31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਲੁੱਟ-ਖੋਹ ਕਰਨ ਦੇ ਮਾਮਲੇ 'ਚ 5 ਵਿਅਕਤੀ ਗਿ੍ਫ਼ਤਾਰ ਸੋਨੇ ਦੀ ਚੇਨ ਅਤੇ ਛਾਪ ਬਰਾਮਦ

ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਵੀਰਪਾਲ ਸਿੰਘ)-ਬਠਿੰਡਾ ਪੁਲਿਸ ਵਲੋਂ ਲੁੱਟ ਖੋਹ ਕਰਨ ਦੇ ਮਾਮਲੇ ਵਿਚ ਪੰਜ ਵਿਆਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ, ਜਿਨ੍ਹਾਂ ਪਾਸੋਂ ਇਕ ਸੋਨੇ ਦੀ ਚੇਨ ਅਤੇ ਛਾਪ ਬਰਾਮਦ ਕੀਤੀ ਗਈ | ਲੁੱਟ ਖੋਹ ਕਰਨ ਵਾਲੇ ਗਰੋਹ ਦੇ ਦੋ ਮੈਂਬਰਾਂ ਦੀ ਗਿ੍ਫ਼ਤਾਰੀ ਅਜੇ ਬਾਕੀ ਹੈ | ਇਸ ਮਾਮਲੇ ਵਿਚ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਕੌਰ ਸਿੰਘ ਵਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੌਬਿਨ ਸਿੰਘ ਪੁੱਤਰ ਸਲਿੰਦਰ ਸਿੰਘ ਵਾਸੀ ਬਠਿੰਡਾ ਵਲੋਂ ਥਾਨਾ ਕੋਤਵਾਲੀ ਵਿਚ ਦਰਜ ਕਰਵਾਈ ਸ਼ਿਕਾਇਤ ਵਿਚ ਦੱਸਿਆ ਕਿ ਉਹ ਰੇਲਵੇ ਸਟੇਸ਼ਨ ਬਠਿੰਡਾ ਪਾਸੋਂ ਲੰਘ ਰਿਹਾ ਸੀ ਕਿ ਕਾਕਾ ਉਰਫ਼ ਬਿੰਦਰ ਸਿੰਘ, ਹੈਪੀ ਸਿੰਘ, ਬਿਹਾਰੀ ਰਕੇਸ਼ ਕੁਮਾਰ ਸੂਰਮਾ ਵਾਸੀ ਬਠਿੰਡਾ, ਕਰਨ ਵਾਸੀ ਹਰਚੰਦੀ ਬਿਹਾਰ, ਸ਼ਿਵਮ ਵਾਸੀ ਸਮਰਤੀ ਬਿਹਾਰ ਵਲੋਂ ਮੇਰੇ ਪਾਸੋਂ ਮੇਰੀ ਸੋਨੇ ਦੀ ਚੇਨ ਅਤੇ ਛਾਪ ਜ਼ਬਰੀ ਖੋਹ ਲਈ ਗਈ | ਪੁਲਿਸ ਵਲੋਂ ਉਕਤ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਲੁੱਟ ਖੋਹ ਕਰਨ ਵਾਲੇ ਮੈਂਬਰਾਂ ਵਿਚੋਂ ਪੰਜ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ ਜਿਨ੍ਹਾਂ ਪਾਸੋਂ ਸੋਨੇ ਦੀ ਚੇਨ ਅਤੇ ਛਾਪ ਬਰਾਮਦ ਕਰ ਲਈ ਗਈ ਹੈ | ਉਕਤ ਵਿਅਕਤੀਆਂ ਵਿਚੋਂ ਸ਼ਿਵਮ ਅਤੇ ਬਿਹਾਰੀ ਦੀ ਗਿ੍ਫ਼ਤਾਰੀ ਹੋਣੀ ਅਜੇ ਬਾਕੀ ਹੈ |
ਪਿਛਲੀ ਖ਼ਬਰ ਜੂਆ ਖੇਡਣ ਦੇ ਆਦੀ ਤਿੰਨ ਵਿਅਕਤੀ ਗਿ੍ਫ਼ਤਾਰ ਅਗਲੀ ਖ਼ਬਰ ਝੀਲ 'ਚ ਅਣਪਛਾਤੇ ਵਿਅਕਤੀ ਨੇ ਛਾਲ ਮਾਰ ਕੇ ਕੀਤੀ ਖੁਦਕੁਸ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।