31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਆਈ.ਟੀ.ਆਈ. ਦਾਖ਼ਲਿਆਂ ਲਈ ਮਾਡਰਨ ਆਈ. ਟੀ. ਆਈ. ਬਠਿੰਡਾ ਵਿਖੇ 'ਮੁਫ਼ਤ ਹੈਲਪ ਡੈਸਕ' ਸਥਾਪਿਤ <br/>

ਅਜੀਤ ਡੈਸਕ 10-06-2026
ਬਠਿੰਡਾ, 9 ਜੂਨ (ਅੰਮਿ੍ਤਪਾਲ ਸਿੰਘ ਵਲ੍ਹਾਣ):- ਪੰਜਾਬ ਸਰਕਾਰ ਵਲੋਂ ਸੂਬੇ ਦੀਆਂ ਸਰਕਾਰੀ ਅਤੇ ਗੈਰ-ਸਰਕਾਰੀ ਆਈ.ਟੀ.ਆਈ ਸੰਸਥਾਵਾਂ ਵਿਚ ਸਾਲ 2026-27 ਲਈ ਦਾਖ਼ਲਾ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ¢ ਦਾਖ਼ਲਾ ਲੈਣ ਦੇ ਇੱਛੁਕ ਉਮੀਦਵਾਰ ਪੰਜਾਬ ਆਈ.ਟੀ.ਆਈ ਪੋਰਟਲ 'ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ¢ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੀ ਸਹੂਲਤ ਲਈ ਮਾਡਰਨ ਆਈ.ਟੀ.ਆਈ, ਬਠਿੰਡਾ ਵਿਖੇ 'ਮੁਫ਼ਤ ਹੈਲਪ ਡੈਸਕ' ਸਥਾਪਿਤ ਕੀਤੀ ਗਈ ਹੈ¢ ਇਸ ਹੈਲਪ ਡੈਸਕ ਰਾਹੀਂ ਉਮੀਦਵਾਰਾਂ ਨੂੰ ਦਾਖ਼ਲਾ ਪ੍ਰਕਿਰਿਆ ਸੰਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਉਣ ਦੇ ਨਾਲ-ਨਾਲ ਉਨ੍ਹਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਵੀ ਮੁਫ਼ਤ ਕੀਤੀ ਜਾਵੇਗੀ¢ ਮਾਡਰਨ ਆਈ.ਟੀ.ਆਈ ਬਠਿੰਡਾ ਦੇ ਸੰਸਥਾਪਕ ਮਦਨ ਲਾਲ ਜਿੰਦਲ ਨੇ ਦੱਸਿਆ ਕਿ ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਦਾਖ਼ਲਾ ਪ੍ਰਕਿਰਿਆ ਦੌਰਾਨ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਦੇਣਾ ਅਤੇ ਉਨ੍ਹਾਂ ਨੂੰ ਤਕਨੀਕੀ ਸਿੱਖਿਆ ਨਾਲ ਜੋੜਨਾ ਹੈ¢ ਉਨ੍ਹਾਂ ਕਿਹਾ ਕਿ ਕੋਈ ਵੀ ਯੋਗ ਉਮੀਦਵਾਰ ਇਸ ਮੁਫ਼ਤ ਸਹੂਲਤ ਦਾ ਲਾਭ ਲੈ ਸਕਦਾ ਹੈ¢ ਉਨ੍ਹਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਸਮੇਂ ਸਿਰ ਆਪਣੀ ਰਜਿਸਟ੍ਰੇਸ਼ਨ ਕਰਵਾ ਕੇ ਤਕਨੀਕੀ ਸਿੱਖਿਆ ਦੇ ਖੇਤਰ ਵਿਚ ਉੱਜਵਲ ਭਵਿੱਖ ਵੱਲ ਕਦਮ ਵਧਾਉਣ¢

ਪਿਛਲੀ ਖ਼ਬਰ ਚਾਨੀ ਸਿਰੀਏਵਾਲਾ ਵਪਾਰੀ ਵਰਗ ਸ਼੍ਰੋ.ਅ. ਦਲ ਹਲਕਾ ਰਾਮਪੁਰਾ ਫੂਲ ਦੀ ਪ੍ਰਧਾਨ ਨਿਯੁਕਤ <br/> ਅਗਲੀ ਖ਼ਬਰ ਨਸ਼ਿਆਂ ਖਿਲਾਫ਼ ਮੁਹਿੰਮ ਬਾਰੇ ਵਿਧਾਇਕਾ ਬਲਜਿੰਦਰ ਕੌਰ ਨੇ ਕੀਤੀ ਸਮੀਖਿਆ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।