19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਨੇਕ ਦਿਲ ਇਨਸਾਨ ਬਲਵੀਰ ਸਿੰਘ ਸਿੱਧੂ ਬਾਬੇ ਬੂਟੇ ਕੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

ਮਹਿਰਾਜ, 18 ਅਗਸਤ (ਸੁਖਪਾਲ ਮਹਿਰਾਜ)-ਬਾਬੇ ਬੂਟੇ ਕੇ ਪਰਿਵਾਰ ਨਾਲ ਸਬੰਧਿਤ ਜਸਵਿੰਦਰ ਸਿੰਘ ਜੱਸੂ ਜਰਮਨ, ਸਤਨਾਮ ਸਿੰਘ ਬਿਜਲੀ ਮੁਲਾਜ਼ਮ ਦੇ ਪਿਤਾ ਬਲਵੀਰ ਸਿੰਘ ਸਿੱਧੂ ਵਾਸੀ ਮਹਿਰਾਜ ਦੇ ਕੋਠੇ ਮਹਾਂ ਸਿੰਘ ਵਾਲੇ ਬੀਤੇ ਦਿਨੀਂ ਦਿਲ ਫੇਲ ਹੋਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵੱਡਾ ਗੁਰੂਸਰ ਮਹਿਰਾਜ ਵਿਖੇ ਹੋਈ, ਜਿਸ ਵਿਚ ਹਲਕੇ ਦੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ।

ਅਜੀਤ ਡੈਸਕ 19-08-2026
ਮਹਿਰਾਜ, 18 ਅਗਸਤ (ਸੁਖਪਾਲ ਮਹਿਰਾਜ)-ਬਾਬੇ ਬੂਟੇ ਕੇ ਪਰਿਵਾਰ ਨਾਲ ਸਬੰਧਿਤ ਜਸਵਿੰਦਰ ਸਿੰਘ ਜੱਸੂ ਜਰਮਨ, ਸਤਨਾਮ ਸਿੰਘ ਬਿਜਲੀ ਮੁਲਾਜ਼ਮ ਦੇ ਪਿਤਾ ਬਲਵੀਰ ਸਿੰਘ ਸਿੱਧੂ ਵਾਸੀ ਮਹਿਰਾਜ ਦੇ ਕੋਠੇ ਮਹਾਂ ਸਿੰਘ ਵਾਲੇ ਬੀਤੇ ਦਿਨੀਂ ਦਿਲ ਫੇਲ ਹੋਣ ਕਾਰਨ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਸ੍ਰੀ ਸਹਿਜ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵੱਡਾ ਗੁਰੂਸਰ ਮਹਿਰਾਜ ਵਿਖੇ ਹੋਈ, ਜਿਸ ਵਿਚ ਹਲਕੇ ਦੀਆਂ ਰਾਜਸੀ, ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਸਮੇਤ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਕੀਰਤਨੀਏ ਜਥੇ ਵਲੋਂ ਵੈਰਾਗਮਈ ਕੀਰਤਨ ਦੌਰਾਨ ਸੰਗਤਾਂ ਨੂੰ ਜੀਵਨ ਦੀ ਸਚਾਈ ਅਤੇ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਆ। ਮਰਹੂਮ ਬਲਵੀਰ ਸਿੰਘ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਉਨ੍ਹਾਂ ਦੇ ਤੁਰ ਜਾਣ ਨਾਲ ਪਰਿਵਾਰ ਨੂੰ ਅਤੇ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਬਲਵੀਰ ਸਿੰਘ ਸਿੱਧੂ ਇਕ ਨੇਕ ਦਿਲ ਅਤੇ ਮਿਹਨਤੀ ਇਨਸਾਨ ਸਨ। ਉਨ੍ਹਾਂ ਕਿਹਾ ਕਿ ਬਾਬੇ ਬੂਟੇ ਕੇ ਪਰਿਵਾਰ ਦੇ ਪੰਜ ਭਰਾ ਅਤੇ ਚਾਰ ਭੈਣਾਂ ਹਨ। ਉਨ੍ਹਾਂ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਲੋਕਾਂ ਦਾ ਇਕੱਠੇ ਹੋ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਾ ਪਰਿਵਾਰ ਦੇ ਚੰਗੇ ਵਰਤਾਉ ਅਤੇ ਸਮਾਜ ਵਿਚ ਬਣੇ ਸਤਿਕਾਰ ਦੀ ਨਿਸ਼ਾਨੀ ਹੈ। ਸਮਾਜਸੇਵੀ ਅਮਰਦੀਪ ਸਿੰਘ ਅਮਨਾ ਨੇ ਸਮੁੱਚੀ ਸਟੇਜ ਦੀ ਕਾਰਵਾਈ ਬਾਖੂਬੀ ਨਿਭਾਈ ਅਤੇ ਪਰਿਵਾਰ ਦੀ ਤਰਫੋਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਤੇ ਬਲਵੀਰ ਸਿੰਘ ਸਿੱਧੂ ਦੇ ਜੀਵਨ ਤੇ ਸੰਖੇਪ ਚਾਨਣਾ ਪਾਉਂਦਿਆਂ ਕਿਹਾ ਕਿ ਬਾਬੇ ਬੂਟੇ ਕੇ ਪਰਿਵਾਰ ਵਲੋਂ ਹਮੇਸ਼ਾ ਸਮਾਜ ਦੇ ਸਾਂਝੇ ਕੰਮਾਂ ਅਤੇ ਖੇਡ ਟੂਰਨਾਮੈਂਟਾਂ ਵਿਚ ਵੱਧ-ਚੜ੍ਹ ਕੇ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਢਿੱਲੋਂ, ਟਹਿਲ ਸਿੰਘ, ਕੁਲਵਿੰਦਰ ਸਿੰਘ, ਜੱਸ ਪਿੱਪਲੀ, ਐਮ. ਸੀ. ਬੇਅੰਤ ਸਿੰਘ, ਸਰਪੰਚ ਗੁਰਤੇਜ ਸਿੰਘ ਬਰਾੜ, ਸੁਰਿੰਦਰ ਸਿੰਘ ਮਹਿਰਾਜ, ਜਸਵੀਰ ਸਿੰਘ, ਕਰਮਜੀਤ ਸਿੰਘ ਸਿੱਧੂ, ਸੁਖਵੀਰ ਸਿੰਘ, ਪਰਮਜੀਤ ਸਿੰਘ, ਜਸਵਿੰਦਰ ਸਿੰਘ ਜਰਮਨ, ਸਤਨਾਮ ਸਿੰਘ ਬਿਜਲੀ ਮੁਲਾਜ਼ਮ , ਪਰਮਿੰਦਰ ਕੌਰ ਤੇ ਪ੍ਰਗਟ ਸਿੰਘ, ਦੀਪਾ ਸਿੰਘ ਤੋ ਇਲਾਵਾ ਰਿਸ਼ਤੇਦਾਰਾਂ, ਸਾਕ ਸਬੰਧੀ , ਸੱਜਣ-ਮਿੱਤਰ ਦੋਸਤ-ਮਿੱਤਰ ਅਤੇ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਬਠਿੰਡਾ ਦਿਹਾਤੀ ਦੇ ਫੂਲ ਰਜਵਾਹੇ, ਮਾਈਨਰ ਤੇ ਖਾਲ਼ਾਂ ਦਾ ਸਿੰਚਾਈ ਮੰਤਰੀ ਬਰਿੰਦਰ ਗੋਇਲ ਵਲੋਂ ਉਦਘਾਟਨ ਅਗਲੀ ਖ਼ਬਰ ਗੁਰਪ੍ਰੀਤ ਮਲੂਕਾ ਤੇ ਭਾਜਪਾ ਆਗੂਆਂ ਵਲੋਂ ਸੁਖਬੀਰ ਬਾਦਲ ’ਤੇ ਹੋਏ ਹਮਲੇ ਦੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।