17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਅਨਾਜ ਮੰਡੀ ਜ਼ੀਰਾ ਵਿਚ ਕਣਕ ਦੀ ਚੁਕਾਈ ਸੰਬੰਧੀ ਮਜ਼ਦੂਰਾਂ ਦੀ ਘਾਟ ਪੂਰੀ ਕਰਨ ਦੀ ਮੰਗ

ਅਜੀਤ ਡੈਸਕ 30-04-2026
ਜ਼ੀਰਾ,29 ਅਪ੍ਰੈਲ (ਰਜਨੀਸ਼ ਕਥੂਰੀਆ)-ਅਨਾਜ ਮੰਡੀ ਜ਼ੀਰਾ ਵਿਚ ਕਣਕ ਦੀ ਖ਼ਰੀਦ ਦਾ ਕੰਮ ਖ਼ਤਮ ਹੋ ਚੁੱਕਾ ਹੈ ਅਤੇ ਮੰਡੀ ਦੇ ਫੜ 'ਚ ਚੁਕਾਈ ਲਈ ਕਣਕ ਦੇ ਚੱਕਿਆਂ ਦੀਆਂ ਵੱਡੀਆਂ-ਵੱਡੀਆਂ ਧਾਕਾਂ ਲੱਗ ਚੁੱਕੀਆਂ ਹਨ | ਇਹ ਜਾਣਕਾਰੀ ਦਿੰਦਿਆਂ,'ਦੀ ਟਰੱਕ ਵੈੱਲਫੇਅਰ ਸੋਸਾਇਟੀ ਜ਼ੀਰਾ' ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਯੂਨੀਅਨ ਕੋਲ ਚੁਕਾਈ ਲਈ ਟਰੱਕਾਂ ਦੀ ਕਿਸੇ ਤਰ੍ਹਾਂ ਦੀ ਕੋਈ ਵੀ ਘਾਟ ਨਹੀਂ ਹੈ ਪਰ ਮਜ਼ਦੂਰਾਂ ਦੀ ਘਾਟ ਹੋਣ ਕਰਕੇ ਕਣਕ ਦੀ ਚੁਕਾਈ ਦਾ ਕੰਮ ਸੁਸਤ ਰਫ਼ਤਾਰ ਨਾਲ ਚੱਲ ਰਿਹਾ ਹੈ | ਇਸ ਸੰਬੰਧ ਵਿਚ ਹੋਰ ਜਾਣਕਾਰੀ ਦਿੰਦਿਆਂ ਅਨਾਜ ਮੰਡੀ ਜ਼ੀਰਾ ਦੇ ਲਿਫ਼ਟਿੰਗ ਠੇਕੇਦਾਰ ਮੈਸਰਜ਼ ਮੀਰੀ ਪੀਰੀ ਟਰੇਡਰਜ਼ ਦੇ ਮਾਲਕ ਯੋਗੇਸ਼ ਛਾਬੜਾ ਅਤੇ ਤਜਿੰਦਰ ਸਿੰਘ ਨੇ ਕਣਕ ਦੀ ਚੁਕਾਈ ਲਈ ਦਰਪੇਸ਼ ਆ ਰਹੀ ਮਜ਼ਦੂਰਾਂ ਦੀ ਘਾਟ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਨਾਜ ਮੰਡੀ ਜ਼ੀਰਾ ਵਿਚੋਂ ਕਣਕ ਦੀ ਚੁਕਾਈ ਲਈ ਲੇਬਰ ਠੇਕੇਦਾਰਾਂ ਵਲੋਂ ਸੰਜੀਦਗੀ ਨਾਲ ਕੰਮ ਨਹੀਂ ਕੀਤਾ ਜਾ ਰਿਹਾ | ਉਨ੍ਹਾਂ ਦੱਸਿਆ ਕਿ ਅਨਾਜ ਮੰਡੀ ਜ਼ੀਰਾ ਲਈ ਮਜ਼ਦੂਰਾਂ ਦੀਆਂ 16 ਪਾਰਟੀਆਂ ਹਨ | ਜਿਨ੍ਹਾਂ ਵਿਚ ਹਰੇਕ ਪਾਰਟੀ ਵਿਚ 12 ਮਜ਼ਦੂਰ ਹਨ, ਪਰ ਇਸ ਸਮੇਂ ਕੇਵਲ 8 ਪਾਰਟੀਆਂ ਹੀ ਕੰਮ ਕਰ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਯੂਨੀਅਨ ਵਲੋਂ ਲਗਾਈ ਜਾਂਦੀ ਸਪੈਸ਼ਲ ਦੀਆਂ ਗੱਡੀਆਂ ਅਨਲੋਡਿੰਗ ਕਰਨ ਲਈ ਮਜ਼ਦੂਰਾਂ ਦੀ ਘਾਟ ਪੇਸ਼ ਆਉਣ ਦਾ ਇਕ ਕਾਰਨ ਇਹ ਵੀ ਹੈ ਕਿ ਇੱਥੇ ਤਿੰਨ ਪਲੰਥਾ ਹਨ, ਜਿੱਥੇ ਕਣਕ ਦੇ ਚੱਕੇ ਲਗਾਏ ਜਾ ਰਹੇ ਹਨ ਅਤੇ ਇਨ੍ਹਾਂ ਚੱਕਿਆਂ ਵਿਚ ਤਿੰਨ ਆੜ੍ਹਤੀਆਂ ਦੀ ਹਿੱਸੇਦਾਰੀ ਹੈ | ਜਿਨ੍ਹਾਂ ਨੇ ਲੱਖਾਂ ਕੁਇੰਟਲ ਕਣਕ ਖ਼ਰੀਦੀ ਹੈ | ਉਨ੍ਹਾਂ ਦੱਸਿਆ ਕਿ ਇਹ ਆੜ੍ਹਤੀਏ ਵੱਡੀ ਗਿਣਤੀ ਵਿਚ ਆਪਣੀਆਂ ਗੱਡੀਆਂ ਵਿਚੋਂ ਕਣਕ ਅੱਪਲੋਡ ਕਰਕੇ ਚੱਕਿਆਂ ਤੇ ਲਗਾਉਣ ਤੋਂ ਇਲਾਵਾ ਆਪਣੇ ਚਹੇਤੇ ਸਾਥੀ ਆੜ੍ਹਤੀਆਂ ਦੀ ਕਣਕ ਲਗਾਉਣ ਨੂੰ ਤਰਜੀਹ ਦਿੰਦੇ ਹਨ | ਜਿਸ ਕਰਕੇ ਸਪੈਸ਼ਲ ਵਾਲੀਆਂ ਲੋਡ ਗੱਡੀਆਂ ਦੇ ਡਰਾਈਵਰਾਂ ਨੂੰ ਅਨਲੋਡਿੰਗ ਲਈ 3-4 ਦਿਨ ਆਪਣੀ ਵਾਰੀ ਆਉਣ ਦਾ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ | ਟਰੱਕ ਵੈੱਲਫੇਅਰ ਸੋਸਾਇਟੀ ਜ਼ੀਰਾ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੋਪੀ, ਲਿਫ਼ਟਿੰਗ ਠੇਕੇਦਾਰ ਮੈਸਰਜ਼ ਮੀਰੀ ਪੀਰੀ ਟਰੇਡਰਜ਼ ਦੇ ਮਾਲਕ ਯੋਗੇਸ਼ ਛਾਬੜਾ ਅਤੇ ਤਜਿੰਦਰ ਸਿੰਘ ਨੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਤੋਂ ਇਸ ਪਾਸੇ ਉਚੇਚਾ ਧਿਆਨ ਦੇ ਕੇ ਕਣਕ ਦੀ ਅਨਲੋਡਿੰਗ ਲਈ ਮਜ਼ਦੂਰਾਂ ਦੀ ਘਾਟ ਦੂਰ ਕਰਨ ਦੀ ਮੰਗ ਕੀਤੀ ਹੈ |
ਪਿਛਲੀ ਖ਼ਬਰ ਵਧ ਰਹੀ ਗਰਮੀ 'ਤੇ ਲੂ ਲੱਗਣ ਤੋਂ ਬਚਾਅ ਸੰਬੰਧੀ ਗੁਰੂਹਰਸਹਾਏ ਵਿਖੇ ਲਗਾਇਆ ਜਾਗਰੂਕਤਾ ਕੈਂਪ ਅਗਲੀ ਖ਼ਬਰ ਨਵੀਂ ਖੇਤੀ ਮਸ਼ੀਨਰੀ ਲਈ ਅਰਜ਼ੀਆਂ ਦੀ ਮੰਗ-ਮੁੱਖ ਖੇਤੀਬਾੜੀ ਅਫ਼ਸਰ ਪੋਰਟਲ 'ਤੇ 12 ਮਈ ਤੱਕ ਕਿਸਾਨ ਵੀਰ ਕਰ ਸਕਦੇ ਹਨ ਆ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।