03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਆਜ਼ਾਦ ਉਮੀਦਵਾਰ ਮਨਜੀਤ ਕੌਰ ਨੇ ਆਪਣੀ ਦਰਾਣੀ ਕਰਮਜੀਤ ਕੌਰ ਤੋਂ 19 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ <br/>

ਅਜੀਤ ਡੈਸਕ 30-05-2026
ਲਹਿਰਾ ਮੁਹੱਬਤ, 29 ਮਈ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਜਰਨਲ ਵਾਰਡ 9 ਵਿਚ ਆਜ਼ਾਦ ਉਮੀਦਵਾਰ ਮਨਜੀਤ ਕੌਰ ਪਤਨੀ ਅੰਮਿ੍ਤਪਾਲ ਸਿੰਘ ਕਾਲਾ ਨੇ ਆਪਣੀ ਦਰਾਣੀ ਅਕਾਲੀ ਦਲ ਦੇ ਉਮੀਦਵਾਰ ਕਰਮਜੀਤ ਕੌਰ ਪਤਨੀ ਇਕਬਾਲ ਸਿੰਘ ਤੋਂ 19 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਲਈ ਹੈ | ਇਸ ਜਰਨਲ ਵਾਰਡ ਨੰ. 9 'ਚ ਇਕੋ ਪਰਿਵਾਰ ਦੀਆਂ ਦੋ ਔਰਤਾਂ ਦਰਾਣੀ ਤੇ ਜਠਾਣੀ ਨੇ ਚੋਣ ਲੜੀ ਹੈ ਤੇ ਇਥੇ ਹੀ ਉਮੀਦਵਾਰ ਆਜ਼ਾਦ ਗੁਰਪ੍ਰੀਤ ਕੌਰ ਪਤਨੀ ਮਲਕੀਤ ਸਿੰਘ ਸਾਬਕਾ ਕੌਂਸਲਰ 35 ਵੋਟਾਂ ਨਾਲ ਤੀਜੇ ਸਥਾਨ 'ਤੇ ਰਹੇ ਹਨ | ਚੇਤੇ ਰਹੇ ਕਿ ਮੁਕਾਬਲਾ ਇਨ੍ਹਾਂ ਸਖ਼ਤ ਸੀ ਕਿ ਵਾਰਡ ਦੀ ਕੁਲ ਵੋਟ 357 'ਚੋਂ 351 ਪੋਲ ਹੋਈਆਂ ਸਨ, ਜੋ ਸਾਰੇ ਨਗਰ ਦੇ ਵਾਰਡਾਂ 'ਚੋਂ ਵੱਧ ਕਰੀਬ 90 ਫ਼ੀਸਦੀ ਵੋਟਾਂ ਪੋਲ ਹੋਈਆਂ ਸਨ |

ਪਿਛਲੀ ਖ਼ਬਰ ਕੋਟਫੱਤਾ ਦੇ ਜਿੱਤੇ ਅਕਾਲੀ ਉਮੀਦਵਾਰ ਨੂੰ ਹਾਰਿਆ ਘੋਸ਼ਿਤ ਕਰਨ 'ਤੇ ਹੰਗਾਮਾ <br/> ਅਗਲੀ ਖ਼ਬਰ ਆਜ਼ਾਦ ਉਮੀਦਵਾਰ ਮਨਜੀਤ ਕੌਰ ਨੇ ਆਪਣੀ ਦਰਾਣੀ ਕਰਮਜੀਤ ਕੌਰ ਤੋਂ 19 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।