੰਘ, ਮੱਘਰ ਸਿੰਘ, ਮੇਘ ਸਿੰਘ ਖਿੱਪਲ, ਸੁਖਦੇਵ ਸਿੰਘ, ਬਲਕਾਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਅਜੀਤ ਸਿੰਘ, ਵੀਰ ਨਾਰੀ ਮਨਜੀਤ ਕੌਰ, ਬਲਵਿੰਦਰ ਕੌਰ, ਬਲਵੰਤ ਕੌਰ, ਹਰਭਿੰਦਰ ਕੌਰ, ਸਵਰਨ ਕੌਰ, ਕੈਪਟਨ ਬਲਵਿੰਦਰ ਸਿੰਘ, ਅਮਿਤ ਗਰਗ ਮੈਨੈਜਰ ਆਈ.ਸੀ.ਆਈ.ਸੀ.ਆਈ. ਵੀ ਮੌਜੂਦ ਸਨ।
ਪਿਛਲੀ ਖ਼ਬਰ ਬਿਜਲੀ ਸਪਲਾਈ ਠੱਪ ਹੋਣ ਤੋਂ ਖ਼ਫ਼ਾ ਪਿੰਡਾਂ ਲੋਕਾਂ ਨੇ ਰੋਡ ਜਾਮ ਕਰ ਕੇ ਲਗਾਇਆ ਰੋਸ ਧਰਨਾ ਅਗਲੀ ਖ਼ਬਰ ਨਵਇੰਦਰਪ੍ਰੀਤ ਸਿੰਘ ਲੌਂਗੋਵਾਲ ਸੀਨੀਅਰ ਮੀਤ ਪ੍ਰਧਾਨ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।