ਅਗਰਸੈਨ ਮਹਾਰਾਜਾ ਦੀ ਮੂਰਤੀ ਦਾ ਇਸ਼ਨਾਨ ਕਰਾਇਆ
ਬਠਿੰਡਾ, 18 ਅਗਸਤ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੀ ਅਗਰਵਾਲ ਏਕਤਾ ਸਭਾ ਵਲੋਂ ਅਗਰਸੈਨ ਮਹਾਰਾਜ ਦੀ ਮੂਰਤੀ ਦਾ ਇਸ਼ਨਾਨ ਪਾਣੀ ਨਾਲ ਕਰਨ ਉਪਰੰਤ ਮਾਲਾਵਾਂ ਚੜ੍ਹਾਉਣ ਅਤੇ ਪ੍ਰਸ਼ਾਦ ਵੰਡਣ ਦਾ ਪ੍ਰੋਗਰਾਮ ਬਹੁਤ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਅਗਰਵਾਲ ਭਰਾ ਅਗਰਸੈਨ ਪਾਰਕ ਸਥਿਤ ਅਗਰਸੈਨ ਸਮਾਰਕ ਵਿਖੇ ਇਕੱਠੇ ਹੋਏ ਅਤੇ ਰਸਮਾਂ ਨਿਭਾਈਆਂ ਅਤੇ ਅਗਰਸੈਨ ਮਹਾਰਾਜ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।
ਅਗਰਵਾਲ ਏਕਤਾ ਸਭਾ ਮੈਂਬਰਾਂ ਨੇ ਮੂਰਤੀ ਦਾ ਇਸ਼ਨਾਨ ਕਰਨ ਉਪਰੰਤ ਯਾਦਗਾਰੀ ਤਸਵੀਰ।
19-08-2026