08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਬਿਜਲੀ ਸਪਲਾਈ ਠੱਪ ਹੋਣ ਤੋਂ ਖ਼ਫ਼ਾ ਪਿੰਡਾਂ ਲੋਕਾਂ ਨੇ ਰੋਡ ਜਾਮ ਕਰ ਕੇ ਲਗਾਇਆ ਰੋਸ ਧਰਨਾ

ਅਜੀਤ ਡੈਸਕ 27-07-2026
ਮੂਣਕ, 26 ਵਰਿੰਦਰ (ਵਰਿੰਦਰ ਭਾਰਦਵਾਜ)–ਬਿਜਲੀ ਗਰਿੱਡ ਹਮੀਰਗੜ੍ਹ ਅਧੀਨ ਚੱਲਦੇ ਕੁੱਝ ਪਿੰਡਾਂ ਮੰਡਵੀ, ਨਵਾਂ ਬੁਸ਼ਹਿਰਾ, ਭੂੰਦੜ ਭੈਣੀ ਤੇ ਹਮੀਰਗੜ੍ਹ ਦੇ ਫੀਡਰਾਂ ਦੀ ਬਿਜਲੀ ਸਪਲਾਈ ਸਪਲਾਈ ਠੱਪ ਹੋਣ ਤੋਂ ਦੁਖੀ ਹੋ ਕੇ ਲੋਕਾਂ ਨੇ ਮੂਣਕ ਪਾਤੜਾਂ ਰੋਡ ਜਾਮ ਕਰ ਕੇ ਰੋਸ ਪ੍ਰਦਰਸ਼ਨ ਕੀਤਾ, ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਰੋੜ ਦੇ ਦੋਵੇਂ ਸਾਈਡ ਵਾਹਨਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ ਫਿਰ ਪੁਲਿਸ ਪ੍ਰਸ਼ਾਸਨ, ਬਿਜਲੀ ਵਿਭਾਗ ਦੇ ਐਸਡੀਓ, ਜੇਈ ਅਤੇ ਹੋਰ ਸਟਾਫ਼ ਨੇ ਆ ਕੇ ਬਿਜਲੀ ਗਰਿੱਡ ਹਮੀਰਗੜ੍ਹ ਤੋਂ ਫਾਲਟ ਹੋਏ ਪਿੰਡਾਂ ਦੇ ਫੀਡਰਾਂ ਦੀ ਬਿਜਲੀ ਸਪਲਾਈ ਬਹਾਲ ਕਰਵਾਈ ਜਿਸ ਨਾਲ ਲੋਕਾਂ ਨੇ ਸੁਖ ਦਾ ਸਾਹ ਲਿਆ। ਇਸ ਮੌਕੇ ਪਿੰਡਾਂ ਦੇ ਲੋਕਾਂ ਕੁਲਦੀਪ ਸਿੰਘ ਮੰਡਵੀ, ਮਨਦੀਪ ਬੁਸਹਿਰਾ, ਅਵਤਾਰ ਸਿੰਘ ਮੰਡਵੀ, ਸੰਦੀਪ ਬੁਸਹਿਰਾ ਤੇ ਕਾਲਾ ਸਿੰਘ ਆਦਿ ਨੇ ਕਿਹਾ ਕਿ ਛੋਟੇ ਛੋਟੇ ਬੱਚਿਆਂ ਦਾ ਮੱਛਰਾਂ ਨਾਲ ਬੁਰਾ ਹਾਲ ਹੋਣ ਕਰ ਕੇ ਮਜਬੂਰੀ ਵਿੱਚ ਲੋਕਾਂ ਨੂੰ ਰੋੜ ਜਾਮ ਕਰਨਾ ਪਿਆ।
ਪਿਛਲੀ ਖ਼ਬਰ ਵਿਧਾਇਕ ਪ੍ਰੋ. ਗੱਜਣਮਾਜਰਾ ਵਲੋਂ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਮੋਹਨ ਭੱਟੀਆਂ ਦਾ ਸਨਮਾਨ ਅਗਲੀ ਖ਼ਬਰ ਸਾਬਕਾ ਸੈਨਿਕਾਂ ਨੇ ਮਨਾਇਆ ਕਾਰਗਿੱਲ ਦਿਵਸ -ਸ਼ਹੀਦਾਂ ਨੂੰ ਦਿੱਤੀ ਸ਼ਰਧਾਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।