07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-05-2026

ਨਹੀਂ ਰਹੇ ਫੈਡਰੇਸ਼ਨ ਮਹਿਤਾ ਦੇ ਨਿਧੜਕ ਆਗੂ ਗੁਰਮੇਲ ਸਿੰਘ ਭੇਡੀਆ

ਅਜੀਤ ਡੈਸਕ 01-05-2026
ਫਿਰੋਜ਼ਪੁਰ, 30 ਅਪ੍ਰੈਲ (ਸੁਖਵਿੰਦਰ ਸਿੰਘ)-ਨਿਧੜਕ ਆਗੂ ਵਜੋਂ ਜਾਣੇ ਜਾਂਦੇ ਫੈਡਰੇਸ਼ਨ ਮਹਿਤਾ ਦੇ ਬਲਾਕ ਪ੍ਰਧਾਨ ਗੁਰਮੇਲ ਸਿੰਘ ਭੇਡੀਆ ਦਾ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ | ਉਹ ਲਗਭਗ 69 ਵਰਿਆਂ ਦੇ ਸਨ ਉਹ ਆਪਣੇ ਪਿੱਛੇ ਪਤਨੀ ਅਤੇ ਦੋ ਸਪੁੱਤਰ ਛੱਡ ਗਏ | ਕੱਲ ਸ਼ਾਮ ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਬਸਤੀ ਲੰਮਿਆਂ ਵਾਲੀ (ਲੱਖਾਂ ਭੇਡੀਆਂ) ਵਿਖੇ ਕਰ ਦਿੱਤਾ ਗਿਆ | ਉਹਨਾਂ ਦੇ ਚਿਖਾ ਨੂੰ ਅਗਨੀ ਉਹਨਾਂ ਦੇ ਸਪੁੱਤਰ ਕੁਲਦੀਪ ਸਿੰਘ ਅਤੇ ਜਰਨੈਲ ਸਿੰਘ ਨੇ ਦਿੱਤੀ | ਉਹ ਪਿੰਡ ਦੇ ਸਰਪੰਚ ਵਜੋਂ ਵੀ ਸੇਵਾ ਨਿਭਾ ਚੁੱਕੇ ਸਨ | ਧਾਰਮਿਕ ਅਤੇ ਸਮਾਜ ਸੇਵੀ ਕੰਮਾਂ ਵਿਚ ਵੀ ਵੱਧ ਚੜ ਕੇ ਸੇਵਾ ਕਰਦੇ ਆ ਰਹੇ ਸਨ | ਉਹਨਾਂ ਦੇ ਇਸ ਅਕਾਲ ਚਲਾਣੇ 'ਤੇ ਜਿੱਥੇ ਫੈਡਰੇਸ਼ਨ ਮਹਿਤਾ ਦੇ ਵਰਕਰ ਭਾਈ ਜਸਪਾਲ ਸਿੰਘ, ਸੁਖਦੇਵ ਸਿੰਘ ਲਾਡਾ, ਉਡੀਕ ਸਿੰਘ ਕੁੰਡੇ, ਗਗਨਦੀਪ ਸਿੰਘ ਚਾਵਲਾ, ਮਨਜੀਤ ਸਿੰਘ ਅÏਲਖ, ਜਰਨੈਲ ਸਿੰਘ ਗਾਬੜੀਆ, ਡਾ. ਗੁਰਮੀਤ ਸਿੰਘ ਸਿੱਧੂ, ਜਸਬੀਰ ਸਿੰਘ ਤੇਗ਼ਾ ਸਿੰਘ ਵਾਲਾ, ਕੁਲਦੀਪ ਸਿੰਘ ਲੋਕੋ, ਗੁਰ ਦਰਸ਼ਨ ਸਿੰਘ ਬੱਬੀ, ਹਰਜਿੰਦਰ ਸਿੰਘ ਬੁੱਗਾ, ਕੁਲਦੀਪ ਸਿੰਘ ਨੰਢਾ, ਕਿਰਨਦੀਪ ਸਿੰਘ ਪੱਲਾ, ਸੁਰਜੀਤ ਸਿੰਘ ਸੰਧੂ, ਜਗਦੇਵ ਸਿੰਘ ਲਾਡੀ, ਮਿਹਰ ਸਿੰਘ ਕਲਸੀ, ਰਣਜੀਤ ਸਿੰਘ ਬੱਬਲੂ, ਕਰਮਜੀਤ ਸਿੰਘ ਬੱਬਾ, ਮਿਹਰ ਸਿੰਘ ਜੋਸਨ, ਸੁੱਚਾ ਸਿੰਘ ਸਿੱਧੂ, ਗੁਰਭੇਜ ਸਿੰਘ ਨੇ ਜਿੱਥੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਹੀ ਹੋਰ ਕਈ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਆਗੂਆਂ ਨੇ ਪਰਿਵਾਰ ਹਮਦਰਦੀ ਪ੍ਰਗਟ ਕੀਤੀ ਹੈ |
ਪਿਛਲੀ ਖ਼ਬਰ ਸੇਂਟ ਜੋਸਫ ਕਾਨਵੈਂਟ ਸਕੂਲ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਕੜੀ ਮਿਹਨਤ ਕਰਕ... ਅਗਲੀ ਖ਼ਬਰ ਹੈਰੋਇਨ ਸਮੇਤ ਮੁਲਜ਼ਮ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।