30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਆਕਸਫੋਰਡ ਸਕੂਲ ਵਿਚ ਅਧਿਆਪਕਾਂ ਲਈ ਪ੍ਰੇਰਨਾਦਾਇਕ ਸੈਮੀਨਾਰ

ਅਜੀਤ ਡੈਸਕ 09-07-2026
ਭਗਤਾ ਭਾਈਕਾ, 8 ਜੁਲਾਈ (ਸੁਖਪਾਲ ਸਿੰਘ ਸੋਨੀ)-‘ਦ ਆਕਸਫੋਰਡ ਸਕੂਲ ਆਫ਼ ਐਜੂਕੇਸ਼ਨ’ ਇੱਕ ਅਜਿਹੀ ਮਾਣ-ਮੱਤੀ ਸੰਸਥਾ ਹੈ, ਜਿਸ ਵਿਚ ਵਿਦਿਆਰਥੀਆਂ ਦੀ ਬੌਧਿਕਤਾ ਨੂੰ ਤਰਾਸ਼ਣ ਦੇ ਨਾਲ-ਨਾਲ ਅਧਿਆਪਕਾਂ ਦੀ ਟੀਚਿੰਗ ਸਕਿੱਲ ਨੂੰ ਨਿਖਾਰਨ ਲਈ ਵੀ ਸੈਮੀਨਾਰ ਕਰਵਾਏ ਜਾਂਦੇ ਹਨ। ਇਸੇ ਮਕਸਦ ਤਹਿਤ ਸੰਸਥਾ ਵਿਚ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੇ ਸ੍ਰੋਤ ‘ਨੈਸ਼ਨਲ ਅਵਾਰਡ’ ਨਾਲ ਸਨਮਾਨਿਤ ‘ਵਿਪਿਨ ਸ਼ਰਮਾ’ ਨੇ ਸੈਮੀਨਾਰ ਦੌਰਾਨ ‘ਪ੍ਰਭਾਵਸ਼ਾਲੀ ਸਿੱਖਣ ਲਈ ਰਣਨੀਤੀਆਂ’ ਅਤੇ ‘ਪ੍ਰਭਾਵਸ਼ਾਲੀ ਕਲਾਸ-ਰੂਮ ਪ੍ਰਬੰਧਨ’ ਵਿਸ਼ਿਆਂ ਉੱਤੇ ਸੈਮੀਨਾਰ ਦੌਰਾਨ ਆਪਣੇ ਵਿਚਾਰ ਪੇਸ਼ ਕਰਕੇ ਅਧਿਆਪਕਾਂ ਨੂੰ ਆਉਣ ਵਾਲੇ ਸਮੇਂ ਵਿਚ ਪੜ੍ਹਾਈ ਕਰਾਉਣ ਦੇ ਨਵੇਂ-ਨਵੇਂ ਤਰੀਕਿਆਂ ਤੋਂ ਜਾਣੂ ਕਰਵਾਇਆ ਗਿਆ।ਸੈਮੀਨਾਰ ਦੌਰਾਨ ਵਿਸ਼ਿਆਂ ਉੱਤੇ ਚਾਨਣਾ ਪਾਉਂਦੇ ਹੋਏ ਪੜ੍ਹਾਈ ਵਿਚ ਹੋਰ ਵਧੇਰੇ ਸੋਖੇ ਤਰੀਕੇ ਅਪਣਾਉਣ ਦੇ ਗੁਰ ਸਮਝਾਏ ਅਤੇ ਅਧਿਆਪਕਾਂ ਨੂੰ ਐਕਟੀਵਿਟੀ ਅਤੇ ਸਿੱਖਣ ਵਿਧੀ ਅਪਣਾਉਣ ਲਈ ਕਿਹਾ ਤਾਂ ਕਿ ਵਿਦਿਆਰਥੀਆਂ ਸਹਿਜੇ ਹੀ ਸਿੱਖ ਸਕਣ। ਸਕੂਲ ਦੇ ਪਿ੍ਰੰਸੀਪਲ ਰੂਪ ਲਾਲ ਬਾਂਸਲ ਨੇ ਕਿਹਾ ਕਿ ਸਕੂਲ ਦੀ ਪ੍ਰਬੰਧਕ ਕਮੇਟੀ ਹਮੇਸ਼ਾ ਹੀ ਅਜਿਹੇ ਸੈਮੀਨਾਰ ਆਯੋਜਿਤ ਕਰਦੀ ਹੈ ਜੋ ਅਧਿਆਪਕਾਂ ਅਤੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਿਤ ਹੁੰਦੇ ਹਨ।ਇਸ ਸਮੇਂ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਸਰਪ੍ਰਸਤ ਹਰਦੇਵ ਸਿੰਘ ਬਰਾੜ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਭਗਤਾ ਭਾਈ ਕਾ, ਹਰਗੁਰਪ੍ਰੀਤ ਸਿੰਘ ਚੇਅਰਮੈਨ, ਗੁਰਮੀਤ ਸਿੰਘ ਗਿੱਲ ਪ੍ਰਧਾਨ, ਪਰਮਪਾਲ ਸਿੰਘ ‘ਸ਼ੈਰੀ ਢਿੱਲੋਂ’ ਵਾਈਸ ਚੇਅਰਮੈਨ, ਗੁਰਮੀਤ ਸਿੰਘ ਗਿੱਲ ਸਰਪੰਚ ਵਿੱਤ-ਸਕੱਤਰ ਅਤੇ ਰਮਨਦੀਪ ਸਿੰਘ ਨੇ ਵੀ ਕਿਹਾ ਕਿ ਜਿੱਥੇ ਅਜਿਹੇ ਸੈਮੀਨਾਰ ਅਧਿਆਪਕਾਂ ਨੂੰ ਦਿਮਾਗ਼ੀ ਤੌਰ ’ਤੇ ਤਰੋ-ਤਾਜ਼ਾ ਕਰਦੇ ਹਨ, ਉੱਥੇ ਉਨ੍ਹਾਂ ਦੀ ਆਧੁਨਿਕ ਟੀਚਿੰਗ ਸਕਿੱਲ ਨੂੰ ਵੀ ਵਧੇਰੇ ਪ੍ਰਭਾਵਸ਼ਾਲੀ ਬਣਾਉਂਦੇ ਹਨ।
ਪਿਛਲੀ ਖ਼ਬਰ ਪੁਲਿਸ ਨੇ 7.30 ਗ੍ਰਾਮ ਚਿੱਟੇ ਸਮੇਤ ਨਸ਼ਾ ਤਸਕਰ ਦਬੋਚਿਆ ਅਗਲੀ ਖ਼ਬਰ -ਬਠਿੰਡਾ ਅਪਰਾਧਨਾਮਾ- ਬਠਿੰਡਾ ਪੁਲਿਸ ਵਲੋਂ ਵੱਖ-ਵੱਖ ਥਾਵਾਂ ਤੋਂ 4 ਨਸ਼ਾ ਤਸਕਰ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।