ਬਾਲਿਆਂਵਾਲੀ, 30 ਅਪ੍ਰੈਲ (ਕੁਲਦੀਪ ਮਤਵਾਲਾ)-ਲਾਲ ਲਕੀਰ ਦੇ ਘੇਰੇ 'ਚ ਰਹਿੰਦੇ ਲੋਕਾਂ ਨੂੰ ਮਾਲਕੀਅਤ ਹੱਕ ਦੇਣ ਲਈ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਸਕੀਮ 'ਮੇਰਾ ਘਰ ਮੇਰੇ ਨਾਮ' ਤਹਿਤ ਬਾਲਿਆਂਵਾਲੀ ਵਿਖੇ ਗ੍ਰਾਮ ਪੰਚਾਇਤ ਦੀ ਅਗਵਾਈ 'ਚ ਆਮ ਇਜਲਾਸ ਬੁਲਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸਬ ਤਹਿਸੀਲ ਬਾਲਿਆਂਵਾਲੀ ਦੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਸ਼ਾਮਿਲ ਹੋਏ ਜਦਕਿ ਵਿਸ਼ੇਸ਼ ਮਹਿਮਾਨ ਵਜੋਂ ਬੀ.ਡੀ.ਪੀ.ਓ ਦਫ਼ਤਰ ਬਲਾਕ ਰਾਮਪੁਰਾ ਵਲੋਂ ਟੈਕਨੀਕਲ ਕਲਰਕ ਬਲਜੀਤ ਸਿੰਘ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਰੀਡਰ ਗੁਰਪਿਆਰ ਸਿੰਘ, ਕਾਨੂੰਗੋ ਮਨਿੰਦਰਜੀਤ ਸਿੰਘ ਸਰਕਲ ਬਾਲਿਆਂਵਾਲੀ, ਹਲਕਾ ਪਟਵਾਰੀ ਪ੍ਰਦੀਪ ਕੁਮਾਰ, ਕਾਨੂੰਗੋ ਦੇ ਸਹਾਇਕ ਗਗਨਦੀਪ ਸਿੰਘ, ਡਾਟਾ ਅਪ੍ਰੇਟਰ ਸਿਮਰਨਜੀਤ ਸਿੰਘ, ਚੌਕੀਦਾਰ ਕਾਲਾ ਸਿੰਘ ਆਦਿ ਵਲੋਂ ਬਾਲਿਆਂਵਾਲੀ ਪਿੰਡ ਦਾ ਨਕਸ਼ਾ ਪਿੰਡ ਵਾਸੀਆਂ ਅੱਗੇ ਪੇਸ਼ ਕੀਤਾ ਅਤੇ ਹਾਜ਼ਰੀਨ ਲੋਕਾਂ ਵਲੋਂ ਆਪਣੇ-ਆਪਣੇ ਘਰਾਂ ਦੇ ਨਕਸ਼ੇ ਤੇ ਆਪਣੇ ਨਾਮ ਅਤੇ ਘਰਾਂ ਨੂੰ ਦਿੱਤੇ ਗਏ ਮਾਲਕੀ ਨੰਬਰ ਵਿਖਾਏ ਗਏ | ਲੋਕਾਂ ਵਲੋਂ ਮਾਲ ਵਿਭਾਗ ਦੇ ਰਿਕਾਰਡ 'ਤੇ ਤਸੱਲੀ ਜ਼ਾਹਿਰ ਕੀਤੀ | ਇਸ ਮੌਕੇ ਸਰਪੰਚ ਸੁਖਪਾਲ ਕੌਰ ਦੇ ਪਤੀ ਬਲਰਾਜ ਸਿੰਘ ਚਹਿਲ ਤੇ ਪੰਚਾਇਤ ਸਕੱਤਰ ਲਖਿੰਦਰ ਸਿੰਘ ਤੇ ਸਮੂਹ ਮੈਂਬਰਾਂ ਅਤੇ ਪਿੰਡ ਦੇ ਪਤਵੰਤਿਆਂ ਵਲੋਂ ਪੁਲਿਸ ਥਾਣਾ ਬਾਲਿਆਂਵਾਲੀ ਦੇ ਬਾਹਰਲੀ ਜਗ੍ਹਾ ਤੇ ਆਪਣਾ ਮਾਲਕੀ ਦਾਅਵਾ ਕਰਦਿਆਂ ਸਬੂਤ ਵਜੋਂ ਦਸਤਾਵੇਜ਼ ਪੇਸ਼ ਕੀਤੇ ਜਦਕਿ ਸਬ ਇੰਸਪੈਕਟਰ ਫ਼ਰਵਿੰਦਰ ਸਿੰਘ ਨੇ ਕਿਹਾ ਕਿ ਉਹ ਮਾਲ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੇ ਬਿਆਨ ਦਰਜ ਕਰਵਾਉਣਗੇ | ਇਸ ਮੌਕੇ ਦੋਹਾਂ ਧਿਰਾਂ ਦੇ ਪੱਖ ਨੂੰ ਸੁਣ ਕੇ ਨਾਇਬ ਤਹਿਸੀਲਦਾਰ ਕਰਨਵੀਰ ਸਿੰਘ ਨੇ ਕਿਹਾ ਕਿ ਗ੍ਰਾਮ ਪੰਚਾਇਤ ਬਾਲਿਆਂਵਾਲੀ ਵਲੋਂ ਪੇਸ਼ ਕੀਤੇ ਦਸਤਾਵੇਜ਼ ਪ੍ਰਾਪਤ ਕਰਕੇ ਉੱਚ ਅਧਿਕਾਰੀਆਂ ਨੂੰ ਭੇਜੇ ਜਾਣਗੇ | ਇਸ ਮੌਕੇ ਮੈਂਬਰ ਹਰਿੰਦਰ ਸਿੰਘ ਪਿੰਕਾ, ਮੈਂਬਰ ਕੇਵਲ ਸਿੰਘ ਰੰਧਾਵਾ, ਮੈਂਬਰ ਜਸਵੀਰ ਸਿੰਘ ਮਾਨ, ਮੈਂਬਰ ਜੀਤ ਸਿੰਘ ਮੈਂਬਰ, ਮੈਂਬਰ ਸ਼ਮਸ਼ੇਰ ਸਿੰਘ ਰੇਸ਼ੂ, ਮੈਂਬਰ ਅੰਮਿ੍ਤਪਾਲ ਦਿੜ੍ਹਬਾ, ਮੈਂਬਰ ਬੇਅੰਤ ਸਿੰਘ ਭੱਟੀ ਤੇ ਸਮੂਹ ਗ੍ਰਾਮ ਪੰਚਾਇਤ ਦੇ ਮੈਂਬਰਾਂ ਤੋਂ ਇਲਾਵਾ ਸੁਖਵੀਰ ਸਿੰਘ ਮਾਨ ਮੈਂਬਰ ਬਲਾਕ ਸੰਮਤੀ, ਪ੍ਰਧਾਨ ਜੱਗਾ ਸ਼ਰਮਾ, ਨੰਬਰਦਾਰ ਅਮਨਦੀਪ ਸਿੰਘ, ਨੰਬਰਦਾਰ ਰਣਜੀਤ ਸਿੰਘ ਦੰਦੀਵਾਲ, ਕਿਰਨਦੀਪ ਕੌਰ, ਜਸਵੀਰ ਜੌੜਾ ਸਾਬਕਾ ਪੰਚ, ਕਿਸਾਨ ਆਗੂ ਮਾਸਟਰ ਹਰਨੇਕ ਸਿੱਧੂ, ਜਗਜੀਤ ਸਿੰਘ ਜੱਗਾ,ਪਵਨ ਕੁਮਾਰ ਸਾਬਕਾ ਕੌਂਸਲਰ, ਸੁਸ਼ੀਲ ਕੁਮਾਰ, ਕਿਸਾਨ ਆਗੂ ਹੇਮਰਾਜ ਪੰਡਿਤ, ਦਰਸ਼ਨ ਸਿੰਘ ਨੰਬਰਦਾਰ, ਓਮ ਪ੍ਰਕਾਸ਼ ਤੋਤੀ ਸੇਠ ਆਦਿ ਪਤਵੰਤੇ ਸੱਜਣ ਹਾਜ਼ਰ ਸਨ |