ਬਠਿੰਡਾ, 9 ਜੂਨ (ਅਵਤਾਰ ਸਿੰਘ ਕੈਂਥ)-ਸਥਾਨਕ ਸ਼ਹਿਰ ਦੇ ਥਰਮਲ ਦੀ ਝੀਲ ਨੰਬਰ 1 ਵਿਚ ਇਕ ਵਿਅਕਤੀ ਨੇ ਛਾਲ ਮਾਰ ਦਿੱਤੀ | ਸਹਾਰਾ ਦੇ ਮੁੱਖ ਦਫ਼ਤਰ 'ਤੇ ਇਸ ਬਾਰੇ ਸੂਚਨਾ ਮਿਲਣ ਸਾਰ ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਹੈਲਪਲਾਈਨ ਟੀਮ, ਗੁੱਲੀ ਠਾਕੁਰ ਅਤੇ ਰਾਜਿੰਦਰ ਕੁਮਾਰ ਸਹਾਰਾ ਐਂਬੂਲੈਂਸ ਟੀਮ ਨਾਲ ਮੌਕੇ 'ਤੇ ਪਹੁੰਚ ਗਏ | ਸਹਾਰਾ ਟੀਮ ਮੈਂਬਰ ਰਾਜਿੰਦਰ ਕੁਮਾਰ ਅਤੇ ਗੁੱਲੀ ਠਾਕੁਰ ਨੇ ਝੀਲ ਵਿਚ ਛਾਲ ਮਾਰਨ ਵਾਲੇ ਵਿਅਕਤੀ ਨੂੰ ਬਾਹਰ ਕੱਢਿਆ | ਸਹਾਰਾ ਟੀਮ ਦੁਆਰਾ ਵਿਅਕਤੀ ਨੂੰ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ | ਮਿ੍ਤਕ ਦੀ ਉਮਰ ਲਗਭਗ 40 ਸਾਲ ਸੀ | ਮਿ੍ਤਕ ਤੋਂ ਕੋਈ ਵੀ ਪਹਿਚਾਣ ਦਸਤਾਵੇਜ਼ ਨਹੀਂ ਮਿਲਿਆ ਪ੍ਰੰਤੂ ਮਿ੍ਤਕ ਦੀ ਜੇਬ ਵਿਚੋਂ ਸਿਰਫ਼ 140 ਰੁਪਏ ਨਕਦ ਮਿਲੇ | ਮਿ੍ਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ | ਸਹਾਰਾ ਟੀਮ ਵਲੋਂ ਅਣਪਛਾਤੇ ਮਿ੍ਤਕ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |