ਰਾਮਪੁਰਾ ਫੂਲ, 16 ਜੂਨ (ਹੇਮੰਤ ਕੁਮਾਰ ਸ਼ਰਮਾ)-ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈਕਾ ਡਾ: ਸੀਮਾ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਮਲਟੀਪਰਪਜ਼ ਹੈਲਥ ਸੁਪਰਵਾਈਜ਼ਰ ਬਲਵੀਰ ਸਿੰਘ ਸੰਧੂ ਕਲਾਂ ਦੀ ਅਗਵਾਈ 'ਚ ਮੇਲਾ ਬੀਬੀ ਪਾਰੋ ਫੂਲ ਟਾਊਨ ਵਿਖੇ ਖਾਣ-ਪੀਣ ਵਾਲੀਆਂ ਵਸਤੂਆਂ ਦੀਆਂ ਦੁਕਾਨਾਂ ਦੀ ਵਿਜ਼ਿਟ ਕਰਕੇ ਸੰਬੰਧਿਤ ਲੋਕਾਂ ਨੂੰ ਸਫ਼ਾਈ ਰੱਖਣ ਲਈ ਜਾਗਰੂਕ ਕੀਤਾ ਗਿਆ ਤਾਂ ਜੋ ਮੇਲੇ ਦੌਰਾਨ ਗਲਤ, ਦੂਸ਼ਿਤ ਖਾਣ ਪੀਣ ਨਾਲ ਕੋਈ ਬਿਮਾਰ ਨਾ ਹੋ ਜਾਵੇ | ਇਸ ਮੌਕੇ ਮਲਟੀਪਰਪਜ਼ ਹੈਲਥ ਵਰਕਰਜ਼ ਨਰਪਿੰਦਰ ਸਿੰਘ, ਗੁਰਬਿੰਦਰ ਸਿੰਘ ਆਦਿ ਸਿਹਤ ਵਿਭਾਗ ਦੀ ਟੀਮ ਵਲੋਂ ਚੈਕਿੰਗ ਦੌਰਾਨ ਵੇਖਿਆ ਕੁੱਝ ਥਾਵਾਂ 'ਤੇ ਤਰੁੱਟੀਆਂ ਸਨ, ਜੋ ਮੌਕੇ 'ਤੇ ਦੂਰ ਕਰਵਾਈਆਂ ਗਈਆਂ, ਮਨੁੱਖੀ ਸਰੀਰ ਉੱਤੇ ਟੈਟੂ ਬਣਵਾਉਣ ਵਾਲੇ ਲੋਕਾਂ ਨੂੰ ਇਹ ਨਾ ਬਣਾਉਣ ਲਈ ਪ੍ਰੇਰਿਤ ਕੀਤਾ, ਸਬੰਧਿਤ ਲੋਕਾਂ ਨੂੰ ਇਹ ਨਾ ਕਰਨ ਲਈ ਕਿਹਾ |