15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਹਮਲਾ ਸੁਖਬੀਰ ਬਾਦਲ ’ਤੇ ਨਹੀਂ ਬਲਕਿ ਗੁਰੂ ਘਰ ਗਏ ਇਕ ਸ਼ਰਧਾਲੂ ’ਤੇ ਹੋਇਆ-ਰਾਜਾ ਬੀਰ ਕਲ੍ਹਾਂ

ਧੂਰੀ, 14 ਅਗਸਤ (ਲਖਵੀਰ ਸਿੰਘ ਧਾਂਦਰਾ) - ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਦੇਸ਼ ਭਗਤ ਕਾਲਜ ਬਰੜਵਾਲ-ਧੂਰੀ ਦੇ ਵਿਦਿਆਰਥੀਆਂ ਨੇ ਮਾਣਯੋਗ ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਵਿਦਿਅਕ ਦੌਰਾ ਕੀਤਾ।

ਰਜਿੰਦਰ ਸਿੰਘ ਰਾਜਾ ਬੀਰ ਕਲ੍ਹਾਂ। 15-08-2026
ਧੂਰੀ, 14 ਅਗਸਤ (ਲਖਵੀਰ ਸਿੰਘ ਧਾਂਦਰਾ) - ਡਾ. ਬਲਬੀਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਦੇਸ਼ ਭਗਤ ਕਾਲਜ ਬਰੜਵਾਲ-ਧੂਰੀ ਦੇ ਵਿਦਿਆਰਥੀਆਂ ਨੇ ਮਾਣਯੋਗ ਪੰਜਾਬ ਵਿਧਾਨ ਸਭਾ ਦਾ ਇਕ ਦਿਨਾਂ ਵਿਦਿਅਕ ਦੌਰਾ ਕੀਤਾ। ਇਸ ਵਿਦਿਅਕ ਦੌਰੇ ਦੀ ਰੂਪ-ਰੇਖਾ ਅੰਗਰੇਜ਼ੀ ਵਿਭਾਗ ਦੇ ਮੁਖੀ ਲੈਫਟੀਨੈਂਟ ਡਾ. ਜਸਪਾਲ ਸਿੰਘ ਨੇ ਉਲੀਕੀ। ਇਸ ਵਿਦਿਅਕ ਦੌਰੇ ਦੌਰਾਨ ਵਿਦਿਆਰਥੀ ਨੇ ਮਾਣਯੋਗ ਵਿਧਾਨ ਸਭਾ ਪੰਜਾਬ ਦੀ ਸਮੁੱਚੀ ਕਾਰਜ-ਪ੍ਰਣਾਲੀ ਨੂੰ ਸਮਝਦਿਆਂ ਪੰਜ਼ਾਬ ਦੇ ਵਿਦਿਅਕ ਢਾਂਚੇ, ਸਿਹਤ ਅਤੇ ਵਾਤਾਵਰਨ ਨਾਲ ਸਬੰਧਿਤ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ। ਇਸ ਸਮੇਂ ਡਾ. ਜਸਪਾਲ ਸਿੰਘ ਨੇ ਵਿਦਿਆਰਥੀ ਨੂੰ ਵਿਧਾਨ ਸਭਾ ਪੰਜਾਬ ਦੀ ਇਤਿਹਾਸਕ ਮਹੱਤਤਾ ਤੋਂ ਜਾਣੂ ਕਰਵਾਇਆ। ਉਨ੍ਹਾਂ ਨੇ ਰਾਜਨੀਤੀ ਸ਼ਾਸਤਰ ਵਿਸ਼ੇ ਦੀ ਸਰਬਕਾਲੀ ਮਹੱਤਤਾ ਦਾ ਜ਼ਿਕਰ ਕਰਦਿਆਂ ਰਾਜਨੀਤਕ ਖੇਤਰਾਂ ਵਿਚ ਪ੍ਰਵੇਸ਼ ਕਰਨ ਵਾਲੀਆਂ ਮਾਣਯੋਗ ਸ਼ਖ਼ਸੀਅਤਾਂ ਬਾਰੇ ਜਾਣਕਾਰੀ ਦਿੱਤੀ। ਇਸ ਸਮੇਂ ਪ੍ਰੋ. ਕਿਰਨਜੋਤ ਅਤੇ ਪ੍ਰੋ. ਸੁੰਦਸ ਨੇ ਆਮ ਘਰਾਂ ਵਿਚ ਪੈਦਾ ਹੋਏ ਰਾਜਨੀਤਕ ਨੇਤਾਵਾਂ ਦੇ ਹਵਾਲੇ ਨਾਲ ਵਿਦਿਆਰਥੀਆਂ ਨੂੰ ਰਾਜਨੀਤੀ ਵਿਚ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਭਾਰਤੀ ਵਿਸ਼ੇਸ਼ ਕਰਕੇ ਪੰਜਾਬ ਦੇ ਨੇਤਾਵਾਂ ਦੁਆਰਾ ਪੰਜਾਬ ਬਾਰੇ ਨਿਭਾਈ ਲੋਕ-ਪੱਖੀ ਭੂਮਿਕਾ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਦੇ ਅਜਿਹੇ ਵਿਦਿਅਕ ਦੌਰੇ ਦੀ ਸਮਕਾਲੀ ਸਾਰਥਕਤਾ ਉੱਤੇ ਕਾਲਜ ਪ੍ਰਿਸੀਪਲ ਡਾ. ਬਲਬੀਰ ਸਿੰਘ, ਕਾਲਜ ਟਰੱਸਟ ਦੇ ਮੈਂਬਰ ਬਲਵੰਤ ਸਿੰਘ ਮੀਮਸਾ ਅਤੇ ਸਮੂਹ ਵਿਭਾਗਾਂ ਨੇ ਖੁਸ਼ੀ ਜ਼ਾਹਰ ਕੀਤੀ।
ਪਿਛਲੀ ਖ਼ਬਰ 150 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਤਸਕਰ ਕਾਬੂ ਅਗਲੀ ਖ਼ਬਰ ਨਗਰ ਕੌਂਸਲ ਧੂਰੀ ਦੀ ਚੋਣ ਅਮਰਜੋਤ ਕੌਰ ਬਾਜਵਾ ਬਣੇ ਪ੍ਰਧਾਨ, ਸੁਸ਼ੀਲ ਰਾਣੀ ਤੇ ਅਜੈਬ ਸਿੰਘ ਨੂੰ ਮਿਲੀ ਮੀਤ ਪ੍ਰਧਾਨਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।