29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪੰਜਾਬ 'ਚ ਮੌਸਮ ਨੇ ਬਦਲਿਆ ਮਿਜ਼ਾਜ-ਆਉਣ ਵਾਲੇ 24 ਘੰਟਿਆਂ 'ਚ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੇ ਆਸਾਰ

ਅਜੀਤ ਡੈਸਕ 18-02-2026

ਬਠਿੰਡਾ, 17 ਫਰਵਰੀ (ਵੀਰਪਾਲ ਸਿੰਘ)-ਪੰਜਾਬ 'ਚ ਮੌਸਮ ਦੇ ਮਿਜ਼ਾਜ ਬਦਲਣ ਨਾਲ ਕਈ ਥਾਵਾਂ 'ਤੇ ਹਲਕੀ ਬਾਰਿਸ਼ ਹੋਣ ਸਬੰਧੀ ਮੌਸਮ ਵਿਭਾਗ ਵਲੋਂ ਆਉਣ ਵਾਲੇ ਦਿਨਾਂ ਵਿਚ ਬਾਰਿਸ਼ ਪੈਣ ਅਤੇ ਤੇਜ਼ ਹਵਾਵਾਂ ਵਗਣ ਲਈ ਅਲਰਟ ਜਾਰੀ ਕਰ ਦਿੱਤਾ ਹੈ | ਮੌਸਮ ਵਿਭਾਗ ਦੀ ਜਾਣਕਾਰੀ ਅਨੁਸਾਰ ਪੱਛਮੀ ਗੜਬੜੀ 18 ਅਤੇ 19 ਫਰਵਰੀ ਨੂੰ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਸਮੇਤ ਉਤਰੀ ਭਾਰਤ ਦੇ ਕਈ ਸੂਬਿਆਂ ਵਿਚ ਮੀਂਹ ਪੈਣ ਦੇ ਆਸਾਰ ਹਨ | ਐਨ.ਸੀ.ਆਰ ਅਨੁਸਾਰ ਫਰਵਰੀ ਦੇ ਦੂਸਰੇ ਹਫ਼ਤੇ ਮਾਰਚ ਵਰਗੀ ਗਰਮੀ ਪੈਣ ਨਾਲ ਤਾਪਮਾਨ ਵਿਚ ਲਗਾਤਾਰ ਵਾਧਾ ਜਾਰੀ ਰਹਿਣ ਤੇ 22 ਤੋਂ 27 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ | ਗਰਮੀ ਵਧਣ ਨਾਲ ਪੱਛਮੀ ਗੜਬੜੀ ਦੀਆਂ ਸਰਗਰਮੀਆਂ ਤੇਜ਼ ਹੋਣ ਨਾਲ ਅਗਲੇ ਦਿਨਾਂ ਲਈ ਉੱਤਰੀ ਭਾਰਤ ਦੇ ਕਈ ਹਿੱਸਿਆ ਵਿਚ ਮੌਸਮ ਬਦਲਣ ਦੀਆਂ ਸੰਭਾਵਨਾ ਪੈਂਦਾ ਹੋ ਰਹੀਆਂ ਹਨ | ਜੰਮੂ ਕਸ਼ਮੀਰ, ਲੱਦਾਖ਼, ਉੱਤਰਾਖੰਡ ਦੇ ਪਹਾੜੀ ਖੇਤਰ ਵਿਚ 16 ਫਰਵਰੀ ਦੀ ਰਾਤ ਤੋਂ ਬਾਅਦ ਬਰਫ਼ਬਾਰੀ ਹੋਣ 'ਤੇ ਮੌਸਮੀ ਗੜਬੜੀ ਸ਼ੁਰੂ ਹੋ ਚੁੱਕੀ ਹੈ ਜਿਸ ਨਾਲ ਆਉਣ ਵਾਲੇ 24 ਘੰਟਿਆਂ ਵਿਚ ਤੇਜ਼ ਰਫ਼ਤਾਰ ਹਵਾਵਾਂ ਨਾਲ ਮੀਂਹ ਪਵੇਗਾ | ਖੇਤੀ ਮਾਹਿਰ ਵਲੋਂ ਮੌਸਮ ਦੀ ਖ਼ਰਾਬੀ ਕਾਰਨ ਪੰਜਾਬ ਦੇ ਕਿਸਾਨਾ ਨੂੰ 48 ਘੰਟੇ ਕਣਕ ਦੀ ਫ਼ਸਲ ਨੂੰ ਪਾਣੀ ਨਾ ਲਗਾਉਣ ਦੀ ਸਲਾਹ ਦਿੱਤੀ ਜਾ ਚੁੱਕੀ ਹੈ | ਖੇਤੀ ਵਿਗਿਆਨੀਆਂ ਮੁਤਾਬਿਕ ਫਰਵਰੀ ਮਹੀਨੇ ਦੇ ਅੱਧ ਤੋਂ ਬਾਅਦ ਤਾਪਮਾਨ ਵਿਚ ਗਿਰਾਵਟ ਦਾ ਆਉਣਾ ਕਣਕ ਦੀ ਪੈਦਾਵਾਰ ਲਈ ਸ਼ੁੱਭ ਸੰਕੇਤ ਹੈ | 25 ਡਿਗਰੀ ਸੈਲਸੀਅਸ ਤੋਂ ਘੱਟ ਰਹਿਣ ਵਾਲਾ ਤਾਪਮਾਨ ਕਣਕ ਅਤੇ ਸਰ੍ਹੋਂ ਦੀਆਂ ਫ਼ਸਲਾਂ ਪੱਕਣ ਲਈ ਬਹੁਤ ਅਨੂਕੁਲ ਮੰਨਿਆ ਗਿਆ ਹੈ |

ਪਿਛਲੀ ਖ਼ਬਰ ਮਜ਼ਦੂਰਾਂ ਦੇ ਪੈਸੇ ਰੋਕਣ 'ਤੇ ਕੰਪਨੀ ਦੀਆਂ ਗੱਡੀਆਂ ਰੋਕ ਕੇ ਕੀਤਾ ਵਿਰੋਧ ਅਗਲੀ ਖ਼ਬਰ ਬੰਦ ਪਏ ਰੇਲ ਗੱਡੀਆਂ ਦੇ ਠਹਿਰਾਅ ਨੂੰ ਦੁਬਾਰਾ ਸ਼ੁਰੂ ਕਰਵਾਉਣ ਲਈ ਮੰਡੀ ਵਾਸੀਆਂ ਨੇ ਅਕਾਲੀ ਦਲ ਦੇ ਹਲਕਾ ਇੰਚਾਰਜ ਨੂੰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।