03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਲਹਿਰਾ ਮੁਹੱਬਤ ਦੇ ਚੋਣ ਨਤੀਜੇ 'ਚੋਂ 6 ਅਕਾਲੀ ਦਲ ਤੇ 5 ਆਜ਼ਾਦ ਉਮੀਦਵਾਰ ਜਿੱਤੇ <br/>

ਅਜੀਤ ਡੈਸਕ 30-05-2026
ਲਹਿਰਾ ਮੁਹੱਬਤ, 29 ਮਈ (ਸੁਖਪਾਲ ਸਿੰਘ ਸੁੱਖੀ)-ਨਗਰ ਪੰਚਾਇਤ ਲਹਿਰਾ ਮੁਹੱਬਤ ਦੇ 11 ਵਾਰਡਾਂ ਦੇ ਚੋਣ ਨਤੀਜੇ 'ਚੋਂ 6 ਸ਼੍ਰੋਮਣੀ ਅਕਾਲੀ ਦਲ ਤੇ 5 ਆਜ਼ਾਦ ਉਮੀਦਵਾਰ ਚੋਣ ਜਿੱਤ ਗਏ ਹਨ | ਨਤੀਜਿਆਂ 'ਚੋਂ ਵਾਰਡ ਨੰ. 1 ਆਜ਼ਾਦ ਉਮੀਦਵਾਰ ਜਸਵੀਰ ਕੌਰ, ਵਾਰਡ. 2 'ਚੋਂ ਅਕਾਲੀ ਦਲ ਦੇ ਉਮੀਦਵਾਰ ਗੁਰਤੇਜ ਸਿੰਘ ਗੋਰਾ, ਵਾਰਡ 3 'ਚੋਂ ਆਜ਼ਾਦ ਉਮੀਦਵਾਰ ਰਾਜਪ੍ਰੀਤ ਕੌਰ, ਵਾਰਡ ਨੰ. 4 'ਚੋਂ ਆਜ਼ਾਦ ਉਮੀਦਵਾਰ ਮੋਹਨ ਲਾਲ, ਵਾਰਡ ਨੰ. 5 'ਚੋਂ ਅਕਾਲੀ ਦਲ ਦੇ ਉਮੀਦਵਾਰ ਗੁਰਮੀਤ ਕੌਰ, ਵਾਰਡ ਨੰ. 6 'ਚੋਂ ਅਕਾਲੀ ਦਲ ਦੇ ਉਮੀਦਵਾਰ ਮੇਵਾ ਸਿੰਘ ਡਿਪੂ ਹੋਲਡਰ, ਵਾਰਡ ਨੰ. 7 'ਚੋਂ ਅਕਾਲੀ ਦਲ ਦੇ ਉਮੀਦਵਾਰ ਬਲਜੀਤ ਕੌਰ, ਵਾਰਡ ਨੰ 8 'ਚੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ, ਵਾਰਡ ਨੰ. 9 'ਚੋਂ ਆਜ਼ਾਦ ਉਮੀਦਵਾਰ ਮਨਜੀਤ ਕੌਰ, ਵਾਰਡ ਨੰ 10 'ਚੋਂ ਆਜ਼ਾਦ ਉਮੀਦਵਾਰ ਜੱਸਾ ਸਿੰਘ ਸਿੱਧੂ ਤੇ ਵਾਰਡ ਨੰ. 11 'ਚੋਂ ਅਕਾਲੀ ਦਲ ਦੇ ਉਮੀਦਵਾਰ ਕਰਨੈਲ ਕੌਰ ਪਤਨੀ ਦਲਜੀਤ ਸਿੰਘ ਬਾਬੇ ਤੋਲ੍ਹੇਕਾ ਸਰਕਲ ਜਥੇਦਾਰ ਅਕਾਲੀ ਦਲ ਬਾਦਲ ਕੌਂਸਲਰ ਦੀ ਚੋਣ ਜਿੱਤ ਗਏ ਹਨ | ਇਨ੍ਹਾਂ ਚੋਣਾਂ ਦੌਰਾਨ ਜਿਥੇ ਅਕਾਲੀ ਦਲ ਮੋਹਰੀ ਰਿਹਾ ਹੈ, ਪਰ ਉਥੇ ਹੀ ਆਜ਼ਾਦ ਉਮੀਦਵਾਰਾਂ ਦੀ ਜਿੱਤ ਨੇ ਆਪਣੀ ਵੱਖਰੀ ਪਛਾਣ ਛੱਡੀ ਹੈ |

ਪਿਛਲੀ ਖ਼ਬਰ 'ਆਪ' ਦੇ ਵਾਰਡ ਨੰਬਰ 13 ਤੋਂ ਉਮੀਦਵਾਰ ਸੁਖਵੰਤ ਸਿੰਘ ਕਾਲਾ ਨੇ ਜਿੱਤ ਦੀ ਖੁਸ਼ੀ 'ਚ ਜਸ਼ਨ ਮਨਾਏ <br/> ਅਗਲੀ ਖ਼ਬਰ ਕੋਟਫੱਤਾ ਦੇ ਜਿੱਤੇ ਅਕਾਲੀ ਉਮੀਦਵਾਰ ਨੂੰ ਹਾਰਿਆ ਘੋਸ਼ਿਤ ਕਰਨ 'ਤੇ ਹੰਗਾਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।