30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਆਂਗਣਵਾੜੀ ਯੂਨੀਅਨ ਸਰਕਲ ਗਹਿਰੀ ਬੁੱਟਰ ਦੀ ਚੋਣ 'ਚ ਨਵਦੀਪ ਕੌਰ ਪ੍ਰਧਾਨ ਬਣੇ <br/>

ਅਜੀਤ ਡੈਸਕ 31-05-2026
ਸੰਗਤ ਮੰਡੀ, 30 ਮਈ (ਸੁਖਤੇਜ ਧਾਲੀਵਾਲ, ਅੰਮਿ੍ਤ ਸ਼ਰਮਾ)-ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸੰਗਤ ਸਰਕਲ ਗਹਿਰੀ ਬੁੱਟਰ ਦੀ ਚੋਣ ਲਾਭ ਕੌਰ ਬਲਾਕ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ | ਗਹਿਰੀ ਬੁੱਟਰ ਸਰਕਲ ਦੀਆਂ ਵਰਕਰ ਮੈਂਬਰਾਂ ਵਿਚੋਂ ਸੱਤ ਮੈਂਬਰੀ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿਚ ਨਵਦੀਪ ਕੌਰ ਨੂੰ ਸਰਕਲ ਪ੍ਰਧਾਨ, ਬਲਵੀਰ ਕੌਰ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਕੌਰ ਮੀਤ ਪ੍ਰਧਾਨ, ਗਿਆਨ ਕੌਰ ਜਨਰਲ ਸਕੱਤਰ, ਸੁਖਜੀਤ ਕੌਰ ਅਤੇ ਵੀਰਪਾਲ ਨੂੰ ਵਿੱਤ ਸਕੱਤਰ ਚੁਣਿਆ ਗਿਆ, ਚੁਣੀ ਹੋਈ ਕਮੇਟੀ ਅਤੇ ਸ਼ਾਮਿਲ ਹੋਈਆਂ ਮੈਂਬਰਾਂ ਵਲੋਂ ਜਥੇਬੰਦੀ ਨੂੰ ਭਰੋਸਾ ਦਵਾਇਆ ਗਿਆ ਕਿ ਉਹ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਖੜਨਗੀਆਂ ਅਤੇ ਉਨ੍ਹਾਂ ਪ੍ਰਤੀ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਅਤੇ ਗਲਤ ਪ੍ਰੈਸ ਨੋਟਾਂ ਦਾ ਸਖ਼ਤ ਨੋਟਿਸ ਲਿਆ ਜਾਵੇਗਾ | ਇਸ ਮੌਕੇ ਪਰਮਜੀਤ ਕੌਰ ਜਨਰਲ ਸਕੱਤਰ ਬਲਾਕ ਸੰਗਤ ਨੇ ਸ਼ਾਮਲ ਹੋਈਆਂ ਅਤੇ ਚੁਣੀਆਂ ਗਈਆਂ ਅਹੁਦੇਦਾਰਾਂ ਨੂੰ ਵਧਾਈ ਦਿੱਤੀ, ਬਲਾਕ ਕਮੇਟੀ ਵਲੋਂ ਵੀਰਪਾਲ ਕੌਰ, ਪਰਮਿੰਦਰ ਕੌਰ, ਸਿਮਰਜੀਤ ਕੌਰ, ਨੀਲਮ ਗਿਰੀ, ਜਗਜੀਤ ਕੌਰ, ਇੰਦਰਜੀਤ ਕੌਰ ਆਗੂਆਂ ਨੇ ਸਰਕਲ ਕਮੇਟੀ ਅਹੁੱਦੇਦਾਰਾਂ ਦਾ ਹਾਰ ਪਾਕੇ ਸਵਾਗਤ ਕੀਤਾ |

ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਬੇਸਹਾਰਾ ਪਸ਼ੂ ਨਾਲ ਟਕਰਾਉਣ ਕਾਰਨ ਗੰਭੀਰ ਜ਼ਖ਼ਮੀ ਅਗਲੀ ਖ਼ਬਰ ਪੰਜਾਬ ਦੇ ਲੋਕਾਂ ਨੇ ਲੋਕ-ਪੱਖੀ ਨੀਤੀਆਂ 'ਤੇ ਲਾਈ ਮੋਹਰ- ਨੀਲ ਗਰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।