08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਨਰੇਸ਼ ਜੁਨੇਜਾ ਰਿਟਾਇਰਡ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ

ਅਜੀਤ ਡੈਸਕ 01-02-2026
ਫ਼ਾਜ਼ਿਲਕਾ, 31 ਜਨਵਰੀ (ਦਵਿੰਦਰ ਪਾਲ ਸਿੰਘ)-ਰਿਟਾਇਰਡ ਅਫ਼ਸਰ ਐਸੋਸੀਏਸ਼ਨ ਦੀ ਇਕ ਅਹਿਮ ਮੀਟਿੰਗ ਐੱਸ. ਡੀ. ਐਮ. ਮੀਟਿੰਗ ਹਾਲ ਵਿਖੇ ਚੇਅਰਮੈਨ ਹੰਸ ਰਾਜ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ 'ਚ ਹਾਜ਼ਰ ਸਮੂਹ ਮੈਂਬਰਾਂ ਦੀ ਸਰਬਸੰਮਤੀ ਨਾਲ ਨਰੇਸ਼ ਜੁਨੇਜਾ ਨੂੰ ਐਸੋਸੀਏਸ਼ਨ ਦਾ ਪ੍ਰਧਾਨ, ਰਮੇਸ਼ ਗੁੰਬਰ ਨੂੰ ਜਨਰਲ ਸਕੱਤਰ ਤੇ ਸੁਸ਼ੀਲ ਸ਼ਰਮਾ ਨੂੰ ਕੈਸ਼ੀਅਰ ਨਿਯੁਕਤ ਕੀਤਾ ਗਿਆ | ਇਸ ਤੋਂ ਇਲਾਵਾ ਬਾਬੂ ਲਾਲ ਅਰੋੜਾ ਅਤੇ ਪ੍ਰਦੀਪ ਸੇਠੀ ਨੂੰ ਸਰਪ੍ਰਸਤ (ਪੈਟਰਨ), ਲੇਖਰਾਜ ਕੰਬੋਜ ਨੂੰ ਮੁੱਖ ਸਲਾਹਕਾਰ ਅਤੇ ਐਡਵੋਕੇਟ ਰਮੇਸ਼ ਸ਼ਰਮਾ ਨੂੰ ਕਾਨੂੰਨੀ ਸਲਾਹਕਾਰ ਦੀ ਜ਼ਿੰਮੇਵਾਰੀ ਸੌਂਪੀ ਗਈ | ਨਵ-ਨਿਯੁਕਤ ਪ੍ਰਧਾਨ ਨਰੇਸ਼ ਜੁਨੇਜਾ ਨੇ ਸਾਰੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਨਿਸ਼ਠਾ ਨਾਲ ਨਿਭਾਉਣਗੇ ਅਤੇ ਸਕੂਲੀ ਬੱਚਿਆਂ ਦੇ ਹਿਤ ਲਈ ਨਵੇਂ ਪ੍ਰਾਜੈਕਟ ਸ਼ੁਰੂ ਕੀਤੇ ਜਾਣਗੇ | ਮੀਟਿੰਗ ਦੌਰਾਨ ਸਾਬਕਾ ਸਕੱਤਰ ਸੁਭਾਸ਼ ਅਰੋੜਾ ਨੇ ਐਸੋਸੀਏਸ਼ਨ ਦਾ ਲੇਖਾ-ਜੋਖਾ ਪੇਸ਼ ਕੀਤਾ | ਇਸ ਮੌਕੇ ਚੇਅਰਮੈਨ ਹੰਸ ਰਾਜ ਸ਼ਰਮਾ ਤੇ ਐਡਵੋਕੇਟ ਰਮੇਸ਼ ਸ਼ਰਮਾ ਦਾ ਜਨਮ ਦਿਨ ਵੀ ਕੇਕ ਕੱਟ ਕੇ ਮਨਾਇਆ | ਇਸ ਮੌਕੇ ਸਤਪਾਲ ਭੂਸਰੀ, ਆਤਮਾ ਸਿੰਘ ਸੇਖੋਂ, ਵਿਜੇ ਦਾਵੜਾ, ਅਸ਼ਵਨੀ ਅਹੂਜਾ, ਡਾ. ਅਨਿਲ ਪਾਠਕ ਸਮੇਤ ਵੱਡੀ ਗਿਣਤੀ 'ਚ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਭਾਕਿਯੂ (ਏਕਤਾ ਉਗਰਾਹਾਂ) ਵਲੋਂ ਜਲਾਲਾਬਾਦ ਦੇ ਪਿੰਡ ਡਿੱਬੀਪੁਰਾ ਵਿਖੇ ਮੀਟਿੰਗ ਅਗਲੀ ਖ਼ਬਰ ਹੋਲਾਂਵਾਲੀ ਦੇ ਨੌਜਵਾਨ ਲਾਲਜੀਤ ਸਿੰਘ ਖੋਸਾ ਤੇ ਬਲਰਾਜ ਸਿੰਘ ਬੋਤੀਆਂ ਵਾਲਾ ਸਹਿਕਾਰੀ ਬੈਂਕ ਫ਼ਿਰੋਜ਼ਪੁਰ ਦੇ ਡਾਇਰੈਕਟਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।