19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਨਗਰ ਪੰਚਾਇਤ ਚੋਣਾਂ ਨੂੰ ਲੈ ਕੇ ਭਾਜਪਾ ਆਗੂਆਂ ਦੀ ਵਰਕਰਾਂ ਨਾਲ ਮੁੱਦਕੀ ਵਿਖੇ ਹੋਈ ਮੀਟਿੰਗ

ਅਜੀਤ ਡੈਸਕ 03-05-2026
ਮੁੱਦਕੀ, 2 ਮਈ (ਭਾਰਤ ਭੂਸ਼ਨ ਅਗਰਵਾਲ)- ਭਾਜਪਾ ਵਲੋਂ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ ਅਤੇ ਲੋਕਾਂ ਨਾਲ ਸੰਪਰਕ ਸਾਧਿਆ ਜਾ ਰਿਹਾ ਹੈ | ਇਸੇ ਲੜੀ ਤਹਿਤ ਮੁੱਦਕੀ ਵਿਖੇ ਹੋਣ ਵਾਲੀਆਂ ਨਗਰ ਪੰਚਾਇਤ ਚੋਣਾਂ ਦੀ ਤਿਆਰੀ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੀ ਇਕ ਜ਼ਰੂਰੀ ਮੀਟਿੰਗ ਮੁੱਦਕੀ ਦੇ ਮੰਡਲ ਪ੍ਰਧਾਨ ਜਸਵਿੰਦਰ ਸਿੰਘ ਬੱਬੂ ਭੈਲ ਦੀ ਪ੍ਰਧਾਨਗੀ ਹੇਠ ਗੋਲਡਨ ਟੇਸਟ ਰੈਸਟੋਰੈਂਟ ਮੁੱਦਕੀ ਵਿਖੇ ਹੋਈ, ਜਿਸ ਵਿਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਨੇ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਿਰਕਤ ਕੀਤੀ | ਮੀਟਿੰਗ ਦੌਰਾਨ ਸਮੂਹ ਪਾਰਟੀ ਵਰਕਰਾਂ ਵਲੋਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਦਾ ਗੁਲਦਸਤੇ ਭੇਟ ਕਰਕੇ ਜੀ ਆਇਆਂ ਆਖਿਆ | ਮੀਟਿੰਗ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਬੌਬੀ ਬਾਠ ਨੇ ਕਿਹਾ ਕਿ ਪੰਜਾਬ ਵਾਸੀਆਂ ਨੇ ਸਾਰੀਆਂ ਪਾਰਟੀਆਂ ਨੂੰ ਵੇਖ ਲਿਆ ਹੈ ਅਤੇ ਹੁਣ ਲੋਕ ਭਾਜਪਾ ਅਤੇ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਨਗਰ ਕੌਂਸਲ ਤੇ ਨਗਰ ਪੰਚਾਇਤਾਂ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਬੀ.ਜੇ.ਪੀ ਨੂੰ ਪ੍ਰਚੰਡ ਬਹੁਮਤ ਨਾਲ ਜਿਤਾਉਣਗੇ | ਉਨ੍ਹਾਂ ਕਿਹਾ ਕਿ ਨਗਰ ਪੰਚਾਇਤ ਦੀਆਂ ਚੋਣਾਂ 'ਚ ਭਾਜਪਾ ਦੀ ਜਿੱਤ ਲਈ ਕੇਂਦਰ ਸਰਕਾਰ ਦੀਆਂ ਨੀਤੀਆਂ ਨੂੰ ਘਰ-ਘਰ ਪਹੁੰਚਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ | ਇਸ ਮੌਕੇ ਜੌਹਰੀ ਲਾਲ ਇੰਚਾਰਜ ਮੁੱਦਕੀ ਮੰਡਲ ਨਗਰ ਪੰਚਾਇਤ ਚੋਣਾਂ, ਰਾਜਨਬੀਰ ਸਿੰਘ ਢਿੱਲੋਂ ਇੰਚਾਰਜ ਨਗਰ ਪੰਚਾਇਤ ਚੋਣਾਂ, ਅਮਰਜੀਤ ਸਿੰਘ ਘਾਰੂ ਸੀਨੀਅਰ ਆਗੂ ਫ਼ਿਰੋਜ਼ਪੁਰ ਦਿਹਾਤੀ, ਸੁਰਿੰਦਰਪਾਲ ਸਿੰਘ ਸਿੱਧੂ ਐਡਵੋਕੇਟ ਡੈਲੀਗੇਟ ਫ਼ਿਰੋਜ਼ਪੁਰ ਦਿਹਾਤੀ, ਸੁਖਮੰਦਰ ਸਿੰਘ ਮਿਸ਼ਰੀ ਵਾਲਾ, ਇੰਦਰਜੀਤ ਕੌਰ ਮੀਤ ਪ੍ਰਧਾਨ ਫ਼ਿਰੋਜ਼ਪੁਰ ਮਹਿਲਾ ਵਿੰਗ, ਰਾਮ ਕੁਮਾਰ ਗਰਗ ਸੀਨੀਅਰ ਲੀਡਰ ਭਾਜਪਾ, ਰਾਜ ਕੁਮਾਰ ਚਾਵਲਾ ਜਨਰਲ ਸਕੱਤਰ ਮੰਡਲ ਮੁੱਦਕੀ, ਪਵਨ ਕੁਮਾਰ ਗਰਗ ਸਾਬਕਾ ਮੀਤ ਪ੍ਰਧਾਨ ਮੰਡਲ ਤਲਵੰਡੀ ਭਾਈ, ਡਾ. ਵਿਨੋਦ ਕੁਮਾਰ ਮੀਤ ਪ੍ਰਧਾਨ ਮੰਡਲ ਮੁੱਦਕੀ, ਰਾਜੇਸ਼ ਕੁਮਾਰ ਮਹਿਤਾ ਕੈਸ਼ੀਅਰ ਮੰਡਲ ਮੁੱਦਕੀ, ਸੁਖਵਿੰਦਰ ਸਿੰਘ ਸੁੱਖੀ ਭੁੱਲਰ ਪ੍ਰਧਾਨ ਯੁਵਾ ਮੋਰਚਾ, ਅਸ਼ੋਕ ਕੁਮਾਰ ਪਿੰਕੀ ਮੀਤ ਪ੍ਰਧਾਨ ਮੰਡਲ ਮੁੱਦਕੀ, ਨਾਹਰ ਸਿੰਘ ਮਿਰਜ਼ੇ ਕੇ ਮੰਡਲ ਪ੍ਰਧਾਨ ਕਿਸਾਨ ਵਿੰਗ ਮੁੱਦਕੀ, ਮਨਦੀਪ ਸਿੰਘ ਮੀਤ ਪ੍ਰਧਾਨ ਮੰਡਲ ਮੁੱਦਕੀ, ਗੁਰਭੇਜ ਸਿੰਘ ਭੇਜਾ ਪ੍ਰਧਾਨ ਐੱਸ.ਸੀ. ਮੋਰਚਾ, ਲਖਵਿੰਦਰ ਕੌਰ ਮੰਡਲ ਪ੍ਰਧਾਨ ਮਹਿਲਾ ਵਿੰਗ ਮੁੱਦਕੀ, ਸ਼ਰਨਜੀਤ ਕੌਰ ਮੀਤ ਪ੍ਰਧਾਨ ਮਹਿਲਾ ਵਿੰਗ ਮੁੱਦਕੀ, ਰੇਸ਼ਮ ਸਿੰਘ ਲੁਹਾਮ, ਗੁਰਾ ਸਿੰਘ ਲੁਹਾਮ, ਗੁਰਲਾਭ ਸਿੰਘ ਲੱਲੇ, ਪੂਰਨ ਸਿੰਘ ਚੰਦੜ ਸਕੱਤਰ ਮੰਡਲ ਮੁੱਦਕੀ, ਹਰਦੇਵ ਸਿੰਘ ਬਰਾੜ ਸਕੱਤਰ ਮੰਡਲ ਮੁੱਦਕੀ, ਲਖਵੀਰ ਸਿੰਘ ਸਕੱਤਰ ਮੰਡਲ ਮੁੱਦਕੀ, ਦੀਦਾਰ ਸਿੰਘ ਗਿੱਲ ਸਕੱਤਰ ਮੰਡਲ ਮੁੱਦਕੀ, ਬਲਜਿੰਦਰ ਸਿੰਘ ਪ੍ਰਧਾਨ ਘੱਟ ਗਿਣਤੀ ਮੋਰਚਾ, ਸਾਗਰ ਚਾਵਲਾ ਆਈ.ਟੀ. ਕਨਵੀਨਰ, ਗੁਰਿੰਦਰਪਾਲ ਸਿੰਘ ਪ੍ਰਧਾਨ ਓ.ਬੀ.ਸੀ ਮੋਰਚਾ, ਦਮਨ ਸਿੰਘ ਮੈਂਬਰ, ਅਵਤਾਰ ਸਿੰਘ ਮੈਂਬਰ, ਜੋਰਾ ਸਿੰਘ ਮੈਂਬਰ ਆਦਿ ਵਰਕਰ ਹਾਜ਼ਰ ਸਨ | ਅਖੀਰ ਵਿਚ ਜਸਵਿੰਦਰ ਸਿੰਘ ਬੱਬੂ ਭੈਲ ਮੰਡਲ ਪ੍ਰਧਾਨ ਭਾਜਪਾ ਨੇ ਸੀਨੀਅਰ ਲੀਡਰਸ਼ਿਪ ਅਤੇ ਸਮੂਹ ਵਰਕਰ ਸਾਹਿਬਾਨਾਂ ਦਾ ਮੀਟਿੰਗ ਵਿਚ ਪਹੁੰਚਣ 'ਤੇ ਧੰਨਵਾਦ ਕੀਤਾ |
ਪਿਛਲੀ ਖ਼ਬਰ ਨਿਊ ਪੈਰਾਡਾਈਜ਼ ਪਬਲਿਕ ਸਕੂਲ ਦੇ ਨਤੀਜੇ ਰਹੇ ਸ਼ਾਨਦਾਰ ਅਗਲੀ ਖ਼ਬਰ ਮਮਦੋਟ ਪੁਲਿਸ ਵਲੋਂ ਨਿਆਜੀਆ ਦੇ ਕਿਸਾਨ ਪਰਿਵਾਰ 'ਤੇ ਕੀਤੇ ਨਾਜਾਇਜ਼ ਪਰਚੇ ਦੀ ਜਥੇਬੰਦੀ ਵਲੋਂ ਨਿਖੇਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।