19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਬਠਿੰਡਾ ਦਿਹਾਤੀ ਦੇ ਫੂਲ ਰਜਵਾਹੇ, ਮਾਈਨਰ ਤੇ ਖਾਲ਼ਾਂ ਦਾ ਸਿੰਚਾਈ ਮੰਤਰੀ ਬਰਿੰਦਰ ਗੋਇਲ ਵਲੋਂ ਉਦਘਾਟਨ

ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ): ਰਾਮਪੁਰਾ ਫੂਲ ਤੋਂ ਸ਼ੁਰੂ ਹੋ ਕੇ 17 ਪਿੰਡਾਂ ਵਿਚੋਂ ਲੰਘ ਕੇ ਟੇਲ ਤੇ ਪੈਂਦੇ ਪਿੰਡ ਕੋਟਸ਼ਮੀਰ ਪਹੁੰਚੇ 30 ਕਿੱਲੋਮੀਟਰ ਲੰਬੇ ਫੂਲ ਰਜਵਾਹੇ ਨੂੰ ਕੰਕਰੀਟ ਦਾ ਤਿਆਰ ਕਰਨ ਤੇ ਇਸ ਰਜਵਾਹੇ ਅਧੀਨ ਆਉਂਦੇ ਕਟਾਰ ਸਿੰਘ ਵਾਲਾ, ਗਹਿਰੀ ਭਾਗੀ ਤੇ ਸ਼ੇਰਗੜ੍ਹ ਸਬ ਰਜਵਾਹਿਆਂ ਸਮੇਤ 21. 35 ਕਿੱਲੋਮੀਟਰ ਖਸਤਾ ਹਾਲ ਹੋ ਚੁੱਕੇ ਖਾਲ਼ਿਆਂ ਦੀ ਮੁੜ ਉਸਾਰੀ ਤੋਂ ਬਾਅਦ ਪ੍ਰੋਜੈਕਟਾਂ ਦਾ ਉਦਘਾਟਨ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਨੀਂਹ ਪੱਥਰ ਰੱਖ ਕੇ ਕੀਤਾ।

ਅਜੀਤ ਡੈਸਕ 19-08-2026
ਕੋਟਫੱਤਾ, 18 ਅਗਸਤ (ਰਣਜੀਤ ਸਿੰਘ ਬੁੱਟਰ): ਰਾਮਪੁਰਾ ਫੂਲ ਤੋਂ ਸ਼ੁਰੂ ਹੋ ਕੇ 17 ਪਿੰਡਾਂ ਵਿਚੋਂ ਲੰਘ ਕੇ ਟੇਲ ਤੇ ਪੈਂਦੇ ਪਿੰਡ ਕੋਟਸ਼ਮੀਰ ਪਹੁੰਚੇ 30 ਕਿੱਲੋਮੀਟਰ ਲੰਬੇ ਫੂਲ ਰਜਵਾਹੇ ਨੂੰ ਕੰਕਰੀਟ ਦਾ ਤਿਆਰ ਕਰਨ ਤੇ ਇਸ ਰਜਵਾਹੇ ਅਧੀਨ ਆਉਂਦੇ ਕਟਾਰ ਸਿੰਘ ਵਾਲਾ, ਗਹਿਰੀ ਭਾਗੀ ਤੇ ਸ਼ੇਰਗੜ੍ਹ ਸਬ ਰਜਵਾਹਿਆਂ ਸਮੇਤ 21.35 ਕਿੱਲੋਮੀਟਰ ਖਸਤਾ ਹਾਲ ਹੋ ਚੁੱਕੇ ਖਾਲ਼ਿਆਂ ਦੀ ਮੁੜ ਉਸਾਰੀ ਤੋਂ ਬਾਅਦ ਪ੍ਰੋਜੈਕਟਾਂ ਦਾ ਉਦਘਾਟਨ ਸਿੰਚਾਈ ਮੰਤਰੀ ਬਰਿੰਦਰ ਗੋਇਲ ਨੇ ਨੀਂਹ ਪੱਥਰ ਰੱਖ ਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਗੋਪਾਲ ਸਿੰਘ ਕੋਟਫੱਤਾ ਤੇ ਆਪ ਦੇ ਕਿਸਾਨ ਵਿੰਗ ਦੇ ਸੂਬਾ ਸਕੱਤਰ ਪਰਮਜੀਤ ਸਿੰਘ ਕੋਟ ਫੱਤਾ ਵੀ ਹਾਜ਼ਰ ਸਨ। ਇਸ ਮੌਕੇ ਬੋਲਦਿਆਂ ਸਿੰਚਾਈ ਮੰਤਰੀ ਨੇ ਕਿਹਾ ਕਿ ਫੂਲ ਰਜਵਾਹੇ ਦੇ ਬਣਨ ਨਾਲ 9513 ਏਕੜ ਵਾਧੂ ਰਕਬੇ ਨੂੰ ਸਿੰਚਾਈ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਖਸਤਾ ਹਾਲਤ ਹੋ ਚੁੱਕੇ ਖਾਲ਼ਿਆਂ ਨੂੰ ਜਲਦੀ ਮੁੜ ਉਸਾਰਿਆ ਜਾਵੇਗਾ ਤਾਂ ਜੋ ਰਸਤੇ ਵਿੱਚ ਹੀ ਬਰਬਾਦ ਹੋ ਰਹੇ ਨਹਿਰੀ ਪਾਣੀ ਨੂੰ ਕਿਸਾਨਾਂ ਦੇ ਖੇਤਾਂ ਤੱਕ ਸਹੀ ਪਹੁੰਚਾਇਆ ਜਾ ਸਕੇ। ਪੱਤਰਕਾਰਾਂ ਵਲੋਂ ਪੁੱਛੇ ਸਵਾਲ ਕਿ ਭਾਜਪਾ ਮਨਪ੍ਰੀਤ ਬਾਦਲ ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾ ਕੇ ਕੀ ਪੰਜਾਬ ਦੀ ਸੱਤਾ ਤੇ ਕਾਬਜ਼ ਹੋ ਸਕਦੀ ਹੈ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ 2027 ’ਚ ਮੁੜ ਦੂਜੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਤੇ ਕਾਬਜ਼ ਹੋਵੇਗੀ। ਇਸ ਮੌਕੇ ਉਨ੍ਹਾਂ ਨਾਲ ਕੌਂਸਲਰ ਟੇਕ ਸਿੰਘ ਚਹਿਲ ਕੋਟਸ਼ਮੀਰ, ਸਰਪੰਚ ਲੱਖਪ੍ਰੀਤ ਸਿੰਘ ਗੁਲਾਬ ਗੜ੍ਹ,ਭੋਲਾ ਸਿੰਘ ਸਾਬਕਾ ਸਰਪੰਚ ਗੁਲਾਬਗੜ, ਸੁਖਜੀਤ ਸਿੰਘ ਨੰਬਰਦਾਰ ਜੱਸੀ ਪੌ ਵਾਲੀ, ਜਰਨੈਲ ਸਿੰਘ ਕੋਟ ਫੱਤਾ, ਕੋਟਸ਼ਮੀਰ ਤੋਂ ਯੂਥ ਬਲਾਕ ਪ੍ਰਧਾਨ ਮਨਪ੍ਰੀਤ ਸਿੰਘ ਮਨੀ, ਬੀ ਸੀ ਵਿੰਗ ਦੇ ਬਲਾਕ ਪ੍ਰਧਾਨ ਗੋਰਾ ਸਿੰਘ ਕੱਬੇ, ਪ੍ਰਧਾਨ ਜਰਨੈਲ ਸਿੰਘ, ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਬਲਾਕ ਪ੍ਰਧਾਨ ਹਰਜੀਤ ਸਿੰਘ ਚਹਿਲ, ਸਾਬਕਾ ਕੌਂਸਲਰ ਲਖਵਿੰਦਰ ਸਿੰਘ ਕੇਰੇਵਾਲਾ, ਸਾਬਕਾ ਕੌਂਸਲਰ ਦਲਵੀਰ ਸਿੰਘ ਪੱਪੀ, ਸਾਬਕਾ ਕੌਂਸਲਰ ਜਗਰੂਪ ਸਿੰਘ ਗਿੱਲ, ਹਰਪ੍ਰੀਤ ਸਿੰਘ ਰਤੜਾ, ਸਹਿਕਾਰੀ ਸਭਾ ਦੇ ਪ੍ਰਧਾਨ ਬਲਜਿੰਦਰ ਸਿੰਘ ਰਾਮੂੰਕਾ, ਨਰਦੇਵ ਸਿੰਘ ਕਾਲਾ, ਸੁਖਰਾਜ ਸਿੰਘ ਪੀਤਾ, ਜਸਪਾਲ ਸਿੰਘ ਬਿੰਨੇ ਕਾ, ਮਨੀ ਅਲਬੇਲ ਕਾ, ਪ੍ਰਗਟ ਸਿੰਘ ਮੀਨੇਕਾ ਅਤੇ ਹੋਰ ਅਨੇਕਾਂ ਪਾਰਟੀ ਵਰਕਰ ਹਾਜ਼ਰ ਸਨ।
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਾਂ ਵਲੋਂ ਸੰਗਠਨਾਤਮਿਕ ਮਸਲਿਆਂ ’ਤੇ ਵਿਚਾਰਾਂ ਅਗਲੀ ਖ਼ਬਰ ਨੇਕ ਦਿਲ ਇਨਸਾਨ ਬਲਵੀਰ ਸਿੰਘ ਸਿੱਧੂ ਬਾਬੇ ਬੂਟੇ ਕੇ ਨਮਿਤ ਸ਼ਰਧਾਂਜਲੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।