19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਲਹਿਰਾ ਥਰਮਲ ਦੇ ਚੀਫ਼ ਇੰਜੀਨੀਅਰ ਵਲੋਂ ਜਾਰੀ 200 ਮੀਟਰ ਦੇ ਘੇਰੇ ’ਚ ਪ੍ਰਦਰਸ਼ਨ ’ਤੇ ਮਨਾਹੀ ਪੱਤਰ ਦੀ ਠੇਕਾ ਮੁਲਾਜ਼ਮਾਂ ਨੇ ਕੀਤੀ ਨਿਖੇਧੀ

ਲਹਿਰਾ ਮੁਹੱਬਤ, 18 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਬੈਠੇ 25 ਤੇ 20 ਦਿਨਾਂ ਤੋਂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀਆਂ ਦੋਵੇਂ ਜਥੇਬੰਦੀਆਂ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਵਲੋਂ ਪੱਤਰ ਜਾਰੀ ਕਰਕੇ ਥਰਮਲ ਦੀ ਚਾਰਦੀਵਾਰੀ ਤੋਂ 2 00 ਮੀਟਰ ਅੰਦਰ ਕਿਸੇ ਵੀ ਧਰਨੇ ਪ੍ਰਦਰਸ਼ਨ ਦੀ ਮਨਾਹੀ ਸੰਬੰਧੀ ਰੋਕ ਲਾਈ ਹੈ। ਕਿਉਂਕਿ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਥਰਮਲ ਪਲਾਂਟ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ।

ਅਜੀਤ ਡੈਸਕ 19-08-2026
ਲਹਿਰਾ ਮੁਹੱਬਤ, 18 ਅਗਸਤ (ਸੁਖਪਾਲ ਸਿੰਘ ਸੁੱਖੀ)-ਪਾਵਰਕਾਮ ਵਿਚ ਮਰਜ਼ ਕਰਨ ਦੀ ਮੰਗ ਨੂੰ ਲੈ ਕੇ ਹੜਤਾਲ ’ਤੇ ਬੈਠੇ 25 ਤੇ 20 ਦਿਨਾਂ ਤੋਂ ਆਊਟ ਸੋਰਸਡ ਠੇਕਾ ਮੁਲਾਜ਼ਮਾਂ ਦੀਆਂ ਦੋਵੇਂ ਜਥੇਬੰਦੀਆਂ ਨੂੰ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਮੁੱਖ ਇੰਜੀਨੀਅਰ ਵਲੋਂ ਪੱਤਰ ਜਾਰੀ ਕਰਕੇ ਥਰਮਲ ਦੀ ਚਾਰਦੀਵਾਰੀ ਤੋਂ 2 00 ਮੀਟਰ ਅੰਦਰ ਕਿਸੇ ਵੀ ਧਰਨੇ ਪ੍ਰਦਰਸ਼ਨ ਦੀ ਮਨਾਹੀ ਸੰਬੰਧੀ ਰੋਕ ਲਾਈ ਹੈ। ਕਿਉਂਕਿ ਠੇਕਾ ਮੁਲਾਜ਼ਮਾਂ ਦੀ ਹੜਤਾਲ ਕਾਰਨ ਥਰਮਲ ਪਲਾਂਟ ਦਾ ਬਿਜਲੀ ਉਤਪਾਦਨ ਠੱਪ ਹੋ ਗਿਆ ਹੈ। ਇਸ ਸੰਬੰਧੀ ਬਕਾਇਦਾ ਠੇਕਾ ਮੁਲਾਜ਼ਮ ਜੱਥੇਬੰਦੀ ਜੀ.ਐਚ.ਟੀ.ਪੀ ਠੇਕਾ ਮੁਲਾਜ਼ਮ ਯੂਨੀਅਨ ਅਜ਼ਾਦ ਦੇ ਪ੍ਰਧਾਨ ਜਗਰੂਪ ਸਿੰਘ ਤੇ ਜੀ.ਐਚ.ਟੀ.ਪੀ ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਬਾਠ ਨੂੰ ਪੱਤਰ ਨੰ.584 ਤੇ 85 ਸੀ.ਡਬਲਯੂ.