ਦੋਰਾਹਾ, 15 ਮਈ (ਮਨਜੀਤ ਸਿੰਘ ਗਿੱਲ)-26 ਮਈ ਨੂੰ ਨਗਰ ਕੌਂਸਲ ਦੋਰਾਹਾ ਦੀ ਹੋ ਰਹੀ ਚੋਣ ਲਈ ਸ਼ੋ੍ਰਮਣੀ ਅਕਾਲੀ ਦਲ ਨੇ ਆਪਣੇ 15 ਚੋਂ 12 ਵਾਰਡਾਂ ਦੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ | ਦੋਰਾਹਾ ਵਿਖੇ ਅਕਾਲੀ ਦਲ ਦੇ ਹਲਕਾ ਪਾਇਲ ਦੇ ਇੰਚਾਰਜ ਮਨਜੀਤ ਸਿੰਘ ਮਦਨੀਪੁਰ ਨੇ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਇੰਜ. ਜਗਦੇਵ ਸਿੰਘ ਬੋਪਾਰਾਏ, ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇ ਰਘਬੀਰ ਸਿੰਘ ਸਹਾਰਨਮਾਜਰਾ, ਚੇਅਰਮੈਨ ਗੁਰਜੀਤ ਸਿੰਘ ਪੰਧੇਰ ਖੇੜੀ, ਬੀਬੀ ਨੀਤੂ ਸਿੰਘ, ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਕੰਵਰਦੀਪ ਸਿੰਘ ਜੱਗੀ ਦੋਰਾਹਾ, ਇਸਤਰੀ ਅਕਾਲੀ ਦਲ ਹਲਕਾ ਪਾਇਲ ਦੇ ਪ੍ਰਧਾਨ ਬੀਬੀ ਜਸਪ੍ਰੀਤ ਕੌਰ ਅੜੈ੍ਹਚਾਂ ਆਦਿ ਆਗੂਆਂ ਦੀ ਹਾਜ਼ਰੀ 'ਚ ਉਮੀਦਵਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਹਿਰ ਦੇ 15 ਵਾਰਡ ਹਨ ਤੇ ਇਨ੍ਹਾਂ ਚੋਂ 12 ਉਮੀਦਵਾਰਾਂ ਦੀ ਚੋਣ ਕਰ ਲਈ ਹੈ ਤੇ ਬਾਕੀ ਰਹਿੰਦੇ 3 ਉਮੀਦਵਾਰਾਂ ਦਾ ਐਲਾਨ ਵੀ ਜਲਦ ਕਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਵਾਰਡ ਨੰਬਰ 1 ਤੋਂ ਜਸਪ੍ਰੀਤ ਕੌਰ ਪਤਨੀ ਸਰਬਜੀਤ ਸਿੰਘ, ਵਾਰਡ ਨੰਬਰ 2 ਤੋਂ ਗੁਰਦੀਪ ਸਿੰਘ ਬਾਵਾ, ਵਾਰਡ 5 ਤੋਂ ਸਤਵੀਰ ਕੌਰ ਪਤਨੀ ਅਮਰਪ੍ਰਤਾਪ ਸਿੰਘ, ਵਾਰਡ 6 ਤੋਂ ਕੀਮਤੀ ਲਾਲ ਪੁੱਤਰ ਬਲਦੇਵ ਸਿੰਘ, ਵਾਰਡ ਨੰਬਰ 7 ਤੋਂ ਮਮਤਾ ਰਾਣੀ ਅਨੰਦ ਪਤਨੀ ਰਾਕੇਸ਼ ਅਨੰਦ, ਵਾਰਡ ਨੰਬਰ 8 ਤੋਂ ਦਲਜੀਤ ਕੌਰ ਸੁਰਜੀਤ ਸਿੰਘ, ਵਾਰਡ ਨੰਬਰ 10 ਤੋਂ ਨਗਿੰਦਰ ਸਿੰਘ ਬਿੱਲੂ ਪੁੱਤਰ ਅਜੈਬ ਸਿੰਘ, ਵਾਰਡ ਨੰਬਰ 11 ਤੋਂ ਸੁਰਜੀਤ ਸਿੰਘ ਪੁੱਤਰ ਹਰਭਜਨ ਸਿੰਘ, ਵਾਰਡ ਨੰਬਰ 12 ਚੋਣਾਂ ਅੰਮਿ੍ਤ ਪਾਲ ਕੌਰ ਪਤਨੀ ਰਵਿੰਦਰਜੀਤ ਸਿੰਘ, ਵਾਰਡ ਨੰਬਰ 13 ਤੋਂ ਸਰਬਜੀਤ ਸਿੰਘ ਪੁੱਤਰ ਹਰਦੇਵ ਸਿੰਘ, ਵਾਰਡ ਨੰਬਰ 14 ਤੋਂ ਰਣਜੀਤ ਸਿੰਘ ਅਤੇ ਵਾਰਡ ਨੰਬਰ 15 ਤੋਂ ਜੋਤ ਕੌਰ ਪਤਨੀ ਪਿ੍ੰਸਦੀਪ ਸਿੰਘ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ | ਇਸ ਮੌਕੇ ਮਦਨੀਪੁਰ ਤੇ ਬੋਪਾਰਾਏ ਨੇ ਕਿਹਾ ਕਿ ਚੋਣਾਂ ਸਬੰਧੀ ਸ਼ਹਿਰ ਵਾਸੀਆਂ 'ਚ ਪੂਰਾ ਉਤਸ਼ਾਹ ਹੈ ਤੇ ਵੱਡੀ ਗਿਣਤੀ ਵਿਚ ਦੋਰਾਹਾ ਦੇ ਲੋਕ ਸ਼ੋ੍ਰਮਣੀ ਅਕਾਲੀ ਦਲ ਦਾ ਸਾਥ ਦੇਣਗੇ | ਉਨ੍ਹਾਂ ਕਿਹਾ ਕਿ ਨਗਰ ਕੌਂਸਲ ਤੇ ਅਕਾਲੀ ਦਲ ਦਾ ਕਬਜਾ ਤਹਿ ਹੈ ਤੇ ਪਾਰਟੀ ਸ਼ਹਿਰ ਵਾਸੀਆਂ ਦੇ ਸੁਨਹਿਰੇ ਭਵਿੱਖ ਲਈ ਆਸਵੰਦ ਹੈ | ਇਸ ਮੌਕੇ ਅਵਤਾਰ ਸਿੰਘ ਧਮੋਟ, ਕਰਮਜੀਤ ਕੌਰ ਕੱਦੋਂ, ਐਡਵੋਕੇਟ ਮਨਦੀਪ ਸਿੰਘ ਵਿੱਕੀ ਮਹਾਰਾਜਾ, ਸਤਨਾਮ ਸਿੰਘ, ਜੋਬਨ ਸੇਠੀ, ਸੁਖਵੀਰ ਸਿੰਘ ਸੁੱਖਾ, ਬਲਕਰਨ ਸਿੰਘ, ਰੂਪ ਸਿੰਘ ਬੇਗੋਵਾਲ, ਨਵੀਨ ਖੰਨਾ, ਜੀਵਨ ਸਿੰਘ ਰਾਜਗੜ੍ਹ, ਜਤਿੰਦਰ ਸਿੰਘ ਰਾਮਪੁਰ, ਗੁਰਮੀਤ ਸਿੰਘ ਗੀਤੀ, ਗੁਰਵਿੰਦਰ ਸਿੰਘ ਬੱਬਰ, ਸੁਖਦੇਵ ਸਿੰਘ ਲਹਿਲ, ਬੇਅੰਤ ਸਿੰਘ ਪੰਧੇਰਖੇੜੀ, ਮਨਪ੍ਰੀਤ ਸਿੰਘ ਬਿੱਲੂ, ਹਰਜਿੰਦਰ ਸਿੰਘ ਭੱਟੀ ਆਦਿ ਹਾਜ਼ਰ ਸਨ |