ਤਿਰੰਗਾ ਝੰਡਾ ਲਹਿਰਾਉਂਦੇ ਹੋਏ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ, ਮੌਕੇ ਤੇ ਹਾਜ਼ਰ ਕੌਂਸਲਰ, ਸਟਾਫ਼ ਅਤੇ ਸ਼ਹਿਰ ਵਾਸੀ। ਨਗਰ ਕੌਂਸਲ ਦਫ਼ਤਰ ਰਾਮਾਂ ਵਿਖੇ ਪ੍ਰਧਾਨ ਰੁਚਿਕਾ ਗੋਇਲ ਨੇ ਤਿਰੰਗਾ ਝੰਡਾ ਲਹਿਰਾਇਆ
ਰਾਮਾਂ ਮੰਡੀ, 18 ਅਗਸਤ (ਤਰਸੇਮ ਸਿੰਗਲਾ/ਗੁਰਪ੍ਰੀਤ ਸਿੰਘ ਅਰੋੜਾ)- ਆਜ਼ਾਦੀ ਦਿਹਾੜੇ ਦੀ 80ਵੀਂ ਵਰ੍ਹੇਗੰਢ ਤੇ ਸਥਾਨਕ ਨਗਰ ਕੌਂਸਲ ਦਫ਼ਤਰ ਵਿਖੇ ਅੱਜ ਕੌਂਸਲ ਪ੍ਰਧਾਨ ਸ੍ਰੀਮਤੀ ਰੁਚਿਕਾ ਗੋਇਲ ਪਤਨੀ ਬੰਟੀ ਗਰਗ ਨੇ ਤਿਰੰਗਾ ਝੰਡਾ ਲਹਿਰਾਇਆ ਅਤੇ ਪੁਲਿਸ ਤੋਂ ਪਰੇਡ ਦੀ ਸਲਾਮੀ ਲਈ। ਉਪਰੰਤ ਸਰਕਾਰੀ ਕੰਨ੍ਹਿਆਂ ਸਕੂਲ ਦੀਆਂ ਵਿਦਿਆਰਥਣਾਂ ਵਲੋਂ ਰਾਸ਼ਟਰੀ ਗੀਤ ਗਾਇਆ ਗਿਆ।
ਅਜੀਤ ਡੈਸਕ
19-08-2026