06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਕਿਸਾਨ ਗੁਰਸੇਵਕ ਸਿੰਘ ਵਲੋ ਟੋਲ ਤੇ ਝੋਨਾ ਲਗਾਉਣ ਕਾਰਨ ਫ਼ਿਰੋਜ਼ਸ਼ਾਹ ਟੋਲ ਪਲਾਜ਼ਾ 18 ਦਿਨ ਤੋਂ ਬੰਦ ਜੇ 2 ਜੁਲਾਈ ਤੱਕ ਪ੍ਰਸ਼ਾਸਨ ਨੇ ਮਸਲੇ ਦਾ ਹੱਲ ਨਾ ਕੀਤਾ ਤਾ ਆਪਣੀ ਬਣਦੀ ਸਾਰੀ ਮਾਲਕੀ ਜ਼ਮੀਨ ’ਤੇ ਲਗਾਵਾਂਗੇ ਝੋਨਾ-ਕਿਸਾਨ ਗੁਰਸੇਵਕ ਸਿੰਘ

ਅਜੀਤ ਡੈਸਕ 30-06-2026
ਫ਼ਿਰੋਜ਼ਸ਼ਾਹ 29 ਜੂਨ (ਸਰਬਜੀਤ ਸਿੰਘ ਧਾਲੀਵਾਲ)-ਭਾਵੇ ਨੈਸ਼ਨਲ ਹਾਈਵੇ ਤੇ ਹੁੰਦੇ ਰੋਸ ਪ੍ਰਦਰਸ਼ਨਾਂ ਨੂੰ ਲੈ ਪ੍ਰਸ਼ਾਸਨ ਹਮੇਸ਼ਾ ਚੌਕਸੀ ਵਰਤਦਾ ਹੈ ਅਤੇ ਰੋਸ ਕਰਦੇ ਲੋਕਾਂ ਨੂੰ ਭਰੋਸੇ ਚ ਲੈ ਰਸਤਾ ਸਾਫ਼ ਕਰਵਾਉਂਦਾ ਹੈ, ਪਰ ਫ਼ਿਰੋਜ਼ਪੁਰ -ਮੋਗਾ ਨੈਸ਼ਨਲ ਹਾਈਵੇ ‘ਤੇ ਫ਼ਿਰੋਜਸ਼ਾਹ ਟੋਲ ਪਲਾਜੇ ਉੱਪਰ ਕਿਸਾਨ ਗੁਰਸੇਵਕ ਸਿੰਘ ਸੈਣੀ ਵਲੋਂ ਉਕਤ ਜਗ੍ਹਾ ਦੇ ਮਾਲਕੀ ਹੱਕ ਹੋਣ ਦਾ ਦਾਅਵਾ ਕਰਦਿਆਂ ਟੋਲ ਉੱਪਰ ਕੁੱਝ ਜਗ੍ਹਾ ‘ਤੇ ਮਿੱਟੀ ਪਾ ਉਕਤ ਜਗਾਹ ਪਾਣੀ ਨਾਲ ਭਰ ਕੇ 10-11 ਜੂਨ ਨੂੰ ਝੋਨਾ ਲਗਾ ਦਿੱਤਾ ਸੀ, ਅਤੇ ਕਿਸਾਨ ਜਥੇਬੰਦੀਆ ਅਤੇ ਨਗਰ ਦੇ ਸਹਿਯੋਗ ਨਾਲ ਟੋਲ ਵੀ ਫ੍ਰੀ ਕਰ ਦਿੱਤਾ ਸੀ 18 ਦਿਨ ਬੀਤਣ ‘ਤੇ ਵੀ ਕਿਸਾਨ ਗੁਰਸੇਵਕ ਸਿੰਘ ਸੈਣੀ ਸਾਥੀਆ ਸਮੇਤ ਝੋਨੇ ਕੋਲ ਧਰਨਾ ਲਗਾ ਬੈਠਾ ਹੈ| ਟੋਲ ਫ਼ਰੀ ਕੀਤਾ ਹੋਇਆ ਹੈ ਪਰ ਹੈਰਾਨਗੀ ਦੀ ਗੱਲ ਹੈ ਕਿ ਪ੍ਰਸ਼ਾਸਨ ਨਾ ਤਾ ਕਿਸਾਨ ਗੁਰਸੇਵਕ ਸਿੰਘ ਨੂੰ ਹੀ ਕੋਈ ਵਿਸ਼ਵਾਸ਼ ਦਵਾ ਰਿਹਾ ਹੀ ਅਤੇ ਨਾ ਹੀ ਟੋਲ ਚਲਾਉਣ ਅਤੇ ਝੋਨੇ ਵਾਲੀ ਜਗ੍ਹਾ ਨੂੰ ਸਾਫ਼ ਕਰਵਾਉਣ ਲਈ ਕੋਈ ਪਹਿਲ ਕਦਮੀ ਕਰ ਰਿਹਾ ਹੈ। ਜਿਸ ਤੋਂ ਸਪਸ਼ਟ ਹੈ ਕਿ ਕਿਸਾਨ ਗੁਰਸੇਵਕ ਸਿੰਘ ਸੈਣੀ ਜੋ ਉਕਤ ਜਗ੍ਹਾ ’ਤੇ ਆਪਣਾ ਮਾਲਕੀ ਹੱਕ ਜਤਾ ਰਿਹਾ ਕੋਲ ਉਕਤ ਜ਼ਮੀਨ ਸਬੰਧੀ ਸਾਰੇ ਕਾਗਜ਼ ਪੱਤਰ ਪੂਰੇ ਹੋਣਗੇ। ਜਿਸ ਕਰਕੇ ਹੀ ਉਸ ਨੇ ਪੱਕੇ ਪੈਰੀਂ ਹੀ ਉਕਤ ਸੰਘਰਸ਼ ਵਿੱਡਣ ਦਾ ਜੇਰਾ ਕੀਤਾ ਹੈ | ਫ਼ਿਰੋਜ਼ਸ਼ਾਹ ਟੋਲ ਪਲਾਜੇ ‘ਤੇ ਬੈਠੇ ਕਿਸਾਨ ਗੁਰਸੇਵਕ ਸਿੰਘ ਸੈਣੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਕਈ ਸਾਲਾਂ ਦੀ ਜੱਦੋ ਜਹਿਦ ਬਾਅਦ ਮੈ ਨਿਸ਼ਾਨਦੇਹੀ ਕਰਾਉਣ ‘ਚ ਸਫਲ ਹੋਇਆ ਹਾਂ | ਪ੍ਰਸ਼ਾਸਨ ਵਾਰ-ਵਾਰ ਸਮਾਂ ਦੇਣ ਲਈ ਕਹਿ ਰਿਹਾ ਹੈ | ਤਹਿਸੀਲਦਾਰ, ਕਾਨੂੰਗੋ, ਪਟਵਾਰੀ, ਆਉਂਦੇ ਹਨ ਮੌਕਾ ਦੇਖ ਚਲੇ ਜਾਂਦੇ ਹਨ । ਉਨ੍ਹਾਂ ਦਸਿਆ ਕਿ ਨੈਸ਼ਨਲ ਹਾਈਵੇ ਦੇ ਅਧਿਕਾਰੀ ਵੀ ਆਏ ਸਨ ਉਹ ਵੀ ਕਾਗਜ਼ ਦੇਖ ਮਨ ਗਏ ਨੇ ਕਿ ਉਕਤ ਜਮੀਨ ਤੁਹਾਡੀ ਹੈ ਪਰ ਪੀ.ਡਬਲਿਊ.ਡੀ ਮਹਿਕਮਾ ਹੀ ਦਸਤਾਵੇਜ਼ ਚੈੱਕ ਕਰਾਂਗੇ ਦਾ ਕਹਿ ਕੰਮ ਲਮਕਾ ਰਿਹਾ ਹੈ । ਉਨ੍ਹਾਂ ਕਿਹਾ ਕਿ ਅਸੀ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ ਕਿ ਜੇ 2 ਜੁਲਾਈ ਤੱਕ ਸਾਡੇ ਮਸਲੇ ਦਾ ਹੱਲ ਨਾ ਕੀਤਾ ਤਾ ਅਸੀ ਆਪਣੀ ਬਣਦੀ ਸਾਰੀ ਜਮੀਨ ਜਿਸ ਦੀ ਨਿਸ਼ਾਨਦੇਹੀ ਹੋਈ ਹੈ, ’ਤੇ ਮਿੱਟੀ ਪਾ ਝੋਨਾ ਲਗਾ ਦੇਵਾਂਗੇ ।
ਪਿਛਲੀ ਖ਼ਬਰ ‘ਆਪ’ ਵਿਧਾਇਕਾਂ ਵਲੋਂ ਬਿਨਾਂ ਪੜ੍ਹੇ ਬੇਅਦਬੀ ਬਿੱਲ ’ਤੇ ਸਹਿਮਤੀ ਦੇਣਾ ਗੰਭੀਰ ਲਾਪਰਵਾਹੀ-ਢਿੱਲੋਂ ਅਗਲੀ ਖ਼ਬਰ ਇਤਿਹਾਸਕ ਅਸਥਾਨ ਪੋਥੀਮਾਲਾ ’ਤੇ ਨਤਮਸਤਕ ਹੋ ਕੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੇ ਸ਼ੁਰੂ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।