04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਚੋਰੀਆਂ ਕਰਨ ਦਾ ਆਦੀ ਇਕ ਗ੍ਰਿਫ਼ਤਾਰ 8 ਕਿੱਲੋ ਤਾਂਬੇ ਦੀਆਂ ਤਾਰਾਂ ਬਰਾਮਦ

ਅਜੀਤ ਡੈਸਕ 18-07-2026
ਬਠਿੰਡਾ, 17 ਜੁਲਾਈ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਗੁਪਤ ਸੂਚਨਾ ਦੇ ਆਧਾਰ ’ਤੇ ਚੋਰੀਆਂ ਕਰਨ ਦੇ ਆਦੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ, ਜਿਸ ਪਾਸੋਂ 8 ਕਿੱਲੋ ਤਾਂਬੇ ਦੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ। ਇਸ ਮਾਮਲੇ ਦੇ ਜਾਂਚ ਪੁਲਿਸ ਅਧਿਕਾਰੀ ਹੌਲਦਾਰ ਗੁਰਮੇਲ ਸਿੰਘ ਵਲੋਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਥਾਣਾ ਸਦਰ ਵਿਖੇ ਮੁਖ਼ਬਰੀ ਦੇ ਆਧਾਰ ’ਤੇ ਮਾਮਲਾ ਦਰਜ ਕੀਤਾ ਗਿਆ। ਲਵਪ੍ਰੀਤ ਸਿੰਘ ਵਾਸੀ ਭੋਖੜਾ ਚੋਰੀਆਂ ਕਰਨ ਦਾ ਆਦੀ ਹੈ। ਪੁਲਿਸ ਵਲੋਂ ਮੁਖ਼ਬਰ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਉਕਤ ਵਿਅਕਤੀ ਨੂੰ ਜੱਸੀ ਪੌ ਵਾਲੀ ਪਾਸੋਂ 8 ਕਿੱਲੋ ਤਾਂਬੇ ਦੀਆਂ ਤਾਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਗਿਆ। ਜਿਸ ’ਤੇ ਥਾਣਾ ਸਦਰ ਵਿਖੇ ਮਾਮਲਾ ਦਰਜ ਦਰਜ ਕਰ ਲਿਆ ਗਿਆ।
ਪਿਛਲੀ ਖ਼ਬਰ ਮੌਨਸੂਨ ’ਚ ਦੇਰੀ ਕਾਰਨ ਖੇਤਾਂ ’ਚ ਸੋਕੇ ਵਰਗੇ ਹਾਲਾਤ ਨਾਲ ਜੂਝ ਰਿਹਾ ਕਿਸਾਨ ਅਗਲੀ ਖ਼ਬਰ ਦੋ ਵਾਰ ਗੋਲਡ ਜੇਤੂ ਬਾਬਿਆਂ ਨੇ ਨੌਜਵਾਨਾਂ ਨੂੰ ਵਾਲੀਬਾਲ ਦੇ ਰੰਗ ’ਚ ਰੰਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।