ਪੁਰਾਤਨ ਸਮੇਂ ਵਾਂਗ ਤੀਆਂ ਦਾ ਤਿਉਹਾਰ ਮਨਾਇਆ
ਸ਼ੇਰਪੁਰ, 24 ਅਗਸਤ (ਮੇਘ ਰਾਜ ਜੋਸ਼ੀ) - ਸ਼ੇਰਪੁਰ ਦੀ ਗਰੇਵਾਲ ਪੱਤੀ ਵਿਖੇ ਪੁਰਾਤਨ ਸਮੇਂ ਦੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਦਿਆਂ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਦੌਰਾਨ ਔਰਤਾਂ ਅਤੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤੀ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਤੀਆਂ ਦੇ ਪੁਰਾਣੇ ਰੰਗ ਨੂੰ ਮੁੜ ਜੀਵੰਤ ਕੀਤਾ।
ਸ਼ੇਰਪੁਰ, 24 ਅਗਸਤ (ਮੇਘ ਰਾਜ ਜੋਸ਼ੀ) - ਸ਼ੇਰਪੁਰ ਦੀ ਗਰੇਵਾਲ ਪੱਤੀ ਵਿਖੇ ਪੁਰਾਤਨ ਸਮੇਂ ਦੀਆਂ ਰਵਾਇਤਾਂ ਨੂੰ ਮੁੜ ਸੁਰਜੀਤ ਕਰਦਿਆਂ ਤੀਆਂ ਦਾ ਤਿਉਹਾਰ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਦੌਰਾਨ ਔਰਤਾਂ ਅਤੇ ਮੁਟਿਆਰਾਂ ਨੇ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਰਵਾਇਤੀ ਗਤੀਵਿਧੀਆਂ ਵਿੱਚ ਭਾਗ ਲਿਆ ਅਤੇ ਤੀਆਂ ਦੇ ਪੁਰਾਣੇ ਰੰਗ ਨੂੰ ਮੁੜ ਜੀਵੰਤ ਕੀਤਾ। ਟਰੱਕ ਯੂਨੀਅਨ ਸ਼ੇਰਪੁਰ ਦੇ ਸਾਬਕਾ ਪ੍ਰਧਾਨ ਸੁਖਦੇਵ ਸਿੰਘ ਗਰੇਵਾਲ, ਚੌਧਰੀ ਬਹਾਦਰ ਸਿੰਘ ਗਰੇਵਾਲ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹਫ਼ਤਾ ਭਰ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੀਆਂ ਦੇ ਰਵਾਇਤੀ ਪੱਖ ਨਾਲ ਜੁੜੀਆਂ ਯਾਦਾਂ ਨੂੰ ਸਾਂਝਾ ਕਰਦਿਆਂ ਔਰਤਾਂ ਅਤੇ ਮੁਟਿਆਰਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਮੌਕੇ ਗੁਰਮੀਤ ਕੌਰ, ਮਨਿੰਦਰ ਕੌਰ, ਮਨਜੀਤ ਕੌਰ, ਪ੍ਰਨੀਤ ਕੌਰ, ਤਰਨਦੀਪ ਕੌਰ, ਅਮਨਦੀਪ ਕੌਰ, ਸੰਦੀਪ ਕੌਰ, ਸੈਦੋ ਬੇਗਮ, ਕੁਰਸ਼ੇਦ ਬੇਗਮ, ਕੁਲਵਿੰਦਰ ਸਿੰਘ ਕਾਲਾ ਚੌਧਰੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਮੁਟਿਆਰਾਂ ਹਾਜ਼ਰ ਸਨ। ਤਿਉਹਾਰ ਦੌਰਾਨ ਪੁਰਾਤਨ ਪੰਜਾਬੀ ਸੱਭਿਆਚਾਰ ਦੀ ਝਲਕ ਵੇਖਣ ਨੂੰ ਮਿਲੀ। ਪ੍ਰਬੰਧਕਾਂ ਨੇ ਕਿਹਾ ਕਿ ਅਜਿਹੇ ਸਮਾਗਮ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਪੁਰਾਤਨ ਰਵਾਇਤਾਂ ਨਾਲ ਜੋੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ।