01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸ਼੍ਰੋ.ਅ. ਦਲ ਵਪਾਰੀ ਵਰਗ ਦੇ ਹਲਕਾ ਪ੍ਰਧਾਨ ਗੁਰਤੇਜ ਚਾਨੀ ਦਾ ਵਿਸ਼ੇਸ਼ ਸਨਮਾਨ

ਅਜੀਤ ਡੈਸਕ 12-06-2026

ਭਗਤਾ ਭਾਈਕਾ, 11 ਜੂਨ (ਸੁਖਪਾਲ ਸਿੰਘ ਸੋਨੀ)-ਅਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਖਿੱਚਦੇ ਹੋਏ ਸ਼੍ਰੋਮਣੀ ਅਕਾਲੀ ਦਲ ਵਲੋਂ ਵੱਖ-ਵੱਖ ਵਰਗਾਂ ਦੇ ਅਹੱੁਦੇਦਾਰਾਂ ਦੇ ਐਲਾਨ ਕਰਕੇ ਪੰਜਾਬ ਅੰਦਰ ਸਰਗਰਮੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ | ਨਵੀਆਂ ਨਿਯੁੱਕਤੀਆਂ ਨੂੰ ਲੈ ਕੇ ਅਕਾਲੀ ਦਲ ਦੇ ਆਗੂਆਂ ਦੇ ਜਿਥੇ ਹੌਂਸਲੇ ਬੁਲੰਦ ਹੋ ਰਹੇ ਹਨ, ਉਥੇ ਸਮਰਥਕਾਂ ਵਿਚ ਵੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਸੁਖਬੀਰ ਸਿੰਘ ਬਾਦਲ ਵਲੋਂ ਬੀਤੇ ਦਿਨੀਂ ਨਿਯੁਕਤ ਕੀਤੇ ਵਪਾਰੀ ਵਰਗ ਹਲਕਾ ਰਾਮਪੁਰਾ ਫੂਲ ਦੇ ਪ੍ਰਧਾਨ ਗੁਰਤੇਜ ਸਿੰਘ ਚਾਨੀ ਦਾ ਅੱਜ ਭਗਤਾ ਭਾਈਕਾ ਵਿਖੇ ਉਨ੍ਹਾਂ ਦੇ ਸਮਰਥਕਾਂ ਵਲੋਂ ਵਿਸ਼ੇਸ਼ ਮਾਨ ਸਨਮਾਨ ਕੀਤਾ ਗਿਆ | ਨਵ-ਨਿਯੁੱਕਤ ਪ੍ਰਧਾਨ ਗੁਰਤੇਜ ਸਿੰਘ ਚਾਨੀ ਉੱਘੇ ਵਾਤਾਵਰਨ ਪ੍ਰੇਮੀ ਅਤੇ ਸਟੇਟ ਅਵਾਰਡੀ ਹੋਣ ਦੇ ਨਾਲ ਨਾਲ ਹਲਕੇ ਅੰਦਰ ਚੰਗਾ ਅਸ਼ਰ ਰਸੂਖ ਰੱਖਦੇ ਹਨ | ਅੱਜ ਸਥਾਨਕ ਸ਼ਹਿਰ ਵਿਖੇ ਬੀ. ਸੀ ਵਿੰਗ ਪੰਜਾਬ ਦੇ ਮੀਤ ਪ੍ਰਧਾਨ ਮਨਜੀਤ ਸਿੰਘ ਧੁੰਨਾ, ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ ਵਾਲੇ, ਨਿਰਮਲ ਸਿੳਮਘ ਹੀਰੋ ਵਾਲੇ, ਰਛਪਾਲ ਸਿੰਘ ਨਿੱਕਾ ਦੀ ਅਗਵਾਈ ਹੇਠ ਨਵ-ਨਿਯੁਕਤ ਵਪਾਰੀ ਵਰਗ ਦੇ ਪ੍ਰਧਾਨ ਗੁਰਤੇਜ ਸਿੰਘ ਚਾਨੀ ਦਾ ਵਿਸ਼ੇਸ਼ ਤੌਰ ਤੇ ਮਾਨ-ਸਨਮਾਨ ਕੀਤਾ ਗਿਆ | ਇਸ ਮੌਕੇ ਵਪਾਰੀ ਵਰਗ ਦੇ ਪ੍ਰਧਾਨ ਗੁਰਤੇਜ ਸਿੰਘ ਚਾਨੀ ਨੇ ਸੁਖਬੀਰ ਸਿੰਘ ਬਾਦਲ, ਵਪਾਰ ਵਿੰਗ ਦੇ ਪ੍ਰਧਾਨ ਐਨ.ਕੇ.ਸ਼ਰਮਾ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕਰਦੇ ਹੋਏ ਦਲ ਵਲੋਂ ਲਗਾਈ ਗਈ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ | ਇਸ ਸਮੇਂ ਮਨਜੀਤ ਸਿੰਘ ਧੁੰਨਾ ਮੀਤ ਪ੍ਰਧਾਨ ਬੀ.ਸੀ ਵਿੰਗ ਪੰਜਾਬ, ਨਿਰਮਲ ਸਿੰਘ ਹੀਰੋ ਵਾਲੇ, ਦਰਸ਼ਨ ਸਿੰਘ ਭਾਈਕੇ, ਦਵਿੰਦਰ ਸਿੰਘ ਮਠਾੜੂ, ਬਿੰਦਰ ਸਿੰਘ ਭਾਈਕੇ, ਰਛਪਾਲ ਸਿੰਘ ਨਿੱਕਾ, ਗੁਰਵਿੰਦਰ ਸਿੰਘ ਰਾਮਦਾਸ ਵਾਲੇ, ਜਗਦੀਪ ਸਿੰਘ ਜੱਗੀ, ਚਰਨਜੀਤ ਸਿੰਘ, ਜਗਤਾਰ ਸਿੰਘ ਰਾਜੂ, ਨਿਰਮਲ ਸਿੰਘ ਧੰਮੂ, ਜਗਤਾਰ ਸਿੰਘ ਧੰਮੂ, ਗੁਰਦੀਪ ਸਿੰਘ ਸਟੈਂਡਰ, ਗੁਰਤੇਜ ਸਿੰਘ ਭਾਰਤ, ਬਲਵੀਰ ਸਿੰਘ ਅਕਾਲ, ਵਾਲੇ, ਬਲਵਿੰਦਰ ਸਿੰਘ ਸਮਾਧ, ਮਲਕੀਤ ਸਿੰਘ ਰਾਜੂ, ਮੋਹਣ ਸਿੰਘ ਮੌੜ, ਚਮਕੌਰ ਸਿੰਘ ਨਿਹੰਗ, ਸੁਖਮੰਦਰ ਸਿੰਘ ਅਕਾਲ ਵਾਲੇ, ਸਰਬਜੀਤ ਸਿੰਘ ਡੈਂਟਰ ਆਦਿ ਹਾਜਰ ਸਨ |

ਪਿਛਲੀ ਖ਼ਬਰ ਥਰਮਲ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ <br/> ਅਗਲੀ ਖ਼ਬਰ ਅਧਿਆਪਕ ਦਲ ਪੰਜਾਬ ਬਲਾਕ ਨਿਹਾਲ ਸਿੰਘ ਵਾਲਾ ਦੀ ਬਲਾਕ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।