ਓ-4 18 ਅਗਸਤ 26 ਨੂੰ ਜਾਰੀ ਕਰਦਿਆਂ ਮਾਨਯੋਗ ਅਡੀਸ਼ਨ ਸਿਵਲ ਜੱਜ, ਸੀਨੀਅਰ ਡਵੀਜ਼ਨ ਸਿਵਲ ਕੋਰਟ ਬਠਿੰਡਾ ਦੀ ਅਦਾਲਤ ਦੇ ਹੁਕਮ 12 ਨਵੰਬਰ 2009 ਅਨੁਸਾਰ ਧਰਨੇ ਪ੍ਰਦਰਸ਼ਨ ’ਤੇ ਸਟੇਅ ਦਾ ਹਵਾਲਾ ਦਿੱਤਾ ਤੇ ਇਸ ਨਾਲ ਬਿਜਲੀ ਉਤਪਾਦਨ ਨੂੰ ਨਿਰਵਿਘਨ ਚਾਲੂ ਰੱਖਿਆ ਜਾ ਸਕੇ ਤੇ ਅਣ ਸੁਖਾਵੀਂ ਘਟਨਾ ਵਾਪਰਨ ਦਾ ਖ਼ਦਸ਼ਾ ਨਾ ਰਹੇ। ਇਸ ਸੰਬੰਧੀ ਜੱਥੇਬੰਦੀ ਅਜ਼ਾਦ ਦੇ ਪ੍ਰਧਾਨ ਜਗਰੂਪ ਸਿੰਘ, ਜਗਸੀਰ ਸਿੰਘ ਭੰਗੂ ਤੇ ਏਟਕ ਦੇ ਪ੍ਰਧਾਨ ਸੁਖਵਿੰਦਰ ਸਿੰਘ ਤੇ ਸੀਨੀਅਰ ਬੁਲਾਰੇ ਬਲਵਿੰਦਰ ਸਿੰਘ ਬੱਲੀ ਨੇ ਸਾਂਝੇ ਬਿਆਨ ਰਾਹੀਂ ਕਿਹਾ ਕਿ ਇਸ ਜਾਰੀ ਪੱਤਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦੇ ਹਾਂ ਕਿ ਅਸੀਂ ਆਪਣੇ ਰੁਜ਼ਗਾਰ ਨੂੰ ਬਚਾਉਣ ਲਈ ਹੱਕ ਮੰਗ ਰਹੇ ਹਾਂ। ਜ਼ਾਬਤੇ ਵਿਚ ਪ੍ਰਦਰਸ਼ਨ ਕਰਦੇ ਹਾਂ। ਕੋਈ ਥਰਮਲ ਵਿਚ ਆਉਣ ਜਾਣ ਵਾਲੇ ਨੂੰ ਦਿੱਕਤ ਪ੍ਰੇਸ਼ਾਨੀ ਦੀ ਵਜਾ ਨਹੀਂ ਬਣੇ। ਮੈਨੇਜਮੈਂਟ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਕਿ ਠੇਕਾ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਜਾਰੀ ਕੀਤੇ ਜਾਣ। ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਨਾ ਚਲਾਵੇ ਆਪਣੇ ਪਲਾਂਟ ਨੂੰ ਚਲਾ ਸਕਦੀ ਹੈ ਤਾਂ ਚਲਾ ਲਵੇ। ਸਾਡਾ ਸੰਘਰਸ਼ ਸਰਕਾਰ ਦੀਆਂ ਮਾਰੂ ਨੀਤੀਆਂ ਖ਼ਿਲਾਫ਼ ਹੈ। ਜੇ ਸਰਕਾਰ ਤੇ ਮੈਨੇਜਮੈਂਟ ਨੇ ਜਲਦ ਸੁਣਵਾਈ ਨਾ ਕੀਤੀ ਤਾਂ ਅਗਲੇ ਦਿਨਾਂ ਤੱਕ ਪਿੱਟ ਸਿਆਪਾ ਤੇ ਸੰਘਰਸ਼ ਤਿੱਖਾ ਕਰਾਂਗੇ। ਜਿਸ ਲਈ ਲੋਕਲ ਮੈਨੇਜਮੈਂਟ ਤੇ ਪੰਜਾਬ ਸਰਕਾਰ ਸਿੱਧੀ ਜ਼ਿੰਮੇਵਾਰ ਹੋਵੇਗੀ।
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ 2027 ਅਕਾਲੀ ਦਲ ਵਾਰਿਸ ਪੰਜਾਬ ਦੇ ਸਥਾਨਕ ਆਗੂਆਂ ਵੱਲੋਂ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ ਨੂੰ ਤਲਵੰਡੀ... ਅਗਲੀ ਖ਼ਬਰ 2027 ਦੀਆਂ ਚੋਣਾਂ ’ਚ ਨੌਜਵਾਨ ਪੀੜ੍ਹੀ ਦਾ ਅਹਿਮ ਰੋਲ ਹੋਵੇਗਾ- ਮਲੂਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।