04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਮੌਨਸੂਨ ’ਚ ਦੇਰੀ ਕਾਰਨ ਖੇਤਾਂ ’ਚ ਸੋਕੇ ਵਰਗੇ ਹਾਲਾਤ ਨਾਲ ਜੂਝ ਰਿਹਾ ਕਿਸਾਨ

ਅਜੀਤ ਡੈਸਕ 18-07-2026
ਬੱਲੂਆਣਾ, 17 ਜੁਲਾਈ (ਗੁਰਨੈਬ ਸਾਜਨ)- ਮੌਨਸੂਨ ’ਚ ਹੋ ਰਹੀ ਦੇਰੀ ਤੇ ਲੋਹੜੇ ਦੀ ਪੈ ਰਹੀ ਗਰਮੀ ਕਾਰਨ ਜੀਵ ਜੰਤੂ ਮਨੁੱਖ ਪੂਰੀ ਕਾਇਨਾਤ ਹੀ ਪ੍ਰਭਾਵਿਤ ਹੈ। ਇਸ ਸਬੰਧੀ ਦਿਉਣ ਦੇ ਕਿਸਾਨ ਬਲਜਿੰਦਰ ਸਿੰਘ ਨੇ ਦੱਸਿਆ ਕਿ ਮਾਨ ਸਰਕਾਰ ਦੀ ਤਾਰੀਫ਼ ਤਾਂ ਕਰਨੀ ਬਣਦੀ ਹੈ, ਪਹਿਲਾਂ ਅਸੀਂ ਰਾਤ ਭਰ ਜਾਗਦੇ ਸੀ, ਪਰ ਹੁਣ ਮੋਟਰਾਂ ਦੀ ਬਿਜਲੀ ਨਿਰਵਿਘਨ ਦਿਨ ਸਮੇਂ ਆਉਣ ਕਰਕੇ ਅਸੀਂ ਸੁਰਖ਼ਰੂ ਹੋ ਗਏ ਹਾਂ। ਮੋਟਰਾਂ ਦੀ ਬਿਜਲੀ ਅਤੇ ਨਹਿਰੀ ਪਾਣੀ ਵੀ ਖੇਤਾਂ ਦੀ ਸਿੰਚਾਈ ਲਈ ਪੂਰਾ ਆ ਰਿਹਾ ਹੈ। ਪਰ ਬਾਰਸ਼ ਦੀ ਦੇਰੀ ਕਾਰਨ ਖੇਤਾਂ ’ਚ ਸੋਕੇ ਵਰਗੇ ਹਾਲਾਤਾਂ ਨਾਲ ਕਿਸਾਨਾਂ ਨੂੰ ਜੂਝਣਾ ਪੈ ਰਿਹਾ ਹੈ। ਝੋਨੇ ਦੀ ਫ਼ਸਲ ਨੂੰ ਮੋਟਰਾਂ ਦਾ ਜਿਨ੍ਹਾਂ ਮਰਜ਼ੀ ਪਾਣੀ ਲਾ ਲਈਏ ਪਰ ਬਾਰਸ਼ ਨੇ ਝੋਨੇ ਨੂੰ ਵਧਣ-ਫੁੱਲਣ ਵਿਚ ਮੱਦਦ ਕਰਨੀ ਹੈ। ਬੱਲੂਆਣਾ ਦੇ ਕਿਸਾਨ ਅਮਰੀਕ ਸਿੰਘ ਪੰਮੀ, ਬੀੜ ਬਹਿਮਣ ਦੇ ਗੁਰਸੇਵਕ ਸਿੰਘ ਬੀੜ ਨੇ ਦੱਸਿਆ ਕਿ ਬਾਰਿਸ਼ ਦੀ ਦੇਰੀ ਕਾਰਨ ਝੋਨੇ ਦੀ ਫ਼ਸਲ ’ਚ ਖੜੋਤ ਆ ਗਈ ਹੈ। ਪਸ਼ੂਆਂ ਦੇ ਹਰੇ ਚਾਰੇ ਉੱਪਰ ਧੂੜ ਮਿੱਟੀ ਜੰਮ ਚੁੱਕੀ ਹੈ, ਉਨ੍ਹਾਂ ਕਿਹਾ ਕਿ ਬਾਰਿਸ਼ ਨਾਂ ਪੈਣ ਕਾਰਨ ਕਿਸਾਨ ਝੋਨੇ ਦੀ ਫ਼ਸਲ ਉੱਪਰ ਜਿਆਦਾ ਰੇਹਾਂ ਸਪਰੇਹਾਂ ਕਰ ਰਿਹਾ ਹੈ। ਜਿਸ ਦਾ ਬੋਝ ਕਿਸਾਨਾਂ ਦੀਆਂ ਜੇਬਾਂ ’ਤੇ ਪੈ ਰਿਹਾ ਹੈ। ਨਰਮੇਂ ਦੀ ਫ਼ਸਲ ਵੀ ਔੜ ਮੰਨ ਰਹੀ ਹੈ, ਫ਼ਸਲ ਅੱਗੇ ਵਧ ਫੁੱਲ ਨਹੀਂ ਰਹੀ। ਤੇਲਾ ਤੇ ਮੱਛਰ ਫ਼ਸਲ ’ਤੇ ਹਮਲਾ ਕਰ ਚੁੱਕਾ ਹੈ, ਕਿਸਾਨ ਨਰਮੇ ਦੇ ਬੂਟਿਆਂ ਦਾ ਚੰਗੀ ਤਰ੍ਹਾਂ ਨਿਰੀਖਣ ਕਰਨ ਅਤੇ ਖੇਤੀਬਾੜੀ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਹਲਕੀ ਸਪਰੇਹ ਕਰਨ, ਹੁਣ ਤਾਂ ਕਿਸਾਨਾਂ ਦੀ ਸਿੱਧੀ ਟੇਕ ਇੰਦਰ ਦੇਵਤਾ ਉੱਪਰ ਹੀ ਹੈ। ਜੇਕਰ ਇੰਦਰ ਦੇਵਤਾ ਕਿਸਾਨਾਂ ’ਤੇ ਮਿਹਰਬਾਨ ਹੁੰਦਾ ਹੈ ਤਾਂ ਝੋਨੇ ਦੀ ਫਸਲ ਭਰਵੀਂ ਹੋ ਸਕਦੀ ਹੈ ਨਹੀਂ ਤਾਂ ਸੋਕੇ ਵਰਗੇ ਹਾਲਾਤ ਤਾਂ ਸਾਰਿਆਂ ਦੇ ਸਾਹਮਣੇ ਹੀ ਨੇ।
ਪਿਛਲੀ ਖ਼ਬਰ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋੋ ਕਲਾਂ ਵਿਖੇ ਵਣ ਮਹਾਂਉਤਸਵ ਮਨਾਉਣ ਦੀ ਹੋਈ ਸ਼ੁਰੂਆਤ ਅਗਲੀ ਖ਼ਬਰ ਚੋਰੀਆਂ ਕਰਨ ਦਾ ਆਦੀ ਇਕ ਗ੍ਰਿਫ਼ਤਾਰ 8 ਕਿੱਲੋ ਤਾਂਬੇ ਦੀਆਂ ਤਾਰਾਂ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।