29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਬਿਨਾਂ ਸਹਿਮਤੀ ਦੇ ਨਸ਼ੇ ਸੰਬੰਧੀ ਜਨਗਣਨਾ 'ਚ ਡਿਊਟੀਆਂ ਲਾਉਣ 'ਤੇ ਡੀ.ਟੀ.ਐੱਫ ਨੇ ਪ੍ਰਗਟਾਇਆ ਵਿਰੋਧ <br/>

ਅਜੀਤ ਡੈਸਕ 16-06-2026

ਤਲਵੰਡੀ ਸਾਬੋ, 15 ਜੂਨ (ਰਣਜੀਤ ਸਿੰਘ ਰਾਜੂ): ਸਥਾਨਕ ਐਸ.ਡੀ.ਐਮ ਦਫ਼ਤਰ ਵਲੋਂ ਬਿਨਾਂ ਸਹਿਮਤੀ ਦੇ ਬਹੁਤੇ ਅਧਿਆਪਕਾਂ ਦੀਆਂ ਜਨਗਣਨਾ 'ਚ ਡਿਊਟੀ ਹੋਣ ਦੇ ਬਾਵਜੂਦ ਦੋਹਰੀ ਡਿਊਟੀ ਲਗਾਉਂਦਿਆਂ ਸਮਾਜਿਕ ਆਰਥਿਕ ਅਤੇ ਨਸ਼ੇ ਸੰਬੰਧੀ ਜਨਗਣਨਾ 'ਚ ਵੀ ਡਿਊਟੀਆਂ ਲਗਾਕੇ ਸੂਚੀ ਜਾਰੀ ਕਰ ਦੇਣ ਦੇ ਵਿਰੋਧ ਵਜੋਂ ਅੱਜ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ) ਦੇ ਜ਼ਿਲ੍ਹਾ ਜਨਰਲ ਸਕੱਤਰ ਗੁਰਮੇਲ ਸਿੰਘ ਮਲਕਾਣਾ ਦੀ ਅਗਵਾਈ ਵਿਚ ਅਧਿਆਪਕਾਂ ਦੇ ਇੱਕ ਵਫ਼ਦ ਨੇ ਪੀੜਿਤ ਅਧਿਆਪਕਾਂ ਨੂੰ ਨਾਲ ਲੈ ਕੇ ਜਿੱਥੇ ਐਸ.ਡੀ.ਐਮ ਦਫ਼ਤਰ ਅੱਗੇ ਸੰਕੇਤਕ ਨਾਅਰੇਬਾਜ਼ੀ ਕੀਤੀ ਉੱਥੇ ਐਸ.ਡੀ.ਐਮ ਨਾਲ ਮੁਲਾਕਾਤ ਕਰਕੇ ਵੀ ਮਸਲਾ ਉਠਾਇਆ | ਇਸ ਮੌਕੇ ਗੱਲਬਾਤ ਦੌਰਾਨ ਅਧਿਆਪਕ ਆਗੂਆਂ ਨੇ ਕਿਹਾ ਕਿ ਜਦੋਂ ਪੰਜਾਬ ਸਰਕਾਰ ਵਲੋਂ ਪ੍ਰਚਾਰ ਸਾਧਨਾਂ ਰਾਹੀਂ ਢੰਡੋਰਾ ਪਿੱਟਿਆ ਜਾ ਰਿਹੈ ਕਿ ਇਸ ਸਰਵੇ ਲਈ ਡਿਊਟੀਆਂ ਸਹਿਮਤੀ ਨਾਲ ਲਗਾਈਆਂ ਜਾਣਗੀਆਂ ਤਾਂ ਫਿਰ ਬਿਨਾਂ ਸਹਿਮਤੀ ਡਿਊਟੀਆਂ ਕਿਉਂ ਲਗਾਈਆਂ ਜਾ ਰਹੀਆਂ ਹਨ | ਜਨਗਣਨਾ ਦੀ ਡਿਊਟੀ ਪਹਿਲਾਂ ਹੀ ਕਰ ਰਹੇ ਅਧਿਆਪਕਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ ਹਨ ਸੋ ਸਰਾਸਰ ਧੱਕਾ ਹੈ | ਉਨ੍ਹਾਂ ਕਿਹਾ ਕਿ ਇਸ ਸੰਬੰਧੀ ਐਸ.ਡੀ.ਐਮ ਵਲੋਂ ਭਰੋਸਾ ਦਿੱਤਾ ਗਿਆ ਹੈ ਕਿ ਬਿਨਾਂ ਸਹਿਮਤੀ ਡਿਊਟੀਆਂ ਨਹੀਂ ਲਗਾਈਆਂ ਜਾਣਗੀਆਂ ਅਤੇ ਜਨਗਣਨਾ 'ਚ ਲੱਗੇ ਅਧਿਆਪਕਾਂ ਦੀਆਂ ਡਿਊਟੀਆਂ ਜਾਂਚ ਉਪਰੰਤ ਕੱਟ ਦਿੱਤੀਆਂ ਜਾਣਗੀਆਂ | ਡੀ.ਟੀ.ਐਫ ਆਗੂਆਂ ਨੇ ਅਧਿਆਪਕਾਂ ਨੂੰ ਅਪੀਲ ਕੀਤੀ ਕਿ ਬਿਨਾਂ ਸਹਿਮਤੀ ਦੇ ਡਿਊਟੀ ਨਾ ਕੀਤੀ ਜਾਵੇ, ਅਗਰ ਐਸ.ਡੀ.ਐਮ ਦਫ਼ਤਰ ਵਲੋਂ ਧੱਕੇ ਨਾਲ ਡਿਊਟੀਆਂ ਲਗਾਈਆਂ ਜਾਂਦੀਆਂ ਹਨ ਤਾਂ ਡਟਵਾਂ ਵਿਰੋਧ ਕੀਤਾ ਜਾਵੇਗਾ | ਐਸ.ਡੀ.ਐੱਮ ਨਾਲ ਮੁਲਾਕਾਤ ਕਰਨ ਵਾਲੇ ਵਫ਼ਦ ਵਿਚ ਬਲਰਾਜ ਸਿੰਘ, ਕੁਲਦੀਪ ਕੁਮਾਰ, ਵਿਜੈ ਕੁਮਾਰ, ਗਗਨਦੀਪ ਸਿੰਘ, ਗੁਰਨਾਇਬ ਸਿੰਘ, ਅਵਤਾਰ ਸਿੰਘ, ਭਗਵਾਨ ਸਿੰਘ, ਕਰਮਜੀਤ ਸਿੰਘ, ਅਵਤਾਰ ਦਾਸ, ਜਸਵਿੰਦਰ ਸਿੰਘ, ਪਰਮਜੀਤ ਸਿੰਘ ਸਮੇਤ ਕਈ ਹੋਰ ਅਧਿਆਪਕ ਸ਼ਾਮਿਲ ਸਨ |

ਪਿਛਲੀ ਖ਼ਬਰ ਹਲਕਾ ਭੁੱਚੋ ਦੀ ਸਿਆਸਤ 'ਚ ਉੱਠਿਆ ਤੂਫ਼ਾਨ <br/> ਅਗਲੀ ਖ਼ਬਰ ਚੋਰੀ ਕੀਤੇ ਮੋਟਰਸਾਈਕਲਾਂ ਸਮੇਤ ਦੋ ਪੁਲਿਸ ਅੜਿੱਕੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।