09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਊਧਮ ਸਿੰਘ ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ ਪੁਸਤਕ ’ਤੇ ਗੋਸ਼ਟੀ

ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸੁਨਾਮ ਵਿਖੇ ਰਾਕੇਸ਼ ਕੁਮਾਰ ਇਤਿਹਾਸਕਾਰ ਦੀ ਕਿਤਾਬ ’ਊਧਮ ਸਿੰਘ-ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ’ ’ਤੇ ਵਿਚਾਰ ਗੋਸ਼ਟੀ ਸਥਾਨਕ ਆਕਸਫੋਰਡ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ। ਗੋਸ਼ਟੀ ਵਿੱਚ ਰਾਜਵਿੰਦਰ ਮੀਰ ਅਤੇ ਡਾਕਟਰ ਦਰਸ਼ਨ ਖੇੜੀ ਵੱਲੋਂ ਪੁਸਤਕ ਸਬੰਧੀ ਪਰਚੇ ਪੜ੍ਹੇ ਗਏ ਜਿਨ੍ਹਾਂ ਇਸ ਤੱਥ ਆਧਾਰਤ ਇਤਿਹਾਸਕ ਕਿਤਾਬ ਨੂੰ ਬੇਸ਼ਕੀਮਤੀ ਦੱਸਦਿਆਂ ਕਿਹਾ ਗਿਆ ਕਿ ਅਸਲ ਵਿੱਚ ਊਧਮ ਸਿੰਘ ਕੋਈ ਭਾਵੁਕ ਨੌਜਵਾਨ ਨਹੀ ਸੀ ।

ਅਜੀਤ ਡੈਸਕ 09-08-2026
ਸੁਨਾਮ ਊਧਮ ਸਿੰਘ ਵਾਲਾ, 8 ਅਗਸਤ (ਧਾਲੀਵਾਲ, ਭੁੱਲਰ) - ਸ਼ਹੀਦ ਊਧਮ ਸਿੰਘ ਦੀ ਵਿਚਾਰਧਾਰਾ ਅਤੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਨਕਲਾਬੀ ਵਿਰਾਸਤ ਪ੍ਰਚਾਰ ਮੰਚ ਪੰਜਾਬ ਵੱਲੋਂ ਸੁਨਾਮ ਵਿਖੇ ਰਾਕੇਸ਼ ਕੁਮਾਰ ਇਤਿਹਾਸਕਾਰ ਦੀ ਕਿਤਾਬ ’ਊਧਮ ਸਿੰਘ-ਭਾਰਤ ਦੀ ਆਜ਼ਾਦੀ ਲਈ ਫਾਂਸੀ ਚੜ੍ਹਿਆ’ ’ਤੇ ਵਿਚਾਰ ਗੋਸ਼ਟੀ ਸਥਾਨਕ ਆਕਸਫੋਰਡ ਇੰਟਰਨੈਸ਼ਨਲ ਸਕੂਲ ਵਿਖੇ ਕਰਵਾਈ ਗਈ। ਗੋਸ਼ਟੀ ਵਿੱਚ ਰਾਜਵਿੰਦਰ ਮੀਰ ਅਤੇ ਡਾਕਟਰ ਦਰਸ਼ਨ ਖੇੜੀ ਵੱਲੋਂ ਪੁਸਤਕ ਸਬੰਧੀ ਪਰਚੇ ਪੜ੍ਹੇ ਗਏ ਜਿਨ੍ਹਾਂ ਇਸ ਤੱਥ ਆਧਾਰਤ ਇਤਿਹਾਸਕ ਕਿਤਾਬ ਨੂੰ ਬੇਸ਼ਕੀਮਤੀ ਦੱਸਦਿਆਂ ਕਿਹਾ ਗਿਆ ਕਿ ਅਸਲ ਵਿੱਚ ਊਧਮ ਸਿੰਘ ਕੋਈ ਭਾਵੁਕ ਨੌਜਵਾਨ ਨਹੀ ਸੀ । ਉਸ ਦਾ ਅਸਲ ਮਕਸਦ ਦੇਸ਼ ਨੂੰ ਆਜ਼ਾਦ ਕਰਵਾਉਣਾ ਸੀ। ਉਹ ਬ੍ਰਿਟਿਸ਼ ਸਾਮਰਾਜਵਾਦ ਵੱਲੋਂ ਕੀਤੀ ਜਾਂਦੀ ਲੁੱਟ ਤੇ ਉਸ ਵੱਲੋਂ ਕੀਤੇ ਗਏ ਜ਼ੁਲਮਾਂ ਦੇ ਵਿਰੁੱਧ ਸੀ। ਅਸਲ ਵਿੱਚ ਉਸ ਦਾ ਮਕਸਦ ਅੰਗਰੇਜ਼ੀ ਸਾਮਰਾਜੀ ਹਕੂਮਤ ਦੀ ਜੜ੍ਹ ਨੂੰ ਪੱਟ ਕੇ ਇੱਕ ਸਮਾਜਵਾਦੀ ਵਿਵਸਥਾ ਵਾਲੇ ਸਮਾਜ ਦੀ ਸਿਰਜਣਾ ਕਰਨਾ ਸੀ। ਤੱਥ ਇਹ ਵੀ ਬਿਆਨ ਕਰਦੇ ਹਨ ਕਿ ਊਧਮ ਸਿੰਘ ਜਲਿਆਂਵਾਲੇ ਬਾਗ਼ ਵਿੱਚ ਕਤਲੇਆਮ ਵੇਲੇ ਭਾਰਤ ਵਿੱਚ ਨਹੀਂ ਸੀ ਪਰ ਇਸ ਕਾਂਡ ਨੇ ਉਸ ਨੂੰ ਝੰਜੋੜਿਆ। ਊਧਮ ਸਿੰਘ ਦਾ ਵੱਡਾ ਮਕਸਦ ਉਸ ਦੀਆਂ ਲਿਖਤਾਂ, ਬਿਆਨਾਂ ਅਤੇ ਮਜਦੂਰਾਂ-ਕਿਸਾਨਾਂ ਦੀਆਂ ਜਥੇਬੰਦੀਆਂ ਨਾਲ ਸੰਬੰਧਾਂ ਤੋਂ ਜ਼ਾਹਿਰ ਹੁੰਦਾ ਹੈ। ਮੰਚ ਦੇ ਪ੍ਰਧਾਨ ਬਲਬੀਰ ਲੌਂਗੋਵਾਲ ਨੇ ਕਿਤਾਬ ਅਤੇ ਮੰਚ ਦੇ ਟੀਚੇ ’ ਤੇ ਚਾਨਣਾ ਪਾਇਆ। ਮੰਚ ਸੰਚਾਲਨ ਜੁਝਾਰ ਲੌਂਗੋਵਾਲ ਵੱਲੋਂ ਕੀਤਾ ਗਿਆ। ਅਜਮੇਰ ਅਕਲੀਆ ਅਤੇ ਕੇਸਰ ਸਿੰਘ ਸ਼ੇਰਪੁਰ ਵੱਲੋਂ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਪੁਸਤਕ ’ਤੇ ਵਿਚਾਰ ਚਰਚਾ ਵਿੱਚ ਦਰਵਾਰਾ ਸਿੰਘ ਛਾਜਲਾ, ਪ੍ਰੇਮ ਸਰੂਪ ਛਾਜਲੀ, ਰੁਪਿੰਦਰ ਭਾਰਦਵਾਜ ਆਦਿ ਨੇ ਭਾਗ ਲਿਆ। ਸੁਆਲ ਜਵਾਬ ਦੇ ਪੜਾਅ ਵਿੱਚ ਕਿਤਾਬ ਦੇ ਲੇਖਕ ਰਾਕੇਸ਼ ਕੁਮਾਰ ਨੇ ਭਰਪੂਰ ਜਾਣਕਾਰੀ ਦਿੰਦਿਆਂ ਦਰਸ਼ਕਾਂ ਦੇ ਸੁਆਲਾਂ ਦੇ ਜਵਾਬ ਦਿੱਤੇ। ਅੰਤ ’ਤੇ ਮੰਚ ਦੇ ਆਗੂ ਲਾਭ ਸਿੰਘ ਛਾਜਲਾ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਗੂ ਪਵਨ ਸ਼ਰਮਾ, ਹਰਗੋਬਿੰਦ ਸ਼ੇਰਪੁਰ, ਸੁਰਿੰਦਰ ਉਪੱਲੀ, ਗੁਰਦੀਪ ਸਿੰਘ ਸੰਗਰੂਰ, ਗੁਰਚਰਨ ਖੋਖਰ, ਮਜ਼ਦੂਰ ਆਗੂ ਗੋਬਿੰਦ ਛਾਜਲੀ, ਨਰਦੇਵ ਜਟਾਨਾ, ਲਖਵੀਰ ਲੌਂਗੋਵਾਲ, ਭਾਗ ਸਿੰਘ, ਸੰਜੀਵ ਸੁਨਾਮ, ਗੁਰਮੇਲ ਸਿੰਘ, ਗੁਰਜੀਤ ਸਿੰਘ, ਰਣਜੀਤ ਸਿੰਘ, ਕ੍ਰਿਸ਼ਨ ਸਦੋਹਾ, ਸ਼ਿਵ ਜਿੰਦਲ ਆਦਿ ਆਗੂਆਂ ਸਮੇਤ ਵੱਡੀ ਗਿਣਤੀ ਵਿੱਚ ਦਰਸ਼ਕ ਹਾਜ਼ਰ ਸਨ। ਰਾਮਬੀਰ ਅਤੇ ਸੁਖਦੀਪ ਹਥਨ ਦੀ ਅਗਵਾਈ ਵਿੱਚ ਕਿਤਾਬਾਂ ਦੀ ਸਟਾਲ ਵੀ ਲਗਾਈ ਗਈ।
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਪਿੰਡ ਦੀਆਂ ਮੰਗਾਂ ਸਬੰਧੀ ਅਮਨ ਅਰੋੜਾ ਨੂੰ ਦਿੱਤਾ ਮੰਗ-ਪੱਤਰ ਅਗਲੀ ਖ਼ਬਰ ਅਗਰਵਾਲ ਸਭਾ ਦਾ ਚੋਣ ਇਜਲਾਸ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।