31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਨਸ਼ਿਆਂ ਖਿਲਾਫ਼ ਮੁਹਿੰਮ ਬਾਰੇ ਵਿਧਾਇਕਾ ਬਲਜਿੰਦਰ ਕੌਰ ਨੇ ਕੀਤੀ ਸਮੀਖਿਆ ਮੀਟਿੰਗ <br/>

ਨਸ਼ਿਆਂ ਖਿਲਾਫ ਮੀਟਿੰਗ ਦੌਰਾਨ ਹਾਜ਼ਰ ਇਕੱਠ | <br/> 10-06-2026
ਤਲਵੰਡੀ ਸਾਬੋ, 9 ਜੂਨ (ਰਣਜੀਤ ਸਿੰਘ ਰਾਜੂ)- ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਨਸ਼ਿਆਂ ਦੇ ਖਾਤਮੇ ਲਈ ਵਿੱਢੀ ਮੁਹਿੰਮ ਬਾਰੇ ਅੱਜ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬਲਜਿੰਦਰ ਕੌਰ ਨੇ ਉਪ ਮੰਡਲ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪਿੰਡਾਂ 'ਚ ਨਸ਼ੇ ਵਿਰੁੱਧ ਕੰਮਕਾਜ ਲਈ ਬਣੀਆਂ ਕਮੇਟੀਆਂ, ਪੰਚਾਇਤਾਂ, ਮੁਹਤਬਰਾਂ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਨਾਲ ਸਮੀਖਿਆ ਮੀਟਿੰਗ ਕੀਤੀ | ਮੀਟਿੰਗ 'ਚ ਡੀ.ਐਸ.ਪੀ ਤਲਵੰਡੀ ਸਾਬੋ ਜਸਜੋਤ ਸਿੰਘ ਨੇ ਵਿਧਾਇਕਾ ਅਤੇ ਮੋਹਤਬਰਾਂ ਨੂੰ ਆਪਣੇ ਕਾਰਜਕਾਲ ਦੌਰਾਨ ਨਸ਼ਿਆਂ ਦੇ ਖਾਤਮੇ ਲਈ ਪੁਲਿਸ ਵਲੋਂ ਦਰਜ ਕੀਤੇ ਮਾਮਲਿਆਂ ਅਤੇ ਨਸ਼ਿਆਂ ਦੀ ਬਰਾਮਦਗੀ ਸੰਬੰਧੀ ਜਾਣਕਾਰੀ ਦਿੰਦਿਆਂ ਯਕੀਨ ਦਿਵਾਇਆ ਕਿ 'ਯੁੱਧ ਨਸ਼ੇ ਵਿਰੁੱਧ' ਪੁਲਿਸ ਦੀ ਮੁਹਿੰਮ ਅੱਗੇ ਵੀ ਜ਼ੋਰ ਸ਼ੋਰ ਨਾਲ ਜਾਰੀ ਰਹੇਗੀ | ਮੀਟਿੰਗ ਦੌਰਾਨ ਵਿਧਾਇਕਾ ਬਲਜਿੰਦਰ ਕੌਰ ਨੇ ਪਿੰਡਾਂ ਦੇ ਨੁਮਾਇੰਦਿਆਂ ਤੋਂ ਉਨ੍ਹਾਂ ਦੇ ਪਿੰਡ 'ਚ ਸਰਕਾਰ ਦੀ ਨਸ਼ਿਆਂ ਵਿਰੁੱਧ ਨੀਤੀ ਦੇ ਅਮਲ ਤੋਂ ਬਾਅਦ ਮੌਜੂਦਾ ਸਮੇਂ ਨਸ਼ੇ ਦੀ ਸਥਿਤੀ ਬਾਰੇ ਜਾਣਕਾਰੀ ਹਾਸਿਲ ਕੀਤੀ ਅਤੇ ਜਿੱਥੇ ਕਿਤੇ ਨਸ਼ਿਆਂ ਦੀ ਅਜੇ ਵੀ ਵਿਕਰੀ ਹੋਣ ਬਾਰੇ ਜਾਣਕਾਰੀ ਸਾਹਮਣੇ ਆਈ, ਉੱਥੇ ਪੁਲਿਸ ਅਧਿਕਾਰੀਆਂ ਨੂੰ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ | ਮੀਟਿੰਗ 'ਚ ਤਹਿਸੀਲਦਾਰ ਜਗਤਾਰ ਸਿੰਘ, ਥਾਣਾ ਮੁਖੀ ਅਮਰੀਕ ਸਿੰਘ ਗਰੇਵਾਲ, ਨਗਰ ਕੌਂਸਲ ਪ੍ਰਧਾਨ ਕੁਲਵੀਰ ਕੌਰ ਸਰਾਂ, ਗੁਰਪ੍ਰੀਤ ਕੌਰ ਚੇਅਰਪਰਸਨ ਮਾਰਕਿਟ ਕਮੇਟੀ ਰਾਮਾਂ, ਜਸਵਿੰਦਰ ਕੌਰ ਸਰਪੰਚ ਜਗਾ, ਸੀ. 'ਆਪ' ਆਗੂ ਗੁਰਤੇਜ ਸਿੰਘ ਜੋਗੇਵਾਲਾ, ਤਰਸੇਮ ਸਿੰਗਲਾ, ਕੇਵਲ ਸਿੰਘ ਨਿੱਜੀ ਸਹਾਇਕ, ਅਵਤਾਰ ਸਿੰਘ ਤਾਰ ਭਾਊ ਪ੍ਰਧਾਨ ਟਰੱਕ ਯੁਨੀਅਨ, ਲਾਭ ਸਿੰਘ ਜੱਜਲ, ਬਲਵਿੰਦਰ ਸਿੰਘ ਗਿੱਲ, ਗੁਰਮੀਤ ਸਿੱਧੂ, ਗੁਰਾ ਸਿੰਘ ਪੰਚ ਜਗਾ, ਸੂਬਾ ਸਿੰਘ ਜੰਬਰ ਬਸਤੀ ਤੋਂ ਇਲਾਵਾ ਵੱਡੀ ਗਿਣਤੀ ਮੁਹਤਬਰ ਮੌਜੂਦ ਰਹੇ, ਜਦੋਂਕਿ ਸਟੇਜ ਦੀ ਕਾਰਵਾਈ 'ਯੁੱਧ ਨਸ਼ੇ ਵਿਰੁੱਧ' ਮੁਹਿੰਮ ਦੇ ਹਲਕਾ ਕੋਆਰਡੀਨੇਟਰ ਹਰਜੀਤ ਸਿੰਘ ਸਰਾਂ ਨੇ ਚਲਾਈ |

ਪਿਛਲੀ ਖ਼ਬਰ ਆਈ.ਟੀ.ਆਈ. ਦਾਖ਼ਲਿਆਂ ਲਈ ਮਾਡਰਨ ਆਈ. ਟੀ. ਆਈ. ਬਠਿੰਡਾ ਵਿਖੇ 'ਮੁਫ਼ਤ ਹੈਲਪ ਡੈਸਕ' ਸਥਾਪਿਤ <br/> ਅਗਲੀ ਖ਼ਬਰ ਸਰਕਾਰੀ ਸਕੂਲਾਂ ਦੇ ਪਿ੍ੰਸੀਪਲ ਦੀਆਂ ਹਜ਼ਾਰਾਂ ਖ਼ਾਲੀ ਅਸਾਮੀਆਂ ਨੇ ਪੰਜਾਬ ਦੀ 'ਸਿੱਖਿਆ ਕ੍ਰਾਂਤੀ' ਕੀਤੀ ਪੰਚਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।