02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਅਕਾਲੀ ਦਲ ਵਲੋਂ ਜ਼ਿਲ੍ਹਾ ਜਥੇਬੰਦੀ ’ਚ ਅਹਿਮ ਨਿਯੁਕਤੀਆਂ ਮਲੂਕਾ ਵਲੋਂ ਨਵੇਂ ਅਹੁਦੇਦਾਰਾਂ ਨੂੰ ਵਧਾਈ

ਭਗਤਾ ਭਾਈਕਾ, 31 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਲਾਹ ਮਸ਼ਵਰੇ ਉਪਰੰਤ ਹਲਕਾ ਫੂਲ ਦੇ ਆਗੂਆਂ ਨੂੰ ਵੀ ਜ਼ਿਲ੍ਹਾ ਜਥੇਬੰਦੀ ’ਚ ਅਹਿਮ ਜੁੰਮੇਵਾਰੀ ਸੌਂਪੀ ਗਈ।

ਨਾਇਰਾ ਸਿੰਗਲਾ ਪਿਤਾ : ਸ਼ੁਭਮ ਸਿੰਗਲਾ ਮਾਤਾ : ਨੈਨਸੀ ਸਿੰਗਲਾ ਵਾਸੀ : ਸਰਦੂਲਗੜ੍ਹ (ਮਾਨਸਾ) 02-08-2026
ਭਗਤਾ ਭਾਈਕਾ, 31 ਜੁਲਾਈ (ਸੁਖਪਾਲ ਸਿੰਘ ਸੋਨੀ)-ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਲ੍ਹਾ ਬਠਿੰਡਾ ਸ਼ਹਿਰੀ ਦੀ ਜਥੇਬੰਦੀ ਦਾ ਵਿਸਥਾਰ ਕੀਤਾ ਗਿਆ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਲੋਕ ਸਭਾ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਨਿਰਦੇਸ਼ਾਂ ਅਨੁਸਾਰ ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਲਾਹ ਮਸ਼ਵਰੇ ਉਪਰੰਤ ਹਲਕਾ ਫੂਲ ਦੇ ਆਗੂਆਂ ਨੂੰ ਵੀ ਜ਼ਿਲ੍ਹਾ ਜਥੇਬੰਦੀ ’ਚ ਅਹਿਮ ਜੁੰਮੇਵਾਰੀ ਸੌਂਪੀ ਗਈ। ਸ਼ਹਿਰੀ ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ ਵਲੋਂ ਜਾਰੀ ਸੂਚੀ ਅਨੁਸਾਰ ਰਕੇਸ਼ ਕੁਮਾਰ ਗੋਇਲ ਭਗਤਾ, ਨਿਰਮਲ ਸਿੰਘ ਰਾਮਪੁਰਾ, ਜਗਸੀਰ ਸਿੰਘ ਜੱਗਾ ਕੋਠਾ ਗੁਰੂ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸ਼ਰਮਾ ਰਾਮਪੁਰਾ ਅੰਮ੍ਰਿਤਪਾਲ ਸਿੰਘ ਮਿੰਟੂ ਰਾਮਪੁਰਾ ਅਤੇ ਕੁਲਵਿੰਦਰ ਸਿੰਘ ਮਹਿਰਾਜ ਨੂੰ ਜਰਨਲ ਸਕੱਤਰ, ਹਰਪ੍ਰੀਤ ਸਿੰਘ ਢਿੱਲੋਂ ਰਾਮਪੁਰਾ, ਪ੍ਰਿਤਪਾਲ ਸਿੰਘ ਪਾਲੀ ਰਾਮਪੁਰਾ, ਡਾ ਸਤਿਗੁਰੂ ਸਿੰਘ ਮਲੂਕਾ ਅਤੇ ਪਵਨਦੀਪ ਸਿੰਘ ਪੱਪੀ ਮਹਿਰਾਜ ਨੂੰ ਮੀਤ ਪ੍ਰਧਾਨ, ਗੁਰਤੇਜ ਸਿੰਘ ਰਾਮਪੁਰਾ, ਬੂਟਾ ਸਿੰਘ ਫੂਲ, ਬੰਤਾ ਸਿੰਘ ਕੋਠਾ ਗੁਰੂ ਨੂੰ ਸਕੱਤਰ, ਸਤਵਿੰਦਰਪਾਲ ਸਿੰਘ ਸਿੱਧੂ ਭਗਤਾ ਭਾਈਕਾ, ਮੱਲ ਸਿੰਘ ਭਾਈਰੂਪਾ, ਬਲੌਰ ਸਿੰਘ ਕੋਠਾ ਗੁਰੂ, ਤਰਸੇਮ ਸਿੰਘ ਸੇਮਾ ਮਹਿਰਾਜ ਨੂੰ ਪ੍ਰਚਾਰ ਸਕੱਤਰ, ਹਰਬੰਸ ਸਿੰਘ ਫੂਲ, ਗੁਰਚਰਨ ਸਿੰਘ ਭਗਤਾ, ਹਰਭਜਨ ਸਿੰਘ ਮਹਿਰਾਜ ਨੂੰ ਜੋਇੰਟ ਸਕੱਤਰ ਨਿਯੁਕਤ ਕੀਤਾ ਗਿਆ ਹੈ। ਸਾਬਕਾ ਪੰਚਾਇਤ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਨਵਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੰਦਿਆਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ ਕੀਤਾ। ਮਲੂਕਾ ਨੇ ਕਿਹਾ ਕੇ ਹਲਕਾ ਰਾਮਪੁਰਾ ਫੂਲ ਦੀ ਅਕਾਲੀ ਜਥੇਬੰਦੀ ਨੇ ਹਮੇਸ਼ਾ ਪਾਰਟੀ ਦੀ ਚੜ੍ਹਦੀ ਕਲਾ ਲਈ ਕੰਮ ਕੀਤਾ ਹੈ। ਜਥੇਬੰਦੀ ਤੇ ਵਰਕਰਾਂ ਨੇ ਹਰ ਸੰਘਰਸ਼ ਚ ਮੋਹਰੀ ਭੂਮਿਕਾ ਨਿਭਾਈ ਹੈ। ਨਵ - ਨਿਯੁਕਤ ਅਹੁਦੇਦਾਰਾਂ ਨੇ ਸਮੁੱਚੀ ਹਾਈਕਮਾਨ ਅਤੇ ਵਿਸ਼ੇਸ਼ ਤੌਰ _ਤੇ ਸਿਕੰਦਰ ਸਿੰਘ ਮਲੂਕਾ ਦਾ ਧੰਨਵਾਦ ਕੀਤਾ ਤੇ ਭਰੋਸਾ ਦਿੱਤਾ ਕੇ ਉਹ ਮਿਲੀ ਹੋਈ ਜ਼ੁੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਦੀ ਜਿੱਤ ਯਕੀਨੀ ਬਣਾਉਣ ਲਈ ਹਲਕਾ ਰਾਮਪੁਰਾ ਫੂਲ ਦੀ ਸਮੁੱਚੀ ਜਥੇਬੰਦੀ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ’ਚ ਇਕਝੁਟ ਹੋ ਕੇ ਕੰਮ ਕਰੇਗੀ। 31 ਬੀਟੀਡੀ31 ਸਿਕੰਦਰ ਸਿੰਘ ਮਲੂਕਾ।
ਪਿਛਲੀ ਖ਼ਬਰ ਮਾਣਯੋਗ ਹਾਈਕੋਰਟ ਵਲੋਂ ਪ੍ਰਧਾਨ ਤੇ ਉਪ ਪ੍ਰਧਾਨ ਦੀ ਚੋਣ ਲਈ ਸਰਕਾਰ ਨੂੰ ਨੋਟਿਸ ਜਾਰੀ- ਸਰਕਲ ਪ੍ਰਧਾਨ ਦਲਜੀਤ ਸਿੰਘ ਅਗਲੀ ਖ਼ਬਰ ਪਿੰਡ ਬੰਗੀ ਨਿਹਾਲ ਸਿੰਘ ਵਿਖੇ ਸਮਾਰਟ ਲਾਇਬ੍ਰੇਰੀ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